ਕਪੂਰਥਲਾ, 20 ਦਸੰਬਰ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਅਤੇ ਖੇਡ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ 200 ਕਰੋੜ ਰੁਪਏ ਖਰਚ ਕੀਤੇ ਗਏ ਹਨ ।ਇਸ ਗੱਲ ਦਾ ਪ੍ਰਗਟਾਵਾ ਵਿੱਤ,ਯੋਜਨਾ ਤੇ ਨਿਆਂ ਮੰਤਰੀ ਪੰਜਾਬ ਡਾ.ਉਪਿੰਦਰਜੀਤ ਕੌਰ ਨੇ ਅੱਜ ਕਸਬਾ ਸੁਲਤਾਨਪੁਰ ਲੋਧੀ ਵਿਖੇ ਹਲਕੇ ਦੀਆਂ ਪੰਚਾਇਤਾਂ ਤੇ ਖੇਡ ਕਲੱਬਾਂ ਨੂੰ ਜਿੰਮ ਅਤੇ ਸਪੋਰਟਸ ਕਿੱਟਾਂ ਵੰਡਣ ਉਪਰੰਤ ਕੀਤਾ ।
ਇਸ ਮੌਕੇ ਉਹਨਾਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੀਆਂ 174 ਪੰਚਾਇਤਾਂ ਅਤੇ ਖੇਡ ਕਲੱਬਾਂ ਨੂੰ ਜਿੰਮ ਅਤੇ ਸਪੋਰਟਸ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਮਾੜੀਆਂ ਕੁਰੀਤੀਆਂ ਤੋ ਹਟਾ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ।ਅੱਜ ਦੇ ਸਮਾਗਮ ਵਿੱਚ 110 ਪੰਚਾਇਤਾਂ ਅਤੇ ਖੇਡ ਕਲੱਬਾਂ ਨੂੰ ਜਿੰਮ ਤੇ ਸਪੋਰਟਸ ਕਿੱਟਾਂ ਦਿਤੀਆਂ ਗਈਆਂ ਹਨ ਅਤੇ 60 ਖੇਡ ਕਲੱਬਾਂ ਨੂੰ ਇਹ ਕਿਟਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ 14 ਹੋਰ ਪੰਚਾਇਤਾਂ ਅਤੇ ਕਲੱਬਾਂ ਨੂੰ ਇਹ ਕਿੱਟਾਂ ਜਲਦੀ ਹੀ ਦਿੱਤੀਆਂ ਜਾਣਗੀਆਂ ।ਉਹਨਾਂ ਕਿਹਾ ਕਿ ਜੋ ਵੀ ਪੰਚਾਇਤ ਜਾਂ ਖੇਡ ਕਲੱਬ ਇਹਨਾਂ ਜਿੰਮ ਤੇ ਸਪੋਰਟਸ ਕਿੱਟਾਂ ਦੀ ਮੰਗ ਕਰੇਗੀ ਉਸ ਨੂੰ ਜਰੂਰਤ ਅਨੁਸਾਰ ਜਲਦੀ ਤੋਂ ਜਲਦੀ ਮੁਹੱਈਆ ਕਰਵਾਈਆਂ ਜਾਣਗੀਆਂ ।ਉਨ•ਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਵਿੱਚ 13 ਨਵੇਂ ਖੇਡ ਸਟੇਡੀਅਮ ਉਸਾਰੇ ਗਏ ਹਨ ਅਤੇ ਪਿੰਡ ਟਿੱਬਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਪੋਰਟਸ ਕੰਪਲੈਕਸ ਬਣਾਇਆ ਗਿਆ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ 15 ਜਿਲਿ•ਆਂ ਵਿੱਚ ਹਾਕੀ ਸਟੇਡੀਅਮ ਅਤੇ ਬਹਮੰਤਵੀ ਸਟੇਡੀਅਮ ਦੀ ਸਥਾਪਨਾ ਕੀਤੀ ਗਈ ਹੈ ਅਤੇ ਨੈਸ਼ਨਲ ਖੇਡ ਹਾਕੀ ਨੂੰ ਉਤਸ਼ਾਹਿਤ ਕਰਨ ਲਈ 100 ਕਰੋੜ ਰੁਪਏ ਦੀ ਲਾਗਤ ਨਾਲ 5 ਨਵੇਂ ਐਸਟਰੋਟਰਫ ਵਿਛਾਏ ਜਾ ਰਹੇ ਹਨ ਅਤੇ ਅੰਤਰਰਾਸ਼ਟਰੀ ਹਾਕੀ ਲੀਗ ਅਤੇ ਕੌਮੀ ਹਾਕੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ।
ਉਨ•ਾਂ ਕਿਹਾ ਪੰਜਾਬ ਸਰਕਾਰ ਨੇ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਬਜਟ ਰੱਖਿਆ ਹੈ ਤਾਂ ਜੋ ਸਾਡੀ ਨੌਜਵਾਨ ਪੀੜ•ੀ ਦਾ ਸਰਬਪੱਖੀ ਵਿਕਾਸ ਹੋ ਸਕੇ ਅਤੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਸਕੇ।ਉਨ•ਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਆਪ ਨੂੰ ਖੇਡਾਂ ਨਾਲ ਜੋੜਨ।ਉਨ•ਾਂ ਕਿਹਾ ਕਿ ਕਬੱਡੀ ਸਾਡੀ ਮਾਂ ਖੇਡ ਹੈ ਅਤੇ ਉੱਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਦੇ ਉਪਰਾਲੇ ਸਦਕਾ ਇਸ ਮਾਂ ਖੇਡ ਨੂੰ ਕਰੋੜਾਂ ਦੀ ਖੇਡ ਬਣ ਗਈ ਹੈ ਅਤੇ ਪੰਜਾਬ ਸਰਕਾਰ ਨੇ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਲਈ ਵਿਸ਼ਵ ਕਬੱਡੀ ਕੱਪ 2010 ਅਤੇ 2011 ਬੜ•ੀ ਸਫਲਤਾਪੂਰਵਕ ਆਯੋਜਿਤ ਕੀਤੇ ਹਨ ਅਤੇ ਕਬੱਡੀ ਦੀ ਇਸ ਖੇਡ ਨੂੰ ਪੂਰੀ ਦੁਨੀਆਂ ਵਿੱਚ ਪਹੁੰਚਾਇਆ ਹੈ ਅਤੇ ਵਿਦੇਸ਼ਾਂ ਵਿੱਚ ਵੀ ਇਸ ਤਰਾਂ• ਦੇ ਅੰਤਰਰਾਸ਼ਟਰੀ ਟੂਰਨਾਮੈਂਟ ਆਯੋਜਿਤ ਕੀਤੇ ਹਨ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 4 ਦੇਸ਼ੀ ਗੋਲਡਕੱਪ ਹਾਕੀ ਟੂਰਨਾਮੈਂਟ ਅਤੇ ਸ਼ਹੀਦੇ ਆਜਾਮ ਭਗਤ ਸਿੰਘ ਪੰਜਾਬ ਰਾਜ ਖੇਡਾਂ ਕਰਵਾਈਆਂ ਗਈਆਂ ਹਨ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਉਲੰਪਿਕ,ਏਸ਼ੀਆਈ ਖੇਡਾਂ ਅਤੇ ਰਾਸ਼ਟਰ ਮੰਡਲ ਖੇਡਾਂ ਦੇ ਤਮਗਾ ਜੇਤੂਆਂ ਨੂੰ 7 ਕਰੋੜ 54 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਗਏ ਹਨ ਅਤੇ ਵਰਲਡ ਕਬੱਡੀ ਕੱਪ ਜੇਤੂ ਟੀਮ ਦੇ ਸਾਰੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆ ਗਈਆਂ ਹਨ ।
ਇਸ ਮੌਕੇ ਸ਼੍ਰੀ ਲਖਮੀਰ ਸਿੰਘ ਐਸ.ਡੀ.ਐਮ ਸੁਲਤਾਨਪੁਰ ਲੋਧੀ,ਸ਼੍ਰੀ ਗੁਰਦੀਪ ਸਿੰਘ ਭਾਗੋਰਾਈਆਂ ਚੇਅਰਮੈਨ ਬਲਾਕ ਸੰਮਤੀ,ਸ਼੍ਰੀ ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ,ਸ਼੍ਰੀ ਦਿਨੇਸ਼ ਧੀਰ ਪ੍ਰਧਾਨ ਨਗਰ ਕੋਂਸਲ,ਕੈਪਟਨ ਮੰਗਲ ਸਿੰਘ ਜਿਲ•ਾ ਵਾਲੀਬਾਲ ਕੋਚ,ਸ਼੍ਰੀ ਵਿਕਰਮ ਸਿੰਘ ਪ੍ਰਧਾਨ ਜਿਲ•ਾ ਯੂਥ ਅਕਾਲੀ ਦਲ,ਸ਼੍ਰੀ ਗੁਰਮੇਲ ਸਿੰਘ ਐਡਵੋਕੇਟ,ਸ਼੍ਰੀ ਤਾਰਾ ਸਿੰਘ ਭਿੰਡਰ ਪ੍ਰਧਾਨ ਕੋਆਪਰੇਟਿਵ ਸੁਸਾਇਟੀ,ਸ਼੍ਰੀ ਹਰੀ ਸਿੰਘ ਸਾਬਕਾ ਸਰਪੰਚ ਸ਼ਾਹਵਾਲਾ,ਸ਼੍ਰੀ ਰਜਿੰਦਰ ਸਿੰਘ ਨਸੀਰੇਵਾਲ,ਸ਼੍ਰੀ ਸੁੱਚਾ ਸਿੰਘ ਸ਼ਿਕਾਰਪੁਰੀ ਮੈਂਬਰ ਬਲਾਕ ਸੰਮਤੀ.ਸ਼੍ਰੀ ਸੰਤਾ ਸਿੰਘ ਸਰਪੰਚ,ਸ਼੍ਰੀ ਸਰੂਪ ਸਿੰਘ ਸਰਪੰਚ ਭਰੋਆਣਾ ਅਤੇ ਸ.ਗੁਰਦੀਪ ਸਿੰਘ ਮਿੱਠੜਾ ਵੀ ਹਾਜਰ ਸਨ ।