December 21, 2011 admin

ਅੰਮ੍ਰਿਤਸਰ ਸ਼ਹਿਰ ਵਿੱਚ ਹਰਬੇਰੀਅਮ ਸਥਾਪਿਤ ਕੀਤਾ ਜਾਵੇ – ਇਨਟੈਕ

ਅੰਮ੍ਰਿਤਸਰ, 21 ਦਸੰਬਰ – ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਅੰਮ੍ਰਿਤਸਰ ਚੈਪਟਰ ਵੱਲੋਂ ਸਥਾਨਕ ਐਸ.ਐਲ.ਭਵਨ ਸਕੂਲ ਵਿਖੇ ਇੱਕ ਲੈਕਚਰ ਦਾ ਆਯੋਜਨ ਇਨਟੈਕ ਦੇ ਸਟੇਟ ਕਨਵੀਨਰ ਡਾ. ਸੁਖਦੇਵ ਸਿੰਘ ਅਤੇ ਪ੍ਰਿੰਸੀਪਲ ਅਨੀਤਾ ਭੱਲਾ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ, ਜਿਸ ਦਾ ਵਿਸ਼ਾ ਅੰਮ੍ਰਿਤਸਰ ਵਿਖੇ ਹਰਬੇਰੀਅਮ ਸਥਾਪਿਤ ਕੀਤੇ ਜਾਣ ਦੀ ਜਰੂਰਤ ਸੀ। ਇਨਟੈਕ ਕਲੱਬਾਂ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਦੱਸਿਆ ਕਿ ਇਸ ਲੈਕਚਰ ਦੇ ਮੁੱਖ ਵਕਤਾ ਇੰਜੀ: ਪ੍ਰਭਦਿਆਲ ਸਿੰਘ ਰੰਧਾਵਾ ਸਨ, ਜਿੰਨ•ਾਂ ਨੇ ਦੱਸਿਆ ਕਿ ਵਾਤਾਵਰਣ ਦੀ ਤਬਦੀਲੀ ਕਾਰਨ ਪੌਦਿਆਂ ਦੀਆਂ ਕਈ ਜਾਤੀਆਂ ਅਲੋਪ ਹੋ ਰਹੀਆਂ ਹਨ। ਸਮੇਂ ਦੀ ਲੋੜ ਹੈ ਕਿ ਇਸ ਖਿੱਤੇ ਵਿੱਚ ਮਿਲਣ ਵਾਲੇ ਵੱਖ ਵੱਖ ਪੌਦਿਆਂ ਤੇ ਜੜੀ ਬੂਟੀਆਂ ਦੀ ਜਾਣਕਾਰੀ ਅਤੇ ਉਨ•ਾਂ ਦਾ ਪੂਰਾ ਰਿਕਾਰਡ ਬਣਾਇਆ ਜਾਵੇ। ਹਰਬੇਰੀਅਮ ਦੇ ਬਨਣ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੀ ਕਿਹੜੀ ਜਾਤੀ ਦੇ ਪੌਦੇ ਇਸ ਇਲਾਕੇ ਵਿੱਚ ਮੌਜੂਦ ਹਨ, ਉਨ•ਾਂ ਵਿੱਚੋਂ ਕਿਹੜੇ ਮਨੁੱਖਾਂ ਲਈ ਲਾਭਦਾਇਕ ਹਨ ਅਤੇ ਕਿਹੜੇ ਹਾਨੀਕਾਰਕ। ਇਸ ਮੌਕੇ ਤੇ ਸਕੂਲ ਹੈਰੀਟੇਜ ਕਲੱਬਾਂ ਦੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਮਾਨਸੀ ਸ਼ਰਮਾ (ਐਸ.ਐਲ.ਭਵਨ ਸਕੂਲ) ਵੱਲੋਂ ਸੁਣਾਈ ਗਈ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ, ਅਰਸ਼ੀ (ਪੁਲਿਸ ਲਾਇਨ ਡੀ.ਏ.ਵੀ. ਪਬਲਿਕ ਸਕੂਲ) ਅਤੇ ਰਿਮਲਪ੍ਰੀਤ ਕੌਰ (ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵਨਿਊ) ਦੀਆਂ ਵਿਦਿਆਰਥਣਾਂ ਨੂੰ ਦੂਸਰਾ ਸਥਾਨ, ਪ੍ਰਭਮੰਨਤ ਸਿੰਘ (ਸਪਰਿੰਗ ਡੇਲ ਸਕੂਲ) ਅਤੇ ਚਮਨਪ੍ਰੀਤ ਕੌਰ (ਰਾਮ ਆਸ਼ਰਮ ਪਬਲਿਕ ਸਕੂਲ) ਤੀਸਰੇ ਸਥਾਨ ਤੇ ਰਹੇ। ਜੱਜ ਦੀ ਭੂਮਿਕਾ ਪ੍ਰੋ: ਜੋਗਿੰਦਰ ਸਿੰਘ ਜੋਗੀ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਸਕੂਲ ਵਿਦਿਆਰਥੀ ਅਤੇ ਅਧਿਆਪਕ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।

Translate »