December 20, 2011 admin

ਸ੍ਰ ਰਾਮਿੰਦਰ ਸਿੰਘ ਨੇ ਫਿਰੋਜ਼ਪੁਰ ਦੇ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਿਆ।

ਡਿਪਟੀ ਕਮਿਸ਼ਨਰ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀਆਂ ਨੇ ਸਵਾਗਤ ਕੀਤਾ।
ਫਿਰੋਜ਼ਪੁਰ 20 ਦਸੰਬਰ -ਸ੍ਰ ਰਾਮਿੰਦਰ ਸਿੰਘ ਆਈ.ਏ.ਐਸ ਨੇ ਅੱਜ ਬਤੌਰ ਕਮਿਸ਼ਨਰ ਫਿਰੋਜ਼ਪੁਰ/ ਫਰੀਦਕੋਟ ਡਵੀਜਨ ਦਾ ਚਾਰਜ ਸੰਭਾਲ ਲਿਆ। ਪੰਜਾਬ ਸਰਕਾਰ ਦੇ ਆਦੇਸ਼ਾ ਅਨੁਸਾਰ ਉਨਾਂ ਕੋਲ ਸਕੱਤਰ ਸਥਾਨਕ ਸਰਕਾਰਾਂ ਤੋਂ ਇਲਾਵਾ ਸਕੱਤਰ ਸੰਸਦੀ ਮਾਮਲੇ, ਚੇਅਰਮੈਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਕਮਿਸ਼ਨਰ ਫਿਰੋਜ਼ਪੁਰ/ਫਰੀਦਕੋਟ ਡਵੀਜਨ  ਦੇ ਵਾਧੂ ਚਾਰਜ਼ ਵੀ ਰਹਿਣਗੇ।
ਅੱਜ ਸਰਕਟ ਹਾਊਸ ਫਿਰੋਜ਼ਪੁਰ ਪਹੁੰਚਣ ਤੇ ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ, ਐਸ.ਡੀ.ਐਮ ਸ੍ਰੀ ਸ਼ੁਭਾਸ ਚੰਦਰ , ਸ੍ਰ ਜਤਿੰਦਰ ਸਿੰਘ ਬੈਨੀਵਾਲ ਐਸ.ਪੀ, ਸ੍ਰ ਮਨਜੀਤ ਸਿੰਘ ਤਹਿਸੀਲਦਾਰ, ਸ੍ਰ ਮਨਜੀਤ ਸਿੰਘ ਡੀ.ਐਮ.ਓ, ਸ੍ਰ ਐਸ.ਐਸ.ਬਾਂਡੀ ਸਹਾਇਕ ਕਿਰਤ ਕਮਿਸ਼ਨਰ, ਸ੍ਰ ਅਜੈਬ ਸਿੰਘ  ਡੀ.ਐਮ ਮਾਰਕਫੈਡ, ਸ੍ਰ ਗਿਆਨ ਸਿੰਘ ਰਿਜ਼ਨਲ ਪ੍ਰਾਜੈਕਟ ਡਾਇਰੈਕਟਰ ਮੈਗਾਸੀਪਾ, ਸ੍ਰ ਕਸ਼ਮੀਰ ਸਿੰਘ ਡੀ.ਐਫ.ਐਸ.ਓ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀਆਂ ਨੇ ਉਨ•ਾਂ ਦਾ  ਸਵਾਗਤ ਕੀਤਾ। ਡਿਪਟੀ ਕਮਿਸ਼ਨਰ ਡਾ:ਐਸ.ਕੇ.ਰਾਜੂ  ਨੇ ਕਮਿਸ਼ਨਰ ਸ੍ਰ ਰਾਮਿੰਦਰ ਸਿੰਘ ਨੂੰ ਜ਼ਿਲੇ• ਦੇ ਚਾਰ ਵਿਧਾਨ ਸਭਾ ਹਲਕਿਆ ਅੰਦਰ ਚਲ ਰਹੇ  ਚੌਣ ਪ੍ਰਬੰਧਾ ਅਤੇ ਵਿਕਾਸ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪੁਲੀਸ ਦੇ ਦਸਤੇ ਵੱਲੋਂ ਕਮਿਸ਼ਨਰ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਉਨ•ਾਂ ਇਤਿਹਾਸਕ ਗੁਰੂਦੁਆਰਾ ਸਾਰਾਗੜ•ੀ ਤੇ ਦਰਗਾਹ ਬਾਬਾ ਸ਼ੇਰ ਸ਼ਾਹ ਵਲੀ ਵਿਖੇ ਵੀ ਸ਼ਰਧਾਂ ਦੇ ਫੁੱਲ ਭੇਂਟ ਕੀਤੇ। ਇਥੇ ਜਿਕਰਯੋਗ ਹੈ ਕਿ ਕਮਿਸ਼ਨਰ ਸ੍ਰ ਰਾਮਿੰਦਰ ਸਿੰਘ ਨੂੰ ਵੱਖ-ਵੱਖ ਵਿਭਾਗਾਂ ਵਿਚ ਲੰਮਾ ਪ੍ਰਸ਼ਾਸਕੀ ਤਜੁਰਬਾ ਹੈ। ਇਸ ਤੋਂ ਇਲਾਵਾ ਉਹ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਤੇ ਕਮਿਸ਼ਨਰ ਸਮੇਤ ਹੋਰ ਪ੍ਰਸ਼ਾਸ਼ਕੀ ਅਹੁੱਦਿਆ ਤੇ ਵੀ ਸੇਵਾਵਾਂ ਨਿਭਾ ਚੁੱਕੇ ਹਨ।

 
Translate »