ਯੂ.ਜੀ.ਸੀ. ਖੋਜ ਕਾਰਜਾਂ ਲਈ 6.15 ਕਰੋੜ ਰੁਪਏ ਦੀ ਗ੍ਰਾਂਟ ਵੀ ਦੇਵੇਗੀ
ਅੰਮ੍ਰਿਤਸਰ, 21 ਦਸੰਬਰਯੂਨੀਵਰਸਿਟੀ ਗ੍ਰਾਂਟਸ ਕਮਿਸ.ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਲਾਈਫ ਸਾਇੰਸਜ. ਦੇ ਖੇਤਰ ਵਿਚ ਉੱਤਮ ਕੇਂਦਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ ਅਤੇ ਉਸ ਨੂੰ 6.15 ਕਰੋੜ ਰੁਪਏ ਦੀ ਗ੍ਰਾਂਟ ੌਪੰਜਾਬ ਵਿਚ ਕੈਂਸਰ ਦੇ ਜਮਾਂਦਰੂ ਆਧਾਰ ਅਤੇ ਟਾਈਪ^2 ਸੂ.ਗਰੌ ਬਾਰੇ ਖੋਜ ਕਰਨ ਲਈ ਮਨਜੂਰ ਕੀਤੀ ਗਈ ਹੈ|
ਵਾਈਸ^ਚਾਂਸਲਰ, ਪ੍ਰੋਫੈਸਰ (ਡਾ.) ਅਜਾਇਬ ਸਿੰਘ ਬਰਾੜ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸੈਂਟਰ ਅਧੀਨ ਅਧਿਆਪਕ ਅਤੇ ਵਿਦਿਆਰਥੀ ਮਹਾਂਮਾਰੀ^ਵਿਗਿਆਨ ਦੇ ਅਧਿਐਨ, ਵਾਤਾਵਰਨ ਅਤੇ ਕੈਂਸਰ ਤੇ ਇਨ੍ਹਾਂ ਬਿਮਾਰੀਆਂ ਦੇ ਅਨੁਵੰਸ.ਕ ਕਾਰਣਾਂ ਬਾਰੇ ਵਿਆਪਕ ਤੌਰਤੇ ਖੋਜ ਕਰਨਗੇ| ਉਨ੍ਹਾਂ ਦੱਸਿਆ ਕਿ ਇਹ ਅਧਿਐਨ ਪੰਜਾਬ ਵਿਚ ਇਨ੍ਹਾਂ ਰੋਗਾਂ ਦੀ ਵਧ ਰਹੀਆਂ ਘਟਨਾਵਾਂ ਦੇ ਸੰਦਰਭ ਵਿਚ ਬਹੁਤ ਸਾਰਥਿਕ ਹੈ|
ਉਨ੍ਹਾਂ ਹੋਰ ਦੱਸਿਆ ਕਿ ਯੂਨੀਵਰਸਿਟੀ ਇਸ ਸੈਂਟਰ ਵਾਸਤੇ ਮਾਈਕਰੋਐਰੇ ਸਿਸਟਮ, ਆਈ.ਸੀ.ਪੀ.^ਐਮ.ਐਸ., ਸਾਈਟੋਜੈਨੇਟਿਕ ਵਰਕ ਸਟੇਸ.ਨ, ਆਰ.ਟੀ.^ਪੀ.ਸੀ.ਆਰ. ਕੈਮੀਲੂਮਿਨਸੈਂਸ ਐਨਾਲਾਈਜ.ਰ, ਇਲੈਕਟ੍ਰੋਕਾਰਡੀਓਗਰਾਫ ਆਦਿ ਵਰਗੇ ਵੱਡੇ ਤੇ ਅਤਿ^ਆਧੂਨਿਕ ਉਪਕਰਣ ਖਰੀਦੇਗੀ|
ਯੂਨੀਵਰਸਿਟੀ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਕਿਸੇ ਵਿਸ.ੇਸ. ਖੇਤਰ ਵਿਚ ਉਤਮ ਸੈਂਟਰ ਦਾ ਦਰਜਾ (ਸੀ.ਪੀ.ਈ.ਪੀ.ਏ.) ਕੇਵਲ ਗਿਣੀਆਂ^ਚੁਣੀਆਂ ਯੂਨੀਵਰਸਿਟੀਆਂ ਨੂੰ ਹੀ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਖੋਜ ਦੇ ਖੇਤਰ ਵਿਚ ਸ.ਾਨਦਾਰ ਕੰਮ ਕੀਤਾ ਹੋਵੇ|
ਇਸ ਵੇਲੇ ਇਸ ਸੈਂਟਰ ਅਧੀਨ ਕੰਮ ਕਰ ਰਹੇ ਯੂਨੀਵਰਸਿਟੀ ਦੇ ਟੀਚਿੰਗ ਵਿਭਾਗਾਂ ਵਿਚ ਡੀ.ਆਰ.ਐਸ. (ਯੂ.ਜੀ.ਸੀ.), ਪਰਸ (ਡੀ.ਐਸ.ਟੀ.) ਅਤੇ ਡਿਪਾਰਟਮੈਂਟ ਆਫ ਬਾਇਓਟੈਕਨਾਲੋਜੀ ਦੀਆਂ ਵੱਖ^ਵੱਖ ਹੋਰ ਸਕੀਮਾਂ ਵੀ ਚਲ ਰਹੀਆਂ ਹਨ|