December 20, 2011 admin

ਮੋਗੇ ਦੀ ਫਲਾਪ ਰੈਲੀ ਨਾਲ ਅਕਾਲੀ ਦਲ ਦੀ ਨਾਕਾਮੀ ਜਗ ਜ਼ਾਹਿਰ ਹੋਈ-ਅਰਵਿੰਦ ਖੰਨਾ

ਕਿਹਾ, ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਕੱਦ-ਬੁੱਤ ਦੇ ਮੇਚ ਦਾ ਨਹੀਂ ਹੈ ਅਕਾਲੀ ਦਲ ‘ਚ ਕੋਈ ਆਗੂ£
ਚੰਡੀਗੜ• 20 ਦਸੰਬਰ (  ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਸਾਥੀ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕੀਤੀ ਗਈ ਮੋਗੇ ਦੀ ਫਲਾਪ ਰੈਲੀ ਨਾਲ ਅਕਾਲੀ ਦਲ ਦੀ ਨਾਕਾਮੀ ਦੀ ਵੀ ਜਗ ਜ਼ਾਹਿਰ ਹੋ ਗਈ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਵਲੋਂ ਲੋਕਾਂ ਨੂੰ 5 ਸਾਲ ਹੋਰ ਦੇਣ ਲਈ ਲਿਲ•ਕੜੀਆਂ ਕੱਢਣਾ ਇਹ ਸਾਬਤ ਕਰਦਾ ਹੈ ਕਿ ਉਹ 5 ਸਾਲ ਲੋਕਾਂ ਦੇ ਨਾਲ ਇਨਸਾਫ਼ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਹਰ ਤਰਾਂ ਦੇ ਹੱਥ ਕੰਡੇ ਅਪਣਾਉਣ ਦੇ ਬਾਵਜੂਦ ਆਸ ਅਤੇ ਦਾਅਵੇ ਮੁਤਾਬਿਕ ਭੀੜ ਨਾ ਜੁਟਾ ਸਕਣ ਕਾਰਨ ਹਰ ਤਰਾਂ ਫਿੱਕੀ ਰਹੀ ਰੈਲੀ ਨੇ ਅਕਾਲੀ ਖੇਮੇ ਨੂੰ ਮਾਯੂਸੀ ਤੇ ਵਖਤ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਆਪਣੇ ਨਜ਼ਦੀਕੀਆਂ, ਦਿਹਾੜੀ ‘ਤੇ ਲਿਆਂਦੇ ਗਏ ਦਿਹਾੜੀਦਾਰਾਂ ਅਤੇ ਸਰਕਾਰੀ ਅਮਲਿਆਂ ਦੇ ਇਕੱਠ ਨੂੰ ਲੱਖਾਂ ਦਾ ਇਕੱਠ ਦਸ ਕੇ ਉਹ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੇ। ਲੋਕਾਂ ਦੀ ਜ਼ੁਬਾਨ ‘ਤੇ ਇਹ ਸਰਕਾਰ ਨਿਖਿੱਧ ਸਾਬਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਲੋਕਾਂ ਦਾ ਰੈਲੀ ਪ੍ਰਤੀ ਕੋਈ ਹੁੰਗਾਰਾ ਨਾ ਭਰਨਾ ਇਸ ਗਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਇਸ ਦੀਆਂ ਗਲਤ ਤੇ ਲੋਟੂ ਨੀਤੀਆਂ ਤੋਂ ਅਤਿ ਦੁਖੀ ਹਨ ਤੇ ਅਕਾਲੀ ਭਾਜਪਾ ਸਰਕਾਰ ਤੋਂ ਨਿਜਾਤ ਚਾਹੁੰਦੇ ਹਨ। ਇਸ ਲਈ ਲੋਕਾਂ ਨੇ ਰੈਲੀ ਤੋਂ ਪੂਰੀ ਤਰਾਂ ਮੂੰਹ ਮੋੜਿਆ ਹੈ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਸੂਤਰਾਂ ਤੇ ਮੀਡੀਆ ਰਿਪੋਰਟਾਂ ਤੋਂ ਸਪਸ਼ਟ ਹੈ ਕਿ ਰੈਲੀ ਦੌਰਾਨ ਮੁੱਖ ਮੰਤਰੀ ਖਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਦੇ ਰਹੇ। ਉਹਨਾਂ ਕਿਹਾ ਕਿ ਅਕਾਲੀ ਦਲ  ਹੁਣ ਹਾਰੀ ਹੋਈ ਲੜਾਈ ਲੜ ਰਿਹਾ ਹੈ।
ਸ੍ਰੀ ਖੰਨਾ ਨੇ ਮੋਗਾ ਰੈਲੀ ‘ਤੇ ਸ਼ਾਇਰਾਨਾ ਟਿੱਪਣੀ ਕਰਦਿਆਂ ਕਿਹਾ ਕਿ ‘ ਬੰਦਾ ਔਕਾਤ ਤੋਂ ਵੱਧ ਕੇ ਸ਼ੋਅ ਕਰਦਾ ਏ, ਦੀਵਾ ਬੁਝਣ ਤੋਂ ਪਹਿਲਾਂ ਇੱਕ ਵਾਰ ਲੋਅ ਕਰਦਾ ਏ’ । ਉਹਨਾਂ ਦੱਸਿਆ ਕਿ 1996 ਵਿੱਚ ਮੋਗਾ ਵਿਖੇ ਅਕਾਲੀਆਂ ਵੱਲੋਂ ਕੀਤੀ ਗਈ ਰੈਲੀ ਨੇ ਜਿੱਥੇ ਅਕਾਲੀ ਦਲ ਦੇ ਬੁਨਿਆਦੀ ਸਿਧਾਂਤਾਂ ਦਾ ਭੋਗ ਪਾ ਦਿੱਤਾ ਸੀ ਉਸੇ ਤਰਾਂ ਹੁਣ ਕੀਤੀ ਗਈ ਫਲਾਪ ਰੈਲੀ ਅਕਾਲੀ ਦਲ ਦੇ ਵਜੂਦ ਦਾ ਭੋਗ ਪਾ ਦੇਣ ਲਈ ਕਾਫ਼ੀ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਵੇਖਣ ਵਿੱਚ ਆਇਆ ਹੈ ਕਿ ਬਾਦਲ ਪਰਿਵਾਰ ਦੇ ਨਿੱਜੀ ਚੈਨਲ ਨੇ ਵੀ ਘਟ ਭੀੜ ਦੇ ਮੱਦੇ ਨਜ਼ਰ ਕੈਮਰੇ ਦੀ ਕਲਾਬਾਜ਼ੀ ਵੀ ਨਾ ਦਿਖਾ ਸਕੀ ਸਗੋਂ ਲੋਕਾਂ ਦੀ ਹਾਜ਼ਰੀ ਦਿਖਾਉਣ ਦੀ ਥਾਂ ਸਟੇਜ ਨੂੰ ਹੀ ਦਿਖਾਉਣ ਨੂੰ ਪਹਿਲ ਦਿੱਤੀ । ਇਹ ਵੀ ਕਿ ਸਟੇਜ ਤੇ ਹਾਜ਼ਰ ਆਗੂ ਵੀ  ਮਾਯੂਸ ਨਜ਼ਰ ਆਏ, ਜੋ ਕਿ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ 5 ਸਾਲ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ। ਹੱਕ ਮੰਗ ਦੇ ਕਿਸਾਨ , ਮਜ਼ਦੂਰ , ਵਪਾਰੀ , ਮੁਲਾਜ਼ਮਾਂ , ਅਧਿਆਪਕਾਂ ਆਦਿ ਕੋਈ ਵੀ ਅਜਿਹਾ ਮਹਿਕਮਾ ਨਹਂੀ ਰਿਹਾ ਜਿਸ ‘ਤੇ ਅੱਤਿਆਚਾਰ ਨਾ ਕੀਤਾ ਹੋਵੇ ਇੱਥੋਂ ਤਕ ਕਿ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਪੰਜਾਬ ਦਾ ਬੇਰੁਜ਼ਗਾਰ ਨੌਜਵਾਨ ਵਰਗ ਆਤਮਦਾਹ ਕਰਨ ਲਈ ਮਜਬੂਰ ਹੋਇਆ, ਇਹ ਵਰਗ ਹੁਣ ਇਹਨਾਂ ਨੂੰ ਸਬਕ ਸਿਖਾਉਣ ਲਈ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ । ਉਹਨਾਂ ਕਿਹਾ ਕਿ ਇੱਕ ਪਾਸ ਆਪਣੀਆਂ ਸਵਾਰਥਾਂ ਦੀ ਪੂਰਤੀ ਅਤੇ ਬੇ ਲੋੜੇ ਖਰਚਿਆਂ ਨੇ ਪੰਜਾਬ ਦਾ ਖ਼ਜ਼ਾਨਾ ਖਾਲੀ ਕਰ ਦਿੱਤਾ ਹੋਇਆ ਹੈ ਤੇ ਦੂਜੇ ਪਾਸੇ ਸਰਕਾਰੀ ਜਾਇਦਾਦਾਂ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਦਿੱਤਿਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰਾਜ ਆਰਥਿਕ ਤੰਗੀ ਦੀ ਮਾਰ ਝੱਲ ਰਹੀ ਹੈ ਤੇ ਆਪਣੀਆਂ ਲੋੜਾਂ ਲਈਂ ਕਰਜ਼ਿਆਂ ‘ਤੇ ਨਿਰਭਰ ਹੈ ਪਰ ਚੋਣਾਂ ਦੇ ਮੱਦੇਨਜ਼ਰ ਬਾਦਲ ਸਰਕਾਰ ਗੱਫੇ ਵੰਡ ਕੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਬਾਜ਼ ਨਹੀਂ ਆਰਹੀ । ਉਹਨਾਂ ਦੋਸ਼ ਲਾਇਆ ਕਿ ਸਰਕਾਰ ਹਰ ਫਰੰਟ ਤੇ ਫੇਲ• ਹੋ ਚੁੱਕੀ ਹੈ ਤੇ ਆਟਾ ਦਲ , ਸ਼ਗਨ ਸਕੀਮ , ਪੈਨਸ਼ਨਾਂ , ਪ੍ਰਸ਼ਾਸਨ ਸੁਧਾਰ ਅਤੇ ਇੱਥੋਂ ਤਕ ਕਿ ਵਿਦਿਆਰਥਣਾਂ ਨੂੰ ਫਰੀ ਸਾਈਕਲ ਦੇਣ ਆਦਿ ਲੋਕ ਹਿਤੂ ਸਕੀਮਾਂ ਜਾਰੀ ਰੱਖਣ ‘ਚ ਨਾਕਾਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਖਤਰਨਾਕ ਹੱਦ ਤਕ ਵਿਗੜ ਚੁੱਕੀ ਹੈ ਪਰ ਕਿੰਨੀ ਅਫ਼ਸੋਸ ਦੀ ਗਲ ਹੈ ਕਿ ਸਰਕਾਰ ਦਾਗੀ ਪੁਲਸ ਅਧਿਕਾਰੀਆਂ ਨੂੰ ਬਚਾਉਣ ਲਈਂ ਯਤਨਸ਼ੀਲ ਹੈ।
ਉਹਨਾਂ ਕਿਹਾ ਕਿ ਪੀ ਪੀ ਪੀ ਦੇ ਆਗੂ ਜਗਬੀਰ ਸਿੰਘ ਬਰਾੜ , ਕੁਸ਼ਲਦੀਪ ਸਿੰਘ ਢਿੱਲੋਂ ਅਤੇ ਬਿਕਰਮ ਮਜੀਠੀਆ ਦੇ ਨਜਦੀਕੀ ਸਾਥੀ ਵਰਗਿਆਂ ਦਾ ਕਾਂਗਰਸ ਵਿੱਚ ਸ਼ਾਮਿਲ ਹੋਣਾ ਇਹ ਸੰਕੇਤ ਦੇ ਰਿਹਾ ਹੈ ਕਿ ਇਹਨਾਂ ਪਾਰਟੀਆਂ ਕੋਲ ਖੋਖਲਾ ਸਿਧਾਂਤਵਾਦ ਤੇ ਪੰਜਾਬ ਦੇ ਹਿਤਾਂ ਨੂੰ ਖੋਰਾ ਲਾਉਣ ਤੋਂ ਸਿਵਾ ਇਹਨਾਂ ਕੋਲ ਕੁੱਝ ਨਹੀਂ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੇ ਦਿਨ ਗਿਣੇ ਚੁਣੇ ਰਹਿ ਗਏ ਹਨ ਤੇ ਲੋਕ ਕਾਂਗਰਸ ਨਾਲ ਜੁੜ ਚੁੱਕੇ ਹਨ ਅਤੇ ਪੰਜਾਬ ਦੀ ਵਾਗਡੋਰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਸੌਂਪਣ ਦਾ ਫੈਸਲਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਸੰਬੰਧੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਸਾਂਝੀ ਪਾਰਲੀਮਾਨੀ ਕਮੇਟੀ ਕਾਇਮ ਕਰਨ ਦੇ ਐਲਾਨ ਦਾ ਵੀ ਸਵਾਗਤ ਕੀਤਾ।

Translate »