December 21, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 21ਵੀਂ ਸਦੀ ਵਿਚ ਰਸਾਇਣ ਵਿਗਿਆਨ ਬਾਰੇ ਦੋ ਰੋਜ਼ਾ ਰਾਸ਼ਟਰੀ ਸਿੰਪੋਜ਼ੀਅਮ 23 ਅਤੇ 24 ਦਸੰਬਰ ਨੂੰ

ਅੰਮ੍ਰਿਤਸਰ, 21 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 23 ਅਤੇ 24 ਦਸੰਬਰ ਨੂੰ ਇੱਕਵੀਂ ਸਦੀ ਵਿਚ ਰਸਾਇਣ ਵਿਗਿਆਨ ਬਾਰੇ ਦੋ ਰੋਜ਼ਾ ਰਾਸ਼ਟਰੀ ਸਿੰਪੋਜ਼ੀਅਮ ਕਰਵਾਇਆ ਜਾ ਰਿਹਾ ਹੈ।
         ਇਹ ਸਿੰਪੋਜ਼ੀਅਮ ਰਸਾਇਣ ਵਿਗਿਆਨ ਨੂੰ ਸਮਰਪਿਤ ਅੰਤਰਰਾਸ਼ਟਰੀ ਸਾਲ 2011 ਅਤੇ  ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ 40 ਸਾਲ ਦੀ ਹੋਂਦ ਨੂੰ ਸਮਰਪਿਤ ਹੈ, ਜਿਸ ਨੂੰ ਯੂ.ਜੀ.ਸੀ. ਅਤੇ ਸੀ.ਐਸ.ਆਈ.ਆਰ., ਨਵੀਂ ਦਿੱਲੀ ਦੇ ਪ੍ਰਬੰਧ ਹੇਠ ਕਰਵਾਇਆ ਜਾ ਰਿਹਾ ਹੈ।
         ਸਿੰਪੋਜ਼ੀਅਮ ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਮੁਖੀ, ਡਾ. ਸੁਬੋਧ ਕੁਮਾਰ ਨੇ ਦੱਸਿਆ ਕਿ ਸਿੰਪੋਜ਼ੀਅਮ ਦੇ ਮੁੱਖ ਮਹਿਮਾਨ ਸੈਂਟਰ ਫਾਰ ਬਾਇਓ ਮੈਡੀਕਲ ਰੀਸਰਚ, ਲ਼ਖਨਊ ਦੇ ਡਾਇਰੈਕਟਰ, ਪ੍ਰੋ. ਸੀ.ਐਲ. ਖੇਤਰਪਾਲ ਹੋਣਗੇ ਜਦੋਂਕਿ  ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦੇ ਡਾਇਰੈਕਟਰ, ਪ੍ਰੋ. ਪੀ. ਬਾਲਾਰਾਮ ਉਦਘਾਟਨੀ ਸੈਸ਼ਨ ਦੇ ਮੁੱਖ ਵਕਤਾ ਹੋਣਗੇ।
         ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਇਸਦੀ ਪ੍ਰਧਾਨਗੀ ਕਰਨਗੇ।
         ਡਾ. ਕੁਮਾਰ ਨੇ ਦੱਸਿਆ ਕਿ ਇਸ ਵਿਚ ਸੋਲ੍ਹਾਂ ਸੀਨੀਅਰ ਵਿਗਿਆਨੀ ਦੇਸ਼ ਭਰ ਤੋਂ ਕੈਮਿਸਟਰੀ ਖੇਤਰ ਵਿਚ ਹੋਈ ਵਰਤਮਾਨ ਤਰੱਕੀ ਬਾਰੇ ਭਾਸ਼ਣ ਦੇਣਗੇ ਜਦੋਂਕਿ 200 ਤੋਂ ਵੱਧ ਵਿਦਵਾਨ ਇਸ ਵਿਚ ਭਾਗ ਲੈ ਰਹੇ ਹਨ।

Translate »