ਚੰਡੀਗੜ•, 21 ਦਸੰਬਰ :ਪੰਜਾਬ ਸਮਾਲ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਵਲੋਂ ਅੱਜ ਇੱਥੇ ਰਾਜ ਵਿਚ ਉੱਦਮੀਆਂ ਨੂੰ ਵਾਜਬ ਭਾਅ ਤੇ ਜ਼ਮੀਨ ਮੁਹੱਈਆ ਕਰਵਾਉਣ ਲਈ ਜਨਰਲ ਸਕੀਮ ਤਹਿਤ ਉਦਯੋਗਿਕ ਪਲਾਟਾਂ ਦੇ ਡਰਾਅ ਕੱਢੇ ਗਏ।
ਅੱਜ ਇੱਥੇ ਕਿਸਾਨ ਭਵਨ ਵਿਖੇ ਪੂਰੇ ਪਾਰਦਰਸ਼ੀ ਢੰਗ ਨਾਲ ਬਠਿੰਡਾ, ਅੰਮ੍ਰਿਤਸਰ, ਮੰਡੀ ਗੋਬਿੰਦਗੜ•, ਚਨਾਲੋਂ, ਹੁਸ਼ਿਆਰਪੁਰ, ਲੁਧਿਆਣਾ, ਡੇਰਾਬੱਸੀ, ਟਾਂਡਾ, ਤਰਨਤਾਰਨ ਤੇ ਸੰਗਰੂਰ ਵਿਖੇ ਫੋਕਲ ਪੁਆਇੰਟਾਂ ਵਿਚ ਸਥਿਤ 145 ਵੱਖ ਵੱਖ ਸ਼੍ਰੇਣੀਆਂ ਦੇ ਉਦਯੋਗਿਕ ਪਲਾਟਾਂ ਅਰਜ਼ੀਕਰਤਾਵਾਂ ਨੂੰ ਅਲਾਟ ਕਰ ਦਿੱਤੇ ਗਏ। ਪਲਾਟਾਂ ਦੇ ਡਰਾਅ ਕੱਢਣ ਦੀ ਸਾਰੀ ਕਾਰਵਾਈ ਇਸ ਲਈ ਨਿਰਧਾਰਿਤ ਕਮੇਟੀ ਜਿਸ ਵਿਚ ਉਦਯੋਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਐਸ.ਐਸ. ਚੰਨੀ, ਪੀ.ਐਸ.ਆਈ.ਈ.ਸੀ. ਦੇ ਚੇਅਰਮੈਨ ਸ੍ਰੀ ਰਾਜਿੰਦਰ ਮੋਹਨ ਸਿੰਘ ਛੀਨਾ , ਉਪ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਗਰੇਵਾਲ ਤੇ ਕਾਰਪੋਰੇਸ਼ਨ ਦੇ ਐਮ.ਡੀ. ਸ੍ਰੀ ਐਮ.ਪੀ.ਅਰੋੜਾ ਹਾਜ਼ਰੀ ਵਿਚ ਨਿਭਾਈ ਗਈ ਤੇ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ।
ਸ੍ਰੀ ਚੰਨੀ ਨੇ ਦੱਸਿਆ ਕਿ ਅਕਤੂਬਰ 2011 ਦੌਰਾਨ ਇਨ•ਾਂ ਪਲਾਟਾਂ ਦੀ ਅਲਾਟਮੈਂਟ ਦਾ ਪ੍ਰਕ੍ਰਿਆ ਆਰੰਭੀ ਗਈ ਸੀ ਤੇ 2 ਮਹੀਨੇ ਦੇ ਰਿਕਾਰਡ ਸਮੇਂ ਦੌਰਾਨ ਇਸਨੂੰ ਪੂਰਾ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਸਫਲ ਅਰਜ਼ੀਕਰਤਾਵਾਂ ਨੂੰ ਅਲਾਟਮੈਂਟ ਪੱਤਰ ਬਹੁਤ ਜਲਦ ਦੇ ਦਿੱਤੇ ਜਾਣਗੇ। ਸਫਲ ਅਰਜ਼ੀਕਰਤਾਵਾਂ ਨੂੰ ਪਲਾਟ ਦੀ 30 ਫੀਸਦੀ ਰਾਸ਼ੀ ਅਲਾਟਮੈਂਟ ਦੇ ਇਕ ਮਹੀਨੇ ਦੇ ਅੰਦਰ-ਅੰਦਰ ਤੇ ਬਾਕੀ 6 ਛਿਮਾਹੀ ਕਿਸ਼ਤਾਂ ਨਾਲ ਵਿਆਜ ਸਮੇਤ ਅਦਾ ਕੀਤੀ ਜਾ ਸਕੇਗੀ।