ਕੇਂਦਰ ਸਰਕਾਰ ਦਸਤਾਰ ਮਸਲੇ ਸੰਬੰਧੀ ਗੰਭੀਰ ਹੋਵੇ
ਅੰਮ੍ਰਿਤਸਰ: 21 ਦਸੰਬਰ- ਦੁਬਈ ‘ਚ ਸਿੱਖ ਡਰਾਈਵਰਾਂ ਨੂੰ ਦਸਤਾਰ ਉਤਾਰ ਕੇ ਕੰਮ ਕਰਨ ਲਈ ਮਜਬੂਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਆਪਣੇ ਕੂਟਨੀਤਕ ਸਬੰਧਾਂ ਰਾਹੀਂ ਦੁਬਈ ਸਰਕਾਰ ਨੂੰ ਸਿੱਖ ਸਿਧਾਤਾਂ ਤੋਂ ਜਾਣੂੰ ਕਰਵਾਉਂਦਿਆਂ ਸਿੱਖ ਡਰਾਈਵਰਾਂ ਨੂੰ ਦਸਤਾਰ ਸਹਿਤ ਕੰਮ ਕਰਨ ਲਈ ਪ੍ਰਵਾਨਗੀ ਦਿੱਤੀ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ‘ਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਹੈ ਕਿ ਦੁਬਈ ‘ਚ ਕੰਕਰੀਟ ਬਨਾਉਣ ਵਾਲੀ ਅਲਾਸ ਐਮਰੇਟ ਰੈਡੀਮਿਕਸ ਕੰਪਨੀ ਵੱਲੋਂ ਕੰਮ ਕਰਦੇ ਸਿੱਖ ਡਰਾਈਵਰ ਜਸਵਿੰਦਰ ਸਿੰਘ, ਬਲਬੀਰ ਸਿੰਘ, ਸੁਲਖਣ ਸਿੰਘ ਤੇ ਜਰਨੈਲ਼ ਸਿੰਘ ਨੂੰ ਪਗੜੀ ਉਤਾਰ ਕੇ ਕੇਸ ਪਿਛੇ ਨੂੰ ਕਰਨ ਅਤੇ ਦਾੜੀ ਪ੍ਰੈੱਸ ਕਰਨ ਦੇ ਦਿੱਤੇ ਸ਼ਾਹੀ ਫ਼ੁਰਮਾਨ ਨੂੰ ਨਾਦਰਸ਼ਾਹੀ ਕਰਾਰ ਦਿੰਦਿਆਂ ਕਿਹਾ ਹੈ ਕਿ ਪਹਿਲਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਏਅਰਪੋਰਟਾਂ ਤੇ ਹੁਣ ਦੁਬਈ ‘ਚ ਵਾਪਰੀ ਇਸ ਘਟਨਾ ਨੇ ਘੱਟ ਗਿਣਤੀ ਕੌਮਾਂ ਪ੍ਰਤੀ ਆਪਣੀ ਸੁਹਿਰਦਤਾ ਨੂੰ ਜਗ ਜਾਹਰ ਕਰ ਦਿੱਤਾ ਹੈ।
ਉਨ•ਾਂ ਕਿਹਾ ਕਿ ਦਸਤਾਰ ਸਿੱਖਾਂ ਦਾ ਕੇਵਲ ਧਾਰਮਿਕ ਚਿਨ• ਹੀ ਨਹੀਂ ਬਲਕਿ ਪਹਿਚਾਣ ਵੀ ਹੈ ਦੁਨੀਆਂ ਦੇ ਕਈ ਦੇਸ਼ਾਂ ਨੇ ਤਾਂ ਸਿੱਖਾਂ ਨੂੰ ਦਸਤਾਰ ਕਰਕੇ ਡਰਾਈਵਿੰਗ ਕਰਦੇ ਸਮੇਂ ਅਤੇ ਫੈਕਟਰੀਆਂ ‘ਚ ਕੰਮ ਕਰਦੇ ਸਮੇਂ ਸੁਰੱਖਿਆ ਟੋਪ ਪਾਉਣ ਤੋਂ ਵੀ ਛੋਟ ਦਿੱਤੀ ਹੋਈ ਹੈ ਕਿਉਂ ਕਿ ਸਿੱਖ ਧਰਮ ‘ਸਾਬਤ ਸੂਰਤ ਦਸਤਾਰ ਸਿਰਾ’ ਦਾ ਧਾਰਨੀ ਹੈ ਤੇ ਸੰਸਾਰ ਯੁੱਧ ਵਿਚ ਵੀ ਫ਼ੋਜੀ ਸਿੱਖ ਦਸਤਾਰਧਾਰੀ ਦੇ ਰੂਪ ‘ਚ ਹੀ ਲੜੇ ਸਨ।
ਬਿਆਨ ਜ਼ਾਰੀ ਰੱਖਦਿਆਂ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਨੂੰ ਵਾਰ-ਵਾਰ ਚਿੱਠੀਆਂ ਲਿਖ ਕਿ ਘੱਟ ਗਿਣਤੀ ਸਿੱਖ ਕੌਮ ਦੀ ਰਾਖੀ ਕਰਦਿਆਂ ਸਬੰਧਿਤ ਦੇਸ਼ਾਂ ਨਾਲ ਦਸਤਾਰ ਮਸਲੇ ਨੂੰ ਕੂਟਨੀਤਕ ਪੱਧਰ ‘ਤੇ ਉਠਾਏ ਜਾਣ ਲਈ ਕਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਦਸਤਾਰ ਮਾਮਲੇ ‘ਚ ਭਾਰਤ ਦੀ ਤੋਹੀਨ ਤਾਂ ਮੰਨਦੀ ਹੈ ਪਰ ਪ੍ਰਤੱਖ ਰੂਪ ‘ਚ ਇਸ ਮਾਮਲੇ ਪ੍ਰਤੀ ਗੰਭੀਰ ਨਜ਼ਰ ਨਹੀਂ ਆਉਂਦੀ। ਉਨ•ਾਂ ਕਿਹਾ ਕਿ ਦੁਨੀਆਂ ਭਰ ‘ਚ ਸਿੱਖ ਆਪੋ-ਆਪਣੇ ਕਾਰੋਬਾਰੀ ਵਸੀਲਿਆਂ ਕਰਕੇ ਵਸਿਆ ਹੋਇਆ ਹੈ ਤੇ ਹਰ ਸਿੱਖ ਦੀ ਲਾਲਸਾ ਆਪਣੀ ਜਨਮ ਭੂਮੀ ਪੰਜਾਬ ਨਾਲ ਜੁੜੀ ਹੋਈ ਹੈ ਇਸ ਕਰਕੇ ਦੁਨੀਆਂ ਭਰ ਦੇ ਕੁਝ ਗਿਣੇ ਚੁਣੇ ਦੇਸ਼ ਸੁਰੱਖਿਆ ਦੇ ਨਾਮਪੁਰ ਹਵਾਈ ਅੱਡਿਆਂ ਅਤੇ ਕੰਪਨੀਆ ‘ਚ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨ ਵਰਗੀਆਂ ਘਟਨਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੋ ਖੁਦ ਸਿੱਖ ਹਨ ਤੇ ਦਸਤਾਰ ਧਾਰੀ ਹਨ ਸਿੱਖਾਂ ਦੇ ਇਸ ਮਸਲੇ ਨੂੰ ਪਹਿਲ ਦੇ ਅਧਾਰ ਤੇ ਸਬੰਧਤ ਦੇਸ਼ਾਂ ਨਾਲ ਗੱਲਬਾਤ ਕਰਕੇ ਹਲ ਕਰਨ।
ਪੱਤਰਕਾਰਾਂ ਵੱਲੋਂ ਸਹਿਜਧਾਰੀ ਸਿੱਖਾਂ ਬਾਰੇ ਪੁੱਛੇ ਜਾਣ ‘ਤੇ ਹਾਈ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿਚ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਕੋਰਟ ਜਜਮੈਂਟ ਦੀ ਕਾਪੀ ਸਾਨੂੰ ਮਿਲ ਗਈ ਤੇ ਉਹਦੇ ਵਿਚ ਕਿਤੇ ਵੀ ਸਹਿਜਧਾਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟ ਬਾਰੇ ਜਿਕਰ ਨਹੀਂ ਬਲਕਿ ਅਕਤੂਬਰ 2003 ‘ਚ ਕੇਂਦਰ ਸਰਕਾਰ ਵੱਲੋਂ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਹੈ ਤੇ ਕਿਹਾ ਹੈ ਕਿ ਸਰਕਾਰ ਨੋਟੀਫਿਕੇਸ਼ਨ ਤੋਂ ਬਾਅਦ ਪਾਰਲੀਮੈਂਟ ‘ਚ ਕਾਨੂੰਨ ਪਾਸ ਕਰਨਾ ਚਾਹੀਦਾ ਸੀ ਜੋ ਨਹੀਂ ਸੀ ਹੋਇਆ ਉਨ•ਾਂ ਕਿਹਾ ਕਿ ਸਿੱਖਾਂ ‘ਚ ਸਹਿਜਧਾਰੀ ਨਾਮ ਦਾ ਕੋਈ ਸ਼ਬਦ ਹੀ ਨਹੀਂ ਤੇ ਇਸ ਬਾਰੇ ਸੀਨੀਅਰ ਵਕੀਲਾਂ ਦੀ ਰਾਏ ਲੈ ਕਿ ਅਗਲੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ।