ਚੋਣਾਂ ਲਈ ਚਾਰ ਤਰਾਂ ਦੇ ਆਬਜਰਬਰ ਅਤੇ ਛੇ ਮੌਨਿਟਰਿੰਗ ਕਮੇਟੀਆਂ ਹੋਣਗੀਆਂ -ਜਿਲਾ ਚੋਣ ਅਫਸਰ ।
ਜਲੰਧਰ: 22 ਦਸੰਬਰ,2011
ਪੰਜਾਬ ਵਿਧਾਨ ਸਭਾ ਚੋਣਾ ਦੌਰਾਨ ਚੋਣ ਲੜਨ ਵਾਲਾ ਹਰ ਉਮੀਦਵਾਰ 16 ਲੱਖ ਰੁਪਏ ਤੱਕ ਚੋਣਾ ਤੇ ਖਰਚਾ ਕਰ ਸਕੇਗਾ ਜਦਕਿ, ਇਹ ਪਹਿਲਾ ਖਰਚਾ 10 ਲੱਖ ਰੁਪਏ ਤੱਕ ਕੀਤਾ ਜਾਂਦਾ ਸੀ । ਇਹ ਜਾਣਕਾਰੀ ਸ਼੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ, ਜਲੰਧਰ ਨੇ ਅੱਜ ਇਥੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਚੋਣਾਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆ ਦਿੱਤੀ । ਉਨਾਂ ਦੱਸਿਆ ਕਿ ਉਮੀਦਵਾਰ ਨੂੰ ਚੋਣਾ ਵਿਚ ਖਰਚ ਕੀਤੇ ਜਾਣ ਵਾਲੇ ਖਰਚੇ ਸਬੰਧੀ ਬੈਂਕ ਵਿਚ ਆਪਣਾ ਵੱਖਰਾ ਖਾਤਾ ਖੋਲਣਾ ਪਵੇਗਾ ਤੇ ਇਕ ਵਿਸ਼ੇਸ਼ ਰਜਿਸਟਰ ਵੀ ਲਗਾਉਣਾ ਪਵੇਗਾ ਜਿਸ ਵਿਚ ਰੋਜਾਨਾ ਚੋਣਾ ਵਿਚ ਖਰਚ ਕੀਤੇ ਜਾਣਵਾਲੇ ਖਰਚਿਆਂ ਅਤੇ ਖਰਚ ਕੀਤੇ ਪੈਸੇ ਦੇ ਸਰੋਤਾਂ ਸਬੰਧੀ ਵੀ ਵੇਰਵਾ ਦੇਣਾ ਪਵੇਗਾ ।ਉਨਾਂ ਕਿਹਾ ਕਿ ਉਮੀਦਵਾਰ ਵੱਲੋਂ ਚੋਣਾ ਤੇ ਖਰਚ ਕੀਤੇ ਜਾਣ ਵਾਲੇ ਖਰਚੇ ਦਾ ਤਿੰਨ ਵਾਰ ਨਿਰੀਖਣ ਕੀਤਾ ਜਾਵੇਗਾ । ਉਨਾਂ ਦੱਸਿਆ ਕਿ ਉਮੀਦਵਾਰ ਆਪਣੇ ਏਜੰਟ ਦੇ ਨਾਂ ਤੇ ਵੀ ਵੱਖਰਾ ਖਾਤਾ ਖੋਲ ਸਕੇਗਾ । ਉਨਾਂ ਦੱਸਿਆ ਕਿ ਉਮੀਦਵਾਰ ਚੋਣਾ ਤੇ ਖਰਚ ਕੀਤੀ ਰਾਸ਼ੀ ਸਬੰਧੀ ਰਜਿਸਟਰ ਚੋਣਾ ਦੀ ਸਮਾਪਤੀ ਤੋ ਬਾਦ 30 ਦਿਨਾਂ ਦੇ ਅੰਦਰ ਅੰਦਰ ਜਿਲਾ ਚੋਣ ਅਧਿਕਾਰੀ ਦੇ ਦਫਤਰ ਵਿਚ ਜਮਾ ਕਰਵਾਉਣਾਂ ਪਵੇਗਾ । ਉਨਾਂ ਦੱਸਿਆ ਕਿ ਚੋਣ ਖਰਚਿਆਂ ਸਬੰਧੀ ਖਰਚਾ ਮਨੀਟਰਿੰਗਕਮੇਟੀ ਵੱਲੋ ਆਪਣੇ ਤੋਰ ਤੇ ਵੀਡੀਓਗ੍ਰਾਫੀ ਅਤੇ ਦੂਸਰੀਆਂ ਮੋਨੀਟਰਿੰਗ ਕਮੇਟੀਆਂ ਵੱੱਲੋਂ ਭੇਜੀਆਂ ਗਈਆਂ ਖਰਚਿਆ ਦੀਆਂ ਰਿਪੋਰਟਾ ਨਾਲ ਰਜਿਸਟਰ ਮਿਲਾਨ ਕੀਤਾ ਜਾਵੇਗਾ । ਉਨਾਂ ਕਿਹਾ ਕਿ ਖਰਚਿਆਂ ਦਾ ਸਹੀ ਵੇਰਵਾ ਨਾ ਦੇਣ ਵਾਲੇ ਉਮੀਦਵਾਰਾਂ ਖਿਲਾਫ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ । ਉਨਾਂ ਕਿਹਾ ਕਿ ਚੋਣਾ ਉੱਤੇ ਖਰਚੇ ਕੀਤੇ ਜਾਣ ਵਾਲੇ 16 ਲੱਖ ਦੇ ਖਰਚੇ ਦੀ ਵਰਤੋ ਸਹੀ ਹੋਣੀ ਚਾਹੀਦੀ ਹੈ ਅਤੇ ਚੋਣਾਂ ਵਿਚ ਪੈਸੇ ਅਤੇ ਨਸ਼ਿਆ ਦੀ ਵੰਡ ਗੈਰ ਕਾਨੂੰਨੀ ਹੋਵੇਗੀ । ਉਨਾਂ ਕਿਹਾ ਕਿ ਖਰਚਿਆਂ ਸਬੰਧੀ ਵੇਰਵਿਆ ਦੀ ਕਾਪੀ ਇਕ ਰੁਪਏ ਪ੍ਰਤੀ ਕਾਪੀ ਤੇ ਸੀ. ਡੀ 300/- ਰੁਪਏ ਜਮਾ ਕਰਵਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ । ਉਨਾਂ ਕਿਹਾ ਕਿ ਪਾਰਟੀ ਵੱਲੋਂ ਪ੍ਰਚਾਰ ਲਈ ਆਏ ਸਟਾਰ ਪ੍ਰਚਾਰਕਾਂ, ਹੈਲੀਕਾਪਟਰਾਂ ਤੇ ਕੀਤੇ ਗਏ ਖਰਚ ਦਾ 50 ਪ੍ਰਤੀਸ਼ਤ ਖਰਚਾ ਰੈਲੀ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੇ ਖਰਚਿਆਂ ਵਿਚ ਸਾਮਿਲ ਕੀਤਾ ਜਾਵੇਗਾ । ਉਨਾਂ ਇਹ ਵੀ ਦੱਸਿਆ ਕਿ ਵਿਧਾਨ ਸਭਾ ਦੀਆਂ ਚੋਣਾ ਵਿਚ ਕਮਿਸ਼ਨ ਵੱਲੋਂ ਚਾਰ ਤਰਾਂ ਦੇ ਅਬਜਰਬਰ ਨਿਯੁਕਤ ਕੀਤੇ ਜਾ ਰਹੇ ਹਨ, ਜਰਨਲ ਆਬਜਰਬਰ, ਖਰਚਾ ਆਪਜਰਬਰ, ਪੁਲਿਸ ਆਬਜ਼ਰਬਰ ਤੇ ਸਹਾਇਕ ਖਰਚਾ ਆਬਜਰਬਰ ਹਰ ਹਲਕੇ ਵਿਚ ਹੋਵੇਗਾ । ਇਸ ਤੋ ਇਲਾਵਾ 6 ਤਰਾਂ ਦੀਆਂ ਮੋਨਿਟਰਿੰਗ ਟੀਮਾਂ , ਜਿਨਾਂ ਵਿਚ ਅੰਕੜਾਟਂੀਮ, ਅਕਾਊਟਿੰਗ ਟੀਮ, ਫਲਾਇੰਗ ਸਕਿਵੈਡ ਤੇ ਮੀਡੀਆ ਮਨੀਟਰਿੰਗ ਦੀਆਂ ਟੀਮਾਂ ਆਦਿ ਸ਼ਾਮਲ ਹਨ । ਉਨਾਂ ਇਹ ਵੀ ਕਿਹਾ ਕਿ ਉਮੀਦਵਾਰ ਵੱਲੋਂ ਚੋਣਾ ਵਿਚ ਕੀਤੇ ਖਰਚਿਆਂ ਦੇ ਭੁਗਤਾਨ ਨੂੰ ਚੈਕ ਰਾਹੀ ਕਰਨ ਨੂੰ ਯਕੀਨੀ ਬਨਾਇਆ ਜਾਵੇ । ਉਨਾਂ ਕਿਹਾ ਕਿ ਇਕ ਲੱਖ ਰੁਪਏ ਤੱਕ ਦੀ ਰਾਸ਼ੀ ਬੈਂਕ ਵਿੱਚੋ ਕਢਵਾਉਣ ਵਾਲੇ ਅਤੇ ਚੇਕਿੰਗ ਦੋਰਾਣ ਇਕ ਲੱਖ ਰੁਪਏ ਦੀ ;ਰਾਸ਼ੀ ਫੜੇ ਜਾਣ ਵਾਲੇ ਵਿਅਕਤੀ ਤੋ ਪੂਰੀ ਪੁਛ-ਪੜਤਾਲ ਕੀਤੀ ਜਾਵੇਗੀ ਅਤੇ ਇਸ ਸਬੰਧੀ ਜਾਣਕਾਰੀ ਇਨਕਮ ਟੇਕਸ ਨੂੰ ਦਿੱਤੀ ਜਾਵੇਗੀ ਅਤੇ ਗੈਰ ਕਾਨੂੰਨੀ ਪੈਸੇ ਨੂੰ ਜਬਤ ਕੀਤਾ ਜਾਵੇਗਾ । ਉਨਾਂ ਇਹ ਵੀ ਕਿਹਾ ਕਿ ਕਮਿਸ਼ਨ ਵੱਲੋ ਇਸ਼ਤਿਹਾਰ ਨੁਮਾ ਖਬਰਾਂ ਨੂੰ ਰੋਕਣ ਲਈ ਪੂਰੀ ਸਖਤੀ ਵਰਤੀ ਜਾ ਰਹੀ ਹੈ ਅਤੇ ਇਨਾਂ ਖਬਰਾਂ ਨੂੰ ਵੀ ਮੀਡੀਆ ਮੌਨੀਟਰਿੰਗ ਕਮੇਟੀ ਵੱਲੋਂ ਉਮੀਦਵਾਰ ਦੇ ਖਰਚਿਆਂ ਵਿਚ ਸ਼ਾਮਲ ਕੀਤਾ ਜਾਵੇਗਾ । ਉਨਾਂ ਦੱਸਿਆ ਕਿ ਚੋਣਾ ਵਿਚ ਵਰਤੇ ਜਾਣ ਵਾਲੇ ਸਾਜੋ ਸਮਾਨ ਦੇ ਰੇਟ ਕਮਿਸ਼ਨ ਵੱਲੋ ਨਿਰਧਾਰਤ ਕੀਤੇ ਗਏ ਹਨ ਤੇ ਉਨਾਂ ਦੀ ਲਿਸਟ ਤਹਿਸੀਲਦਾਰ ਚੋਣਾਂ ਦੇ ਦਫਤਰ ਦੇ ਬਾਹਰ ਲਾਈ ਜਾਵੇਗੀ ਜੇ ਕਿਸੇ ਉਮੀਦਵਾਰ ਨੂੰ ਇਨਾਂ ਰੇਟਾ ਤੇ ਇਤਰਾਜ ਹੋਵੇ ਤਾਂ ਉਹ ਆਪਣਾ ਇਤਰਾਜ਼ ਜਿਲਾ ਚੋਣ ਅਫਸਰ ਨੂੰ ਦੇ ਸਕਦਾ ਹੈ । ਉਨਾਂ ਕਿਹਾ ਕਿ ਉਮੀਦਵਾਰਾਂ ਦੇ ਹੱਕ ਵਿਚ ਦੂਸਰੇ ਵਿਅਕਤੀ ਵੱਲੋਂ ਛਪਾਏ ਅਤੇ ਲਗਾਏ ਗਏ ਇਸ਼ਤਿਹਾਰ ਅਤੇ ਮੋਬਾਇਲ ਤੇ ਭੇਜੇ ਗਏ ਐਸ ਐਮ ਐਸ ਆਦਿ ਖਰਚਿਆਂ ਨੂੰ ਉਮੀਦਵਾਰ ਦੇ ਖਰਚਿਆਂ ਵਿਚ ਸ਼ਾਮਿਲ ਕੀਤਾ ਜਾਵੇਗਾ । ਉਨਾਂ ਕਿਹਾ ਕਿ ਇਸ਼ਤਿਹਾਰ ਛਾਪਣ ਵਾਲੀਆਂ ਪ੍ਰਿੰਟਿਂਗ ਪ੍ਰੈਸਾਂ ਨੂੰ ਛਾਪੇ ਇਸ਼ਤਿਹਾਰਾਂ ਸਬੰਧੀ ਪੂਰਾ ਵੇਰਵਾ ਰਖਣਾ ਪਵੇਗਾ ਅਤੇ ਇਸ਼ਤਿਹਾਰ ਤੇ ਆਪਣਾ ਨਾਮ ਦੇਣਾ ਪਵੇਗਾ । ਬੇਨਾਮੀ ਇਸ਼ਤਿਹਾਰਾਂ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਹੋਰਨਾਂ ਤੋ ਇਲਾਵਾ ਸ਼੍ਰੀ ਘਨਸ਼ਾਮ ਸ਼ਰਮਾ, ਐਡੀਸ਼ਨਲ ਡਾਇਰੈਕਟਰ, ਇਨਕਮ ਟੈਕਸ, ਸ਼੍ਰੀ ਪ੍ਰਨੀਂਤ ਭਾਰਦਵਾਜ, ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਏ ਐਸ ਬਾਜਵਾ, ਐਸ ਪੀ ਹੈਡਕਵਾਟਰ, ਸ਼੍ਰੀ ਡੀ ਐਸ ਢਿਲੋਂ ਐਸ ਪੀ, ਸ਼੍ਰੀ ਰਾਜੀਵ ਪ੍ਰਾਸ਼ਰ, ਐਸ ਡੀ ਐਮ, ਸ਼੍ਰੀ ਜਗਤਾਰ ਸਿੰਘ ਤਹਿਸੀਲਦਾਰ ਚੋਣਾਂ, ਸ੍ਰ ਗੁਰਚਰਨ ਸਿੰਘ ਚੰਨੀ, ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲਾ ਦਲ, ਸ਼੍ਰੀ ਸੁਭਾਸ਼ ਸੂਦ ਭਾਜਪਾ ਪ੍ਰਧਾਨ ਅਤੇ ਵੱਖ ਵੱਖ ਪਾਰਟੀਆਂ ਦੇ ਨੂਮਾਇਦੇ ਹਾਜਰ ਸਨ ।