ਅੰਮ੍ਰਿਤਸਰ, 20 ਦਸੰਬਰ, 2011 : ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸਥਾਨਕ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿੰਨ-ਰੋਜ਼ਾ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਕੂਲ ਦੀ ਜੂਨੀਅਰ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਸ. ਹਰਭਜਨ ਸਿੰਘ ਯੋਗੀ ਨੇ ਇਨਾਮ ਤਕਸੀਮ ਕੀਤੇ। ਵਿਦਿਆਰਥੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗੋਲਡ ਮੈਡਲ ਪ੍ਰਦਾਨ ਕੀਤੇ ਗਏ। ਖੇਤਰੀ ਪੱਧਰ ‘ਤੇ ਹੋਏ ਸ਼ਬਦ-ਗਾਇਨ ਮੁਕਾਬਲਿਆਂ ਵਿਚੋਂ ਵੀ ਸਕੂਲ ਦੀ ਮਿੰਨੀ ਜੂਨੀਅਰ ਅਤੇ ਸੀਨੀਅ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਸਕੂਲ ਪ੍ਰਿੰਸੀਪਲ, ਤੇਜਿੰਦਰ ਕੌਰ ਬਿੰਦਰਾ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ।