December 22, 2011 admin

2011 ਵਿੱਚ ਖੇਡ ਅੰਬਰ ‘ਚ ਧਰੂ ਤਾਰੇ ਵਾਂਗ ਚਮਕਿਆ ਪੰਜਾਬ

• ਰੰਜਨ ਸੋਢੀ ਬਣਿਆ ਵਿਸ਼ਵ ਚੈਂਪੀਅਨ
• ਕਪਤਾਨ ਰਾਜਪਾਲ ਸਮੇਤ 9 ਪੰਜਾਬੀ ਖਿਡਾਰੀ ਬਣੇ ਭਾਰਤੀ ਹਾਕੀ ਟੀਮ ਦਾ ਅਹਿਮ ਅੰਗ
• ਯੁਵਰਾਜ ਤੇ ਹਰਭਜਨ ਨੇ ਭਾਰਤ ਨੂੰ ਬਣਿਆ ਕ੍ਰਿਕਟ ਦਾ ਵਿਸ਼ਵ ਚੈਂਪੀਅਨ
• ਮੁਹਾਲੀ ਬਣਿਆ ਵਿਸ਼ਵ ਕੱਪ ਕ੍ਰਿਕਟ ਦੇ ਭਾਰਤ-ਪਾਕਿਸਤਾਨ ਸੈਮੀ ਫਾਈਨਲ ਗਵਾਹ
• ਹਾਕੀ ਤੇ ਕਬੱਡੀ ਦਾ ਖੁੱਸਿਆ ਵੱਕਾਰ ਹੋਇਆ ਬਹਾਲ
• 2 ਕਰੋੜ ਦੀ ਇਨਾਮ ਰਾਸ਼ੀ ਨਾਲ ਕਰਵਾਇਆ ਦੂਜਾ ਵਿਸ਼ਵ ਕੱਪ ਕਬੱਡੀ
• ਮਹਿਲਾ ਵਿਸ਼ਵ ਕੱਪ ਦਾ ਹੋਇਆ ਆਗਾਜ਼
• ਬਹੁ ਕਰੋੜੀ ਸ਼ਹੀਦੇ ਆਜ਼ਮ ਭਗਤ ਸਿੰਘ ਪੰਜਾਬ ਖੇਡਾਂ ਪਹਿਲੀ ਵਾਰ ਹੋਂਦ ਵਿੱਚ ਆਈਆਂ
• ਖੇਡ ਸਟੇਡੀਅਮਾਂ ਦੇ ਰੂਪ ਵਿੱਚ ਤਿਆਰ ਹੋਇਆ ਅਤਿ ਆਧੁਨਿਕ ਢਾਂਚਾ
• 150 ਕਰੋੜ ਦੀ ਲਾਗਤ ਨਾਲ ਬਣਾਏ ਕੌਮਾਂਤਰੀ ਪੱਧਰ ਦੇ ਸਟੇਡੀਅਮ
• 3 ਫੀਸਦੀ ਖੇਡ ਕੋਟੇ ਦਾ ਬੈਕਲਾਗ ਹੋਣ ਲੱਗਾ ਪੂਰਾ
• 10 ਖਿਡਾਰੀ ਬਣਾਏ ਡੀ.ਐਸ.ਪੀ., ਕਬੱਡੀ ਖਿਡਾਰੀਆਂ ਨੂੰ ਵੀ ਮਿਲੀ ਨੌਕਰੀ
• ਪਰਗਟ ਸਿੰਘ ਦੇ ਰੂਪ ਵਿੱਚ ਮਿਲਿਆ ਖੇਡ ਵਿਭਾਗ ਨੂੰ ਪੱਕਾ ਡਾਇਰੈਕਟਰ
ਚੰਡੀਗੜ•, 22 ਦਸੰਬਰ
ਅਲਵਿਦਾ ਕਹਿ ਰਿਹਾ ਵਰ•ਾ 2011 ਜਿੱਥੇ ਖੱਟੀਆਂ ਮਿੱਠੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ ਉਥੇ ਪੰਜਾਬ ਦੀਆਂ ਖੇਡਾਂ ਲਈ ਇਹ ਵਰ•ਾ ਸੁਨਹਿਰੀ ਰਿਹਾ। ਇਸ ਵਰ•ੇ ਜਿੱਥੇ ਪੰਜਾਬ ਵਿੱਚ ਖੇਡਾਂ ਲਈ ਇਨਕਬਾਲੀ ਕਦਮ ਚੁੱਕੇ ਗਏ ਉਥੇ ਕੌਮਾਂਤਰੀ ਤੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਖੂਬ ਮੱਲਾਂ ਮਾਰੀਆਂ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਖੇਡ ਡਾਇਰੈਕਟਰ ਪਰਗਟ ਸਿੰਘ ਦੀ ਅਗਵਾਈ ਵਿੱਚ ਪੰਜਾਬ ਦਾ ਖੇਡ ਵਿਭਾਗ ਪੂਰਾ ਸਾਲ ਸਰਗਰਮ ਰਿਹਾ ਅਤੇ ਪੰਜਾਬ ਵਿੱਚ ਖੇਡਾਂ ਲਈ ਢੁੱਕਵਾਂ ਮਾਹੌਲ ਬਣਿਆ। 150 ਕਰੋੜ ਦੀ ਲਾਗਤ ਨਾਲ ਨਵੇਂ ਫਲੱਡ ਲਾਈਟਾਂ ਵਾਲੇ ਖੇਡ ਸਟੇਡੀਅਮ ਬਣੇ, ਐਸਟੋਟਰਫ ਮੈਦਾਨ ਬਣਾਏ, ਕਬੱਡੀ ਵਿਸ਼ਵ ਕੱਪ ਕਰਵਾਇਆ, 10 ਖਿਡਾਰੀਆਂ ਨੂੰ ਡੀ.ਐਸ.ਪੀ. ਬਣਾਉਣ ਸਮੇਤ ਨੌਕਰੀਆਂ ਦਿੱਤੀਆਂ ਗਈਆਂ।
ਇਸ ਵਰ•ੇ ਪੰਜਾਬ ਦੇ ਨਿਸ਼ਾਨੇਬਾਜ਼ ਰੰਜਨ ਸੋਢੀ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਵੀ ਜਿੱਤਿਆ ਅਤੇ ਵਿਸ਼ਵ ਰੈਂਕਿੰਗ ਵਿੱਚ ਪਹਿਲਾ ਦਰਜਾ ਵੀ ਹਾਸਲ ਕੀਤਾ। ਇਸ ਤੋਂ ਇਲਾਵਾ ਮਾਨਵਜੀਤ ਸੰਧੂ, ਹਰਵੀਨ ਸਰਾਓ ਤੇ ਅਮਨਦੀਪ ਸਿੰਘ ਜਿਹੇ ਨਿਸ਼ਾਨੇਬਾਜ਼ਾਂ ਨੇ ਵੀ ਕੌਮਾਂਤਰੀ ਪੱਧਰ ‘ਤੇ ਤਮਗੇ ਜਿੱਤੇ। ਪੰਜਾਬੀ ਗੱਭਰੂ ਰਾਜਪਾਲ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਸੰਭਾਲੀ ਅਤੇ ਟੀਮ ਵਿੱਚ ਗੁਰਬਾਜ਼ ਸਿੰਘ, ਰਵੀ ਪਾਲ ਸਿੰਘ, ਸਰਵਨਜੀਤ ਸਿੰਘ, ਗੁਰਵਿੰਦਰ ਸਿੰਘ ਚੰਦੀ ਸਮੇਤ ਕਈ ਪੰਜਾਬੀ ਖਿਡਾਰੀਆਂ ਨੇ ਭਾਰਤ ਦਾ ਨਾਂ ਚਮਕਾਇਆ। ਕ੍ਰਿਕਟ ਵਿੱਚ ਯੁਵਰਾਜ ਸਿੰਘ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜਿੱਤਿਆ। ਯੁਵਰਾਜ ਨੂੰ ‘ਮੈਨ ਆਫ ਦਿ ਵਰਲਡ ਕੱਪ’ ਖਿਤਾਬ ਵੀ ਮਿਲਿਆ। ਪੰਜਾਬ ਦਾ ਹਰਭਜਨ ਸਿੰਘ ਵੀ ਵਿਸ਼ਵ ਕੱਪ ਵਿੱਚ ਚਮਕਿਆ।
ਖੇਡਾਂ ਦੇ ਮਹਿਕਮਾ ਸਾਂਭ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਖੇਡਾਂ ਦੀ ਨੁਹਾਰ ਬਦਲ ਦਿੱਤੀ ਹੈ। ਉਪ ਮੁੱਖ ਮੰਤਰੀ ਦਾ ਇਹ ਖੇਡਾਂ ਪ੍ਰਤੀ ਪਿਆਰ, ਲਗਨ ਜਾਂ ਜਾਨੂੰਨ ਹੀ ਹੈ ਕਿ ਜਿੱਥੇ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਨੇ ਖੇਡਾਂ ਦੇ ਖੇਤਰ ਵਿੱਚ ਇਨਕਲਾਬੀ ਪ੍ਰਾਪਤੀਆਂ ਹਾਸਲ ਕੀਤੀਆਂ ਉਥੇ ਇਸ ਵਰ•ੇ ਪੰਜਾਬ ਅੰਦਰ ਵੱਡਾ ਖੇਡ ਢਾਂਚਾ ਤਿਆਰ ਕਰ ਕੇ ਪੰਜਾਬ ਨੂੰ ਕੌਮਾਂਤਰੀ ਮੁਕਾਬਲਿਆਂ ਦੇ ਹਾਣ ਦਾ ਬਣਾਇਆ।
ਸ. ਬਾਦਲ ਨੇ ਜਿੱਥੇ ਸੂਬੇ ਦੀਆਂ ਮਾਂ ਖੇਡਾਂ ਕਬੱਡੀ ਤੇ ਹਾਕੀ ਨੂੰ ਸਿਖਰਾਂ ‘ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਥੇ ਮੁਕੰਮਲ ਖੇਡ ਨੀਤੀ ਬਣਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਸ. ਬਾਦਲ ਦੇ ਯਤਨਾਂ ਸਦਕਾ ਹੀ ਪੰਜਾਬ ਦੀ ਧਰਤੀ ‘ਤੇ ਪਿਛਲੇ ਸਾਲ ਸਰਕਲ ਸਟਾਈਲ ਕਬੱਡੀ ਦਾ ਪਲੇਠਾ ਵਿਸ਼ਵ ਕੱਪ ਖੇਡਿਆ ਗਿਆ ਜਿਸ ਵਿੱਚ ਜੇਤੂ ਟੀਮ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਸਾਲ ਪਹਿਲੀ ਨਵੰਬਰ ਤੋਂ 20 ਨਵੰਬਰ ਤੱਕ ਪੰਜਾਬ ਦੀ ਧਰਤੀ ‘ਤੇ ਦੂਜਾ ਵਿਸ਼ਵ ਕੱਪ ਖੇਡਿਆ ਗਿਆ ਜਿਸ ਲਈ ਸਾਢੇ ਚਾਰ ਕਰੋੜ ਦੇ ਇਨਾਮ ਵੰਡੇ ਗਏ। ਪੁਰਸ਼ ਵਰਗ ਵਿੱਚ 14 ਮੁਲਕਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਅਤੇ ਅਰਜਨਟਾਈਨਾ, ਨੇਪਾਲ, ਸ੍ਰੀਲੰਕਾ, ਜਰਮਨੀ ਵਰਗੇ ਮੁਲਕ ਪਹਿਲੀ ਵਾਰ ਖੇਡਣ ਆਏ। ਜੇਤੂ ਟੀਮ ਭਾਰਤ ਨੂੰ 2 ਕਰੋੜ ਰੁਪਏ, ਉਪ ਜੇਤੂ ਕੈਨੇਡਾ ਨੂੰ 1 ਕਰੋੜ ਰੁਪਏ ਅਤੇ ਤੀਜੇ ਨੰਬਰ ‘ਤੇ ਆਈ ਪਾਕਿਸਤਾਨ ਟੀਮ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।
ਪਹਿਲੀ ਵਾਰ ਮਹਿਲਾ ਵਰਗ ਦਾ ਵਿਸ਼ਵ ਕੱਪ ਕਰਵਾਇਆ ਗਿਆ ਜਿਸ ਵਿੱਚ ਚਾਰ ਟੀਮਾਂ ਨੇ ਸ਼ਮੂਲੀਅਤ ਕੀਤੀ ਅਤੇ ਜੇਤੂ ਟੀਮ ਭਾਰਤ ਨੂੰ 25 ਲੱਖ ਰੁਪਏ ਅਤੇ ਉਪ ਜੇਤੂ ਕੈਨੇਡਾ ਨੂੰ 15 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਸਰਵੋਤਮ ਰੇਡਰ ਤੇ ਜਾਫੀ ਨੂੰ ਟਰੈਕਟਰ ਇਨਾਮ ਵਜੋਂ ਦਿੱਤੇ ਗਏ। ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਤੇ ਅਕਸ਼ੈ ਕੁਮਾਰ ਵਿਸ਼ਵ ਕੱਪ ਦਾ ਅਹਿਮ ਅੰਗ ਬਣੇ। ਪੰਜਾਬ ਸਰਕਾਰ ਨੇ ਕਬੱਡੀ ਵਿਸ਼ਵ ਚੈਂਪੀਅਨ ਬਣਨ ਵਾਲੀਆਂ ਪੁਰਸ਼ਾਂ ਤੇ ਮਹਿਲਾਵਾਂ ਦੀ ਭਾਰਤੀ ਟੀਮ ਦੇ ਪੰਜਾਬੀ ਖਿਡਾਰੀਆਂ ਤੇ ਖਿਡਾਰਨਾਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ।
ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ ਕਿ ਇਰਾਨ ਦੇ ਤਬਰੇਜ਼ ਸ਼ਹਿਰ ਵਿੱਚ ਪਹਿਲੀ ਏਸ਼ੀਅਨ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਸਰਕਲ ਸਟਾਈਲ ਕਬੱਡੀ ਹੁਣ ਏਸ਼ਿਆਈ ਤੇ ਓਲੰਪਿਕ ਖੇਡਾਂ ਲਈ ਦਾਅਵਾ ਕਰ ਰਹੀ ਹੈ। ਪੰਜਾਬ ਸਰਕਾਰ ਨੇ ਪਹਿਲੇ ਵਿਸ਼ਵ ਕੱਪ ਦੀ ਜੇਤੂ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਪੰਜਾਬ ਮੰਡੀ ਬੋਰਡ ਵਿੱਚ ਨੌਕਰੀ ਦੇ ਕੇ ਸਨਮਾਨਤ ਕੀਤਾ।
ਕੌਮੀ ਖੇਡ ਹਾਕੀ ਨੂੰ ਸਿਖਰਾਂ ‘ਤੇ ਲਿਜਾਣ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਅਹਿਮ ਭੂਮਿਕਾ ਨਿਭਾਈ। ਉਨ•ਾਂ ਜਿਥੇ ਸੂਬੇ ਵਿੱੱਚ ਖੇਡ ਮਹਿਕਮਾ ਸਾਂਭਿਆ ਉਥੇ ਹਾਕੀ ਪੰਜਾਬ ਦੇ ਪ੍ਰਧਾਨ ਵੀ ਬਣੇ। ਸੂਬੇ ਵਿੱਚ ਨਵੇਂ ਐਸਟੋਟਰਫ ਸਟੇਡੀਅਮ ਬਣਾਏ ਗਏ। ਸਿਕਸ-ਏ-ਸਾਈਡ ਐਸਟੋਟਰਫ ਮੈਦਾਨ ਬਣਨ ਨਾਲ ਹਾਕੀ ਦੇ ਨੌਜਵਾਨ ਖਿਡਾਰੀਆਂ ਨੂੰ ਅੱਗੇ ਵੱਧਣ ਦਾ ਮੌਕਾ ਮਿਲਿਆ ਅਤੇ ਇਸ ਦੇ ਸਿੱਟੇ ਵਜੋਂ ਅੱਜ ਭਾਰਤ ਦੀ ਹਾਕੀ ਟੀਮ ਵਿੱਚ ਪੰਜਾਬ ਦੇ 9 ਖਿਡਾਰੀ ਖੇਡ ਰਹੇ ਹਨ।
ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਰ ਜ਼ਿਲ•ੇ ਵਿੱਚ ਇਕ ਸਪਰੋਟਸ ਸਕੂਲ ਬਣਾਉਣ ਦਾ ਫੈਸਲਾ ਕੀਤਾ। ਇਸ ਵਕਤ ਪੰਜਾਬ ਵਿੱਚ  150 ਕਰੋੜ ਦੀ ਲਾਗਤ ਨਾਲ ਡੇਢ ਦਰਜਨ ਦੇ ਕਰੀਬ ਅਤਿ ਆਧੁਨਿਕ ਨਵੇਂ ਸਟੇਡੀਅਮ ਬਣਾਏ। ਕਬੱਡੀ ਵਿਸ਼ਵ ਕੱਪ ਦੌਰਾਨ ਬਠਿੰਡਾ, ਗੁਰਦਾਸਪੁਰ, ਜਲੰਧਰ ਤੇ ਅੰਮ੍ਰਿਤਸਰ ਵਿਖੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਕੌਮਾਂਤਰੀ ਪੱਧਰ ਦੇ ਅਤਿ ਆਧੁਨਿਕ ਸਟੇਡੀਅਮਾਂ ਵਿੱਚ ਮੈਚ ਖੇਡੇ ਗਏ। ਮੁਹਾਲੀ ਵਿਖੇ ਕੌਮਾਂਤਰੀ ਪੱਧਰ ਦਾ ਹਾਕੀ ਸਟੇਡੀਅਮ ਬਣ ਕੇ ਤਿਆਰ ਹੈ। ਇਸ ਤੋਂ ਇਲਾਵਾ ਮੁਹਾਲੀ ਵਿਖੇ ਬਹੁਮੰਤਵੀ ਸਟੇਡੀਅਮ ਨਿਰਮਾਣ ਅਧੀਨ ਹੈ।
ਕ੍ਰਿਕਟ ਵਿਸ਼ਵ ਕੱਪ ਜਿੱਤਣ ਨਾਲ ਜਿੱਥੇ ਪੂਰੇ ਦੇਸ਼ ਦਾ ਸਿਰ ਉੱਚਾ ਹੋਇਆ ਉਥੇ ਪੰਜਾਬ ਦੇ ਮੁਹਾਲੀ ਸ਼ਹਿਰ ਦੇ ਪੀ.ਸੀ.ਏ. ਸਟੇਡੀਅਮ ਵਿਖੇ ਭਾਰਤ ਤੇ ਪਾਕਿਸਤਾਨ ਦਾ ਰੋਮਾਂਚਕ ਫਾਈਨਲ 2011 ਵਿੱਚ ਮਿੱਠੀ ਯਾਦ ਛੱਡ ਗਿਆ। ਮੁਹਾਲੀ ਵਿਖੇ ਦੋ ਲੀਗ ਮੈਚ ਵੀ ਖੇਡੇ ਗਏ ਪਰ ਸੈਮੀ ਫਾਈਨਲ ਮੁਕਬਾਲੇ ਨੇ ਸਭ ਦਾ ਧਿਆਨ ਖਿੱਚਿਆ। ਇਸ ਮੈਚ ਲਈ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਵਿੱਚ ਖਿੱਚ ਰਹੀ ਅਤੇ ਦੁਰੋ-ਦੂਰੋਂ ਦਰਸ਼ਕ ਆਏ। ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਮੁਹਾਲੀ ਵਿਖੇ ਖੁਦ ਮੈਚ ਦੇਖਿਆ। ਭਾਰਤੀ ਕ੍ਰਿਕਟ ਟੀਮ ਦੀ ਜਿੱਤ ਸੋਨੇ ‘ਤੇ ਸੁਹਾਗੇ ਵਾਲੀ ਗੱਲ ਰਹੀ। ਮੁਹਾਲੀ ਦੇ ਕ੍ਰਿਕਟ ਸਟੇਡੀਅਮ ਦੀ ਕੌਮਾਂਤਰੀ ਪਛਾਣ ਨੂੰ ਹੋਰ ਵੀ ਮਕਬੂਲੀਅਤ ਮਿਲੀ।
ਇਸ ਸਾਲ ਪੰਜਾਬ ਸਰਕਾਰ ਨੇ ਸੂਬੇ ਦੇ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਵੀ ਦਿੱਤਾ। ਪੰਜਾਬ ਦੇ 10 ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਬਣਾਇਆ ਗਿਆ। ਡੀ.ਐਸ.ਪੀ. ਬਣਨ ਵਾਲੇ ਖਿਡਾਰੀਆਂ ਵਿੱਚ ਮਨਜੀਤ ਕੌਰ ਤੇ ਹਰਵੰਤ ਕੌਰ (ਅਥਲੈਟਿਕਸ), ਅਵਨੀਤ ਕੌਰ ਸਿੱਧੂ, ਰੰਜਨ ਸੋਢੀ, ਹਰਵੀਨ ਸਰਾਓ ਤੇ ਮਾਨਵਜੀਤ ਸੰਧੂ (ਨਿਸ਼ਾਨੇਬਾਜ਼ੀ), ਰਾਜਪਾਲ ਸਿੰਘ, ਗੁਰਬਾਜ਼ ਸਿੰਘ ਤੇ ਅਮਨਦੀਪ ਕੌਰ (ਹਾਕੀ) ਅਤੇ ਪਲਵਿੰਦਰ ਸਿੰਘ ਚੀਮਾ (ਕੁਸ਼ਤੀ) ਨੂੰ ਡੀ.ਐਸ.ਪੀ. ਬਣਾਇਆ ਗਿਆ। ਪਾਵਰਕੌਮ ਦੇ 55 ਖਿਡਾਰੀ ਪੱਕੇ ਕੀਤੇ ਗਏ। ਸਰਕਾਰੀ ਨੌਕਰੀਆਂ ਵਿੱਚ ਖਿਡਾਰੀਆਂ ਨੂੰ ਭਰਤੀ ਕਰਨ ਲਈ 3 ਫੀਸਦੀ ਕੋਟਾ ਰੱਖਿਆ ਗਿਆ ਹੈ ਅਤੇ ਸ. ਬਾਦਲ ਨੇ ਸਾਰੇ ਵਿਭਾਗਾਂ ਤੇ ਕਾਰਪੋਰੇਸ਼ਨਾਂ ਨੂੰ ਨਿਰਦੇਸ਼ ਦਿੱਤੇ ਕਿ 3 ਫੀਸਦੀ ਕੋਟੇ ਦਾ ਬੈਕਲਾਗ ਪੂਰਾ ਕੀਤਾ ਜਾਵੇ।
ਪੰਜਾਬ ਦੇ ਅਭਿਨਵ ਬਿੰਦਰਾ ਨੇ 2008 ਵਿੱਚ ਬੀਜਿੰਗ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਪਹਿਲਾ ਵਿਅਕਤੀਗਤ ਸੋਨ ਤਮਗਾ ਦਿਵਾਇਆ ਅਤੇ ਪੰਜਾਬ ਸਰਕਾਰ ਨੇ ਉਸ ਨੂੰ ਇਕ ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਸੀ ਅਤੇ ਹੁਣ ਇਹ ਰਾਸ਼ੀ 2 ਕਰੋੜ ਰੁਪਏ ਦੀ ਕਰ ਦਿੱਤੀ ਹੈ। ਪੰਜਾਬ ਦੇ ਖਿਡਾਰੀਆਂ ਨੇ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਅਤੇ ਗੁਆਂਗਜ਼ੂ ਏਸ਼ਿਆਈ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਨੇ ਤਮਗੇ ਜਿੱਤੇ ਸਨ ਅਤੇ ਇਸ ਸਾਲ ਪੰਜਾਬ ਸਰਕਾਰ ਨੇ ਵਿਸ਼ੇਸ਼ ਸਮਾਗਮ ਕਰਵਾ ਕੇ ਤਮਗਾ ਜੇਤੂਆਂ ਨੂੰ ਕਰੀਬ 7 ਕਰੋੜ ਦੀ ਰਾਸ਼ੀ ਇਨਾਮ ਵਿੱਚ ਦਿੱਤੀ। ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦੀ ਜੇਤੂ ਭਾਰਤੀ ਟੀਮ ਅਤੇ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਦੀ ਜੇਤੂ ਭਾਰਤੀ ਟੀਮ ਨੂੰ ਪੰਜਾਬ ਸਰਕਾਰ ਨੇ 25-25 ਲੱਖ ਰੁਪਏ ਦਾ ਇਨਾਮ ਦਿੱਤਾ।
ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਮੁਕੰਮਲ ਖੇਡ ਨੀਤੀ ਬਣਾਈ ਗਈ ਹੈ ਜਿਸ ਨਾਲ ਹਰ ਖੇਡ ਦਾ ਹੇਠਲੇ ਪੱਧਰ ‘ਤੇ ਵਿਕਾਸ ਹੋ ਰਿਹਾ ਹੈ। ਪੰਜਾਬ ਵਿੱਚ ਕਈ ਵਰਿ•ਆਂ ਤੋਂ ਸਟੇਟ ਖੇਡਾਂ ਨਹੀਂ ਹੋ ਰਿਹਾ ਸੀ। ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਟੇਟ ਖੇਡਾਂ ਨੂੰ ਪੁਨਰ ਸੁਰਜੀਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਨੂੰ ਨਵਾਂ ਰੂਪ ਦਿੰਦਿਆਂ ਵੱਡੇ ਪੱਧਰ ‘ਤੇ ਪਹਿਲੀਆਂ ਸ਼ਹੀਦੇ-ਆਜ਼ਮ ਭਗਤ ਸਿੰਘ ਸਟੇਟ ਖੇਡਾਂ ਕਰਵਾਈਆਂ ਗਈਆਂ ਜਿਨ•ਾਂ ਵਿੱਚ ਕਰੋੜਾਂ ਦੇ ਇਨਾਮ ਵੰਡੇ ਗਏ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਸਟੇਟ ਖੇਡਾਂ ਦੇ ਜੇਤੂਆਂ ਲਈ ਕਰੋੜਾਂ ਰੁਪਏ ਦੇ ਇਨਾਮ ਰੱਖੇ ਗਏ।
ਪੰਜਾਬ ਵਿੱਚ ਖੇਡਾਂ ਲਈ ਢੁੱਕਵਾਂ ਮਾਹੌਲ ਬਣਾਉਣ ਵਿੱਚ ਮੋਹਰੀ ਰਹੇ ਖੇਡ ਵਿਭਾਗ ਦੇ ਡਾਇਰੈਕਟਰ ਪਰਗਟ ਸਿੰਘ ਨੂੰ ਪੰਜਾਬ ਸਰਕਾਰ ਨੇ ਪੱਕੇ ਤੌਰ ‘ਤੇ ਡਾਇਰੈਕਟਰ ਨਿਯੁਕਤ ਕੀਤਾ। ਪਰਗਟ ਸਿੰਘ ਦੇ ਪੱਕੇ ਡਾਇਰੈਕਟਰ ਬਣਨ ਨਾਲ ਖੇਡ ਵਿਭਾਗ ਦੇ ਕੰਮਾਂ ਵਿੱਚ ਹੋਰ ਵੀ ਤੇਜ਼ੀ ਆਵੇਗੀ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਕੋਚ ਰਹੇ ਪਰਗਟ ਸਿੰਘ ਤਿੰਨ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਪਰਗਟ ਸਿੰਘ ਦੀਆਂ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਪਦਮ ਸ੍ਰੀ ਤੇ ਅਰਜੁਨਾ ਐਵਾਰਡ ਵੀ ਦਿੱਤਾ ਹੈ। ਪਰਗਟ ਸਿੰਘ ਨੇ ਬਤੌਰ ਡਾਇਰੈਕਟਰ ਪੰਜਾਬ ਵਿੱਚ ਹਾਕੀ ਤੇ ਕਬੱਡੀ ਦੇ ਕੌਮਾਂਤਰੀ ਮੁਕਾਬਲੇ ਕਰਵਾਉਣ ਦਾ ਇਲਾਵਾ ਪਹਿਲੀਆਂ ਸਟੇਟ ਖੇਡਾਂ ਵੀ ਕਰਵਾਈਆਂ।

Translate »