ਸੁਖਜੀਤ ਸਿੰਘ ਕਾਕਾ ਲੋਹਗੜ• ਵੱਲੋਂ ਪਿੰਡ ਲੋਹਗੜ• ਵਿਖੇ ਵਿਸ਼ਾਲ ਰੈਲੀ ਕੀਤੀ ਗਈ£
ਸ: ਬਾਦਲ ਨੂੰ ਰਾਜਨੀਤੀ ਤੋਂ ਸਨਿਆਸ ਲੈਣ ਦਾ ਦਿਤਾ ਸੁਝਾਅ£
ਲੋਹਗੜ•/ ਮੋਗਾ 21 ਦਸੰਬਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ (ਬਾਦਲ ) ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀਆਂ ਨੂੰ ਹੁਣ ਤਾਂ ਅਕਲ ਆ ਜਾਣੀ ਚਾਹੀਦੀ ਹੈ ਤੇ ਲੋਕਾਂ ਨੂੰ ਸਹਿਜਧਾਰੀਆਂ ਦੇ ਮਸਲਿਆਂ ‘ਤੇ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ।
ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਬੀਤੇ ਦਿਨੀਂ ਕਾਂਗਰਸ ਵਿੱਚ ਸ਼ਾਮਿਲ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਸੁਖਜੀਤ ਸਿੰਘ ਕਾਕਾ ਲੋਹਗੜ• ਵੱਲੋਂ ਪਿੰਡ ਲੋਹਗੜ• ਵਿਖੇ ਕੀਤੀ ਗਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਅਕਾਲੀਆਂ ਦੀ ਸੌੜੀ ਸੋਚ ਨੇ ਪਹਿਲਾਂ ਪੰਜਾਬ ਨੂੰ ਵੰਡਿਆ ਤਾਂ ਕਿ ਉਹ ਪੰਜਾਬ ਵਿੱਚ ਸਰਕਾਰ ਬਣਾ ਕੇ ਆਪਣੇ ਮੁਫ਼ਾਦ ਪੂਰੇ ਕੀਤੇ ਜਾ ਸਕਣ ਅਤੇ ਹੁਣ ਉਹ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਜਮਾਈ ਰੱਖਣ ਲਈ ਪੰਜਾਬੀਆਂ ਤੇ ਸਿੱਖਾਂ ਨੂੰ ਹੀ ਸਹਿਜਧਾਰੀਆਂ ਦੇ ਨਾਮ ‘ਤੇ ਵੰਡਣ ਦੀ ਹਮਾਕਤ ਕਰ ਰਹੇ ਸਨ। ਜਿਸ ਨੂੰ ਮਾਨਯੋਗ ਹਾਈ ਕੋਰਟ ਦੇ ਸਹਿਜਧਾਰੀਆਂ ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਨੇ ਨਾਕਾਮ ਕਰ ਦਿੱਤਾ ਹੈ। ਜੋਸ਼ ਭਰਪੂਰ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਕਿੰਨੀ ਬਦਕਿਸਮਤੀ ਦੀ ਗਲ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਰਾਜਗ ਸਰਕਾਰ ਦੀ ਦੁਰਉਪਯੋਗ ਕਰਦਿਆਂ ਸੰਨ 2003 ਵਿੱਚ ਸਹਿਜਧਾਰੀਆਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੋਟ ਅਧਿਕਾਰ ਤੋਂ ਵੰਚਿਤ ਕਰਨ ਲਈ ਇੱਕ ਨੋਟੀਫ਼ਿਕੇਸ਼ਨ ਜਾਰੀ ਕਰਵਾਇਆ ਗਿਆ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਰੇਤਾ ,ਬਜਰੀ ਤੇ ਕੇਬਲ ਨੇਟਰਵਕ ਉੱਤੇ ਕਬਜ਼ਾ ਹੀ ਨਹੀਂ ਕੀਤਾ ਸਗੋਂ ਗੁਰੂ ਘਰ ਦੇ ਗੋਲਕਾਂ ਦੀ ਵੀ ਲੁੱਟ ਕਰਨ ਦੇ ਬਾਵਜੂਦ ਕਿਹੜੇ ਮੂੰਹ ਨਾਲ 5 ਸਾਲ ਹੋਰ ਮੰਗ ਰਹੇ ਹਨ। ਉਹਨਾਂ ਕਿਹਾ ਕਿ 5 ਸਾਲਾਂ ਵਿੱਚ ਸ: ਬਾਦਲ ਪੰਜਾਬ ਦਾ ਕੁੱਝ ਨਹੀਂ ਸਵਾਰ ਸਕੇ ਅਗਲੇ 5 ਸਾਲਾਂ ਵਿੱਚ ਰਾਜ ਦਾ ਕੀ ਸਵਾਰ ਦੇਣ ਗੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਬਾਰੇ ਕਦੇ ਨਹੀਂ ਸੋਚਿਆ। ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ ਤੇ ਉਹਨਾਂ ਦੀਆਂ ਜਜਬਾਤਾਂ ਨੂੰ ਭੜਕਾ ਕੇ ਮੋਰਚਿਆਂ ਰਾਹੀਂ ਲੋਕਾਂ ਦਾ ਖੂਨ ਖ਼ਰਾਬਾ ਅਤੇ ਮਰਵਾਉਂਦੇ ਰਹੇ , ਪਰ ਆਪ ਸ: ਬਾਦਲ ਗ੍ਰਿਫ਼ਤਾਰੀ ਦੇ ਕੇ ਸਰਕਾਰੀ ਰੈਸਟ ਹਾਊਸਾਂ ਵਿੱਚ ਆਰਾਮ ਫ਼ਰਮਾਉਂਦੇ ਰਹੇ। ਪੰਜਾਬ ਦੇ ਹੱਕਾਂ ਹਿਤਾਂ ਲਈ ਸੰਵਿਧਾਨਿਕ ਹੱਕਾਂ ਦੀ ਕਦੀ ਵਰਤੋਂ ਨਹੀਂ ਕੀਤੀ। ਉਹਨਾਂ ਕਿਹਾ ਕਿ ਰਾਜ ਦੀਆਂ ਸੰਵਿਧਾਨਿਕ ਹੱਕਾਂ ਦੀ ਵਰਤੋਂ ਕਰਦਿਆਂ ਉਹਨਾਂ ਦੀ ਸਰਕਾਰ ਨੇ ਪਿਛਲੀ ਵਾਰ ਰਾਜ ਦੇ ਪਾਣੀਆਂ ਦੀ ਰਾਖੀ ਕੀਤੀ। ਉਹਨਾਂ ਸ: ਬਾਦਲ ਨੂੰ ਸੁਝਾਅ ਦਿੱਤਾ ਕਿ ਹੁਣ ਸਹੀ ਸਮਾਂ ਆਗਿਆ ਹੈ ਕਿ ਉਹ ਰਾਜਨੀਤੀ ਤੋਂ ਸਨਿਆਸ ਲੈ ਲੈਣ। ਉਹਨਾਂ ਇਹ ਵੀ ਕਿਹਾ ਕਿ ਅਕਾਲੀਆਂ ਨੇ ਪਿਛਲੇ ਪੰਚ ਸਾਲਾਂ ਦੌਰਾਨ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੀ ਹੈ ਅਤੇ ਇਸ ਦੌਰਾਨ ਜਿੰਨੀਆਂ ਵੀ ਚੋਣਾਂ ਆਈਆਂ ਸਭ ਵਿੱਚ ਧੱਕੇਸ਼ਾਹੀਆਂ ਕੀਤੀਆਂ ਹਨ। ਉਹਨਾਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਆਜ਼ਾਦ ਜਿੱਤੇ ਸ: ਸੁਖਜੀਤ ਸਿੰਘ ਲੋਹਗੜ• ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਧੱਕੇਸ਼ਾਹੀਆਂ ਦੇ ਬਾਵਜੂਦ ਵੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਕਾਕਾ ਲੋਹਗੜ• ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ।
ਇਸ ਮੌਕੇ ਸੁਖਜੀਤ ਸਿੰਘ ਕਾਕਾ ਲੋਹਗੜ• ਨੇ ਕਿਹਾ ਕਿ ਉਹਨਾਂ 35 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਪਰ ਅਕਾਲੀ ਦਲ ਵਿੱਚ ਵਰਕਰਾਂ ਦੀ ਕੋਈ ਪੁੱਛਗਿੱਛ ਨਹੀਂ ਸਗੋਂ ਉਹਨਾਂ ਨੂੰ ਹਰ ਤਰਾਂ ਦਬਾਇਆ ਜਾਂਦਾ ਰਿਹਾ। ਉਹਨਾਂ ਦੱਸਿਆ ਕਿ ਸੰਗਤ ਦਰਸ਼ਨਾਂ ਦੌਰਾਨ ਫੰਡਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਵਿਰੋਧੀਆਂ ਨੂੰ ਵਿਕਾਸ ਲਈ ਕੋਈ ਫੰਡ ਨਹੀਂ ਦਿੱਤਾ ਜਾਂ ਦਾ ਰਿਹਾ। ਇਸ ਮੌਕੇ ਉਹਨਾਂ ਘਟ ਸਮੇਂ ਦੇ ਸੱਦੇ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਿਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ ਤੇ ਹਲਕੇ ਦੀਆਂ ਮੁਸ਼ਕਲਾਂ ਨੂੰ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖੀਆਂ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ: ਮਾਲਤੀ ਥਾਪਰ ਨੇ ਕਾਕਾ ਲੋਹਗੜ• ਦਾ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਦਾ ਪਰਿਵਾਰ ਹੁਣ ਤੇਜੀ ਨਾਲ ਵਧ ਫੁੱਲ ਰਿਹਾ ਹੈ।
ਇਸ ਮੌਕੇ ਇੰਦਰਜੀਤ ਸਿੰਘ ਜੀਰਾ ਨੇ ਕਿਹਾ ਕਿ ਧਰਮਕੋਟ ਦੀ ਇਹ ਸੀਟ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਵਿੱਚ ਪਾਈ ਜਾਵੇਗੀ। ਉਹਨਾਂ ਕਿਹਾ ਕਿ ਧਰਮਕੋਟ ਅਕਾਲੀਆਂ ਦਾ ਗੜ ਹੋਣਾ ਇਤਿਹਾਸ ਦੀ ਗਲ ਬਣ ਚੁੱਕੀ ਹੈ ਤੇ ਹੁਣ ਇਹ ਕਾਂਗਰਸ ਦਾ ਗੜ ਬਣ ਗਿਆ ਹੈ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਿਰਪਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕੁਸ਼ਲਦੀਪ ਸਿੰਘ ਢਿੱਲੋਂ, ਸ੍ਰੀ ਜੋਗਿੰਦਰ ਜੈਨ, ਸ੍ਰੀਮਤੀ ਦਰਸ਼ਨ ਕੌਰ, ਸ੍ਰੀਮਤੀ ਹਰਚੰਦ ਕੌਰ, ਸ੍ਰੀ ਨਰੇਸ਼ ਕਟਾਰੀਆ, ਦਰਸ਼ਨ ਸਿੰਘ ਬਰਾੜ, ਮਨਜੀਤ ਸਿੰਘ ਮਾਨ, ਵਿਜੈ ਧੀਰ, ਹਰਪ੍ਰੀਤ ਸਿੰਘ ਹੀਰੋ, ਡਾ: ਤਾਰਾ ਸਿੰਘ ਸੰਧੂ ਆਦਿ ਨੇ ਵੀ ਸੰਬੋਧਨ ਕੀਤਾ।