December 21, 2011 admin

3 ਆਈ ਪੀ ਐਸ ਅਤੇ 38 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ• 21 ਦਸੰਬਰ:ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਤਿੰਨ ਆਈ ਪੀ ਐਸ ਅਤੇ 38 ਪੀ ਪੀ ਐਸ ਅਧਿਕਾਰੀਆਂ ਦੇ ਪ੍ਰਸ਼ਾਸ਼ਕੀ ਅਧਾਰ ਤੇ ਤੁਰੰਤ ਪ੍ਰÎਭਾਵ ਤੋ ਤਬਾਦਲੇ ਕਰ ਦਿੱਤੇ ਹਨ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਸ੍ਰੀ ਕੰਵਲਜੀਤ ਸਿੰਘ ਪੰਨੂ ਆਈ ਪੀ ਐਸ ਨੂੰ ਆਈ ਜੀ ਪੀ /ਸੂਚਨਾ ਤਕਨੀਕ, ਪੰਜਾਬ ਚੰਡੀਗੜ• ਨਿਯੁਕਤ ਕੀਤਾ ਗਿਆ ਹੈ ਜਦੋ ਕਿ ਸ੍ਰੀ ਦਵਿੰਦਰ ਸਿੰਘ, ਆਈ ਪੀ ਐਸ ਅਤੇ ਸ੍ਰੀ ਪੀ ਕੇ ਯਾਦਵ,ਆਈ ਪੀ ਐਸ ਨੂੰ ਕ੍ਰਮਵਾਰ ਐਸ ਪੀ ਰੇਲਵੇ, ਪੰਜਾਬ, ਜਲੰਧਰ ਅਤੇ ਕਮਾਂਡੈਟ 75ਵੀ ਬਟਾਲੀਅਨ ਪੀ ਏ ਪੀ ਜਲੰਧਰ ਵਜੋ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ੍ਰੀ ਦਲਜਿੰਦਰ ਸਿੰਘ, ਪੀ ਪੀ ਐਸ ਨੂੰ ਏ ਡੀ ਸੀ ਪੀ /ਸਪੈਸ਼ਲ ਸ਼ਾਖਾ ਜਲੰਧਰ , ਸ੍ਰੀ ਹਰਕਮਲਪ੍ਰੀਤ ਸਿੰਘ ਖੱਖ, ਪੀ ਪੀ ਐਸ  ਨੂੰ ਏ ਡੀ ਸੀ ਪੀ / ਕ੍ਰਾਇਮ ਜਲੰਧਰ, ਸ੍ਰੀ ਰਜਿੰਦਰ ਸਿੰਘ ਪੀ ਪੀ ਐਸ ਨੂੰ ਐਸ ਪੀ /ਅਪ੍ਰੇਸ਼ਨ, ਜਲੰਧਰ ਦਿਹਾਤੀ, ਸ੍ਰੀ ਕੁਲਵਿੰਦਰ ਸਿੰਘ ਪੀ ਪੀ ਐਸ ਨੂੰ ਏ ਡੀ ਸੀ ਪੀ/3 ਲੁਧਿਆਣਾ , ਸ੍ਰੀ ਪੁਸ਼ਕਰ ਸੰਦਲ ਪੀ ਪੀ ਐਸ ਨੂੰ ਸਹਾਇਕ ਕਮਾਂਡੈਟਂ 7ਵੀ ਬਟਾਲੀਅਨ ਪੀ ਏ ਪੀ ਜਲੰਧਰ, ਸ੍ਰੀ ਜੋਗਿੰਦਰ ਸਿੰਘ ਪੀ ਪੀ ਐਸ ਨੂੰ ਐਸ ਪੀ ਚੌਕਸੀ ਬਿਊਰੋ ਪੰਜਾਬ, ਸ੍ਰੀ ਸਵਰਨਦੀਪ ਸਿੰਘ ਨੂੰ ਐਸ ਪੀ /ਡਿਟੈਕਟਿਵ, ਖੰਨਾ , ਸ੍ਰੀ ਬਲਵਿੰਦਰ ਸਿੰਘ ਪੀ ਪੀ ਐਸ ਨੂੰ ਸਹਾਇਕ ਕਮਾਂਡੈਟ 13ਵੀ ਬਟਾਲੀਅਨ ਪੀਏਪੀ ਚੰਡੀਗੜ•, ਸ੍ਰੀ ਅਮਰੀਕ ਸਿੰਘ ਪੀ ਪੀ ਐਸ ਨੂੰ ਐਸ ਪੀ ਸਥਾਨਕ / ਲੁਧਿਆਣਾ ਦਿਹਾਤੀ ਅਤੇ ਸ੍ਰੀ ਬਲਵਿੰਦਰ ਸਿੰਘ ਪੀ ਪੀ ਐਸ ਨੂੰ ਸਹਾਇਕ ਕਮਾਂਡੈਟ 75 ਬਟਾਲੀਅਨ ਪੀਏਪੀ ਜਲੰਧਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ•ਾਂ ਸ੍ਰੀ ਗੁਰਪ੍ਰੀਤ ਸਿੰਘ ਤੂਰ, ਪੀ ਪੀ ਐਸ ਨੂੰ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ ਪ੍ਰਸਾਸ਼ਨ , ਪੰਜਾਬ ਪੁਲਿਸ ਅਕਾਦਮੀ ਫਿਲੌਰ, ਸ੍ਰੀ ਅਮਰੀਕ ਸਿੰਘ ਪੀ ਪੀ ਐਸ ਨੂੰ ਕਮਾਂਡੈਂਟ 5 ਆਈ ਆਰ ਬੀ , ਅੰਮ੍ਰਿਤਸਰ , ਸ੍ਰੀ ਸੁਰਿੰਦਰਪਾਲ ਸਿੰਘ ਪੀ ਪੀ ਐਸ ਨੂੰ ਕਮਾਂਡੈਟ 80ਵੀ ਬਟਾਲੀਅਨ ਪੀ ਏ ਪੀ ਜਲੰਧਰ, ਸ੍ਰੀ ਰੁਪਿੰਦਰ ਪਾਲ ਸਿੰਘ ਬਾਜਵਾ , ਪੀ ਪੀ ਐਸ ਨੂੰ ਐਸ ਪੀ /ਆਈ ਐਸ ਟੀ ਸੀ , ਕਪੂਰਥਲਾ , ਸ੍ਰੀ ਪਰਮਜੀਤ ਸਿੰਘ ਪੀ ਪੀ ਐਸ ਨੂੰ ਐਸ ਪੀ / ਖੇਡ ਸਕੱਤਰ ਪੰਜਾਬ ਪੁਲਿਸ ਜਲੰਧਰ, ਸ੍ਰੀ ਚਰਨਜੀਤ ਸਿੰਘ, ਪੀ ਪੀ ਐਸ ਨੂੰ ਕਮਾਂਡੈਂਟ 9ਵੀ ਬਟਾਲੀਅਨ ਪੀ ਏ ਪੀ ਅੰਮ੍ਰਿਤਸਰ , ਸ੍ਰੀ ਸਵਿੰਦਰ ਸਿੰਘ ਪੀ ਪੀ ਐਸ ਨੂੰ ਕਮਾਂਡੈਂਟ 7 ਆਈ ਆਰ ਬੀ ਕਪੂਰਥਲਾ , ਸ੍ਰੀ ਚਰਨਜੀਤ ਕੁਮਾਰ , ਪੀ ਪੀ ਐਸ ਨੂੰ ਕਮਾਂਡੈਂਟ 36ਵੀ ਬਟਾਲੀਅਨ ਪੀ ਏ ਪੀ ਬਹਾਦਰਗੜ• ਪਟਿਆਲਾ, ਸ੍ਰੀ ਬਲਜੋਤ ਸਿੰਘ ਰਾਠੌੜ ਪੀ ਪੀ ਐਸ ਨੂੰ ਏ ਆਈ ਜੀ/ ਆਰਮਾਂਮੈਂਟ , ਸ੍ਰੀ ਰਾਜਪਾਲ ਸਿੰਘ ਨੂੰ ਕਮਾਂਡੈਂਟ 5ਵੀ ਕਮਾਂਡੋ ਬਟਾਲੀਅਨ ਬਹਾਦਰਗੜ•, ਸ੍ਰੀ ਗੁਰਿੰਦਰ ਸਿੰਘ ਢਿਲੋ ਪੀ ਪੀ ਐਸ ਨੂੰ ਕਮਾਂਡੈਟ, ਕਮਾਂਡੋ ਟ੍ਰੇਨਿੰਗ ਸੈਂਟਰ ਬਹਾਦਰਗੜ•, ਸ੍ਰੀ ਭੁਪਿੰਦਰਜੀਤ ਸਿੰਘ ਵਿਰਕ, ਪੀ ਪੀ ਐਸ ਨੂੰ ਏ ਆਈ ਜੀ / ਇਨਵੈਸਟੀਗੇਸ਼ਨ, ਕ੍ਰਾਇਮ ਪੰਜਾਬ , ਚੰਡੀਗੜ੍ਰ , ਸ੍ਰੀ ਜਸਪ੍ਰੀਤ ਸਿੰਘ ਸਿੱਧੂ ਪੀ ਪੀ ਐਸ ਨੂੰ ਕਮਾਂਡੈਂਟ 1 ਆਈ ਆਰ ਬੀ ਪਟਿਆਲਾ ਅਤੇ ਐਸ ਪੀ / ਆਬਕਾਰੀ ਅਤੇ ਕਰ ,ਪਟਿਆਲਾ ਦਾ ਵਧੀਕ ਚਾਰਜ , ਸ੍ਰੀ ਗੁਰਮੀਤ ਸਿੰਘ ਰੰਧਾਵਾ ਪੀ ਪੀ ਐਸ ਨੂੰ ਏ ਆਈ ਜੀ /ਸੂਚਨਾ ਤਕਨੀਕ ਪੰਜਾਬ ਚੰਡੀਗੜ੍ਰ ਸ੍ਰੀ ਗੁਰਮੇਲ ਸਿੰਘ ਪੀ ਪੀ ਐਸ ਨੂੰ ਐਸ ਪੀ /ਸਥਾਨਕ ਬਟਾਲਾ, ਸ੍ਰੀ ਭੁਲਾ ਸਿੰਘ ਪੀ ਪੀ ਐਸ ਨੂੰ ਐਸ ਪੀ/ਆਈ ਵੀ ਸੀ ਪੰਜਾਬ ਚੰਡੀਗੜ੍ਰ, ਸ੍ਰੀ ਝਿਲਮਿਨ ਸਿੰਘ ਪੀ ਪੀ ਐਸ ਨੂੰ ਸਹਾਇਕ ਕਮਾਂਡੈਂਟ 7 ਆਈ ਆਰ ਬੀ ਕਪੂਰਥਲਾ , ਸ੍ਰੀ ਕੁਲਵੰਤ ਸਿੰਘ ਪੀ ਪੀ ਐਸ ਨੂੰ ਐਸ ਪੀ /ਸਥਾਨਕ ਕਪੂਰਥਲਾ, ਸ੍ਰੀ ਸਰਵਨ ਸਿੰਘ ਪੀ ਪੀ ਐਸ ਨੂੰ ਸਹਾਇਕ ਕਮਾਂਡੈਟ 75ਵੀ ਬਟਾਲੀਅਨ ਪੀ ਏ ਪੀ ਜਲੰਧਰ, ਸ੍ਰੀ ਬਲਰਾਜ ਸਿੰਘ ਪੀ ਪੀ ਐਸ ਨੂੰ ਐਸ ਪੀ /ਡਿਟੈਕਟਿਵ ਬਰਨਾਲਾ ਅਤੇ ਸ੍ਰੀ ਪਰਮਜੀਤ ਸਿੰਘ ਪੀ ਪੀ ਐਸ ਨੂੰ ਐਸ ਪੀ /ਸਥਾਨਕ ਬਰਨਾਲਾ ਵਜੋ ਤਾਇਨਾਤ ਕੀਤਾ ਗਿਆ ਹੈ।
ਇਸ ਤੋ ਇਲਾਵਾ ਸ੍ਰੀ ਬਲਬੀਰ ਸਿੰਘ ਪੀ ਪੀ ਐਸ ਨੂੰ  ਐਸ ਪੀ /ਸਥਾਨਕ ਫਾਜ਼ਿਲਕਾ, ਸ੍ਰੀ ਵਿਪਨ ਚੌਧਰੀ ਪੀ ਪੀ ਐਸ ਨੂੰ ਐਸ ਪੀ / ਮੁੱਖ ਮੰਤਰੀ ਸੁਰੱਖਿਆ , ਸ੍ਰੀ ਰੁਪਿੰਦਰ ਸਿੰਘ ਪੀ ਪੀ ਐਸ ਨੂੰ ਕਮਾਂਡੈਟਂ ਕਮ ਡਿਪਟੀ ਡਾਇਰੈਕਟਰ (ਆਉੂਟਡੋਰ) ਪੀ ਪੀ ਏ ਫਿਲੌਰ , ਸ੍ਰੀ ਨਰਿੰਦਰ ਪਾਲ ਸਿੰਘ ਪੀ ਪੀ ਐਸ ਨੂੰ ਐਸ ਪੀ /ਡੀ , ਮੋਗਾ , ਸ੍ਰੀ ਅਰੂਣ ਸੈਣੀ ਪੀ ਪੀ ਐਸ ਨੂੰ ਏ ਆਈ ਜੀ ਇੰਟੈਲੀਜੈਂਸ ਪੰਜਾਬ ਚੰਡੀਗੜ• ਵਜੋ ਤਾਇਨਾਤ ਕਰਦਿਆ ਡੀ ਜੀ ਪੀ ਪੰਜਾਬ ਨਾਲ ਸਟਾਫ ਅਫਸਰ ਅਤੇ ਸ੍ਰੀ ਸਿੰਦਰ ਸਿੰਘ ਨੂੰ ਸਹਾਇਕ ਕਮਾਂਡੈਟ 27 ਵੀ ਬਟਾਲੀਅਨ ਪੀ ਏ ਪੀ ਜਲੰਧਰ ਵਜੋ ਤਾਇਨਾਤ ਕੀਤਾ ਗਿਆ ਹੈ।  

Translate »