ਚੰਡੀਗੜ•, 22 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: (ਪਾਵਰਕਾਮ) ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮ: (ਟ੍ਰਾਂਸਕੋ) ਨੂੰ ਬਿਜਲੀ ਉਤਪਾਦਨ, ਟ੍ਰਾਂਸਮਿਸ਼ਨ ਅਤੇ ਵੰਡ ਲਈ ਖਰੀਦੇ ਜਾਂਦੇ ਮਾਲ ‘ਤੇ ਲਗਦੇ ਵੈਟ ਦੀ ਦਰ 12 ਫੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਲਈ ਹਰੀ ਝੰਡੀ ਦੇ ਦਿੱਤੀ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦੋਵਾਂ ਨਿਗਮਾਂ ਵਲੋਂ ਖਰੀਦੇ ਜਾਂਦੇ ਮਾਲ ‘ਤੇ ਲਗਦੇ ਵੈਟ ਉਤੇ ਵਸੂਲ ਕੀਤਾ ਜਾਂਦਾ 10 ਫ਼ੀਸਦੀ ਸਰਚਾਰਜ ਪਹਿਲਾਂ ਦੀ ਤਰ•ਾਂ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਜਿਸ ਨੂੰ ਭੰਗ ਕਰਕੇ ਪਾਵਰਕਾਮ ਅਤੇ ਟ੍ਰਾਂਸਕੋ ਬਣਾਏ ਗਏ ਹਨ, ਨੂੰ ਵੀ ਪੰਜਾਬ ਵੈਟ ਐਕਟ ਅਧੀਨ ਇਹ ਸਹੂਲਤ ਪ੍ਰਦਾਨ ਕੀਤੀ ਗਈ ਸੀ।
ਬੁਲਾਰੇ ਨੇ ਦੱਸਿਆ ਕਿ ਸਥਾਨਕ ਸਨਅਤ ਨੂੰ ਬਚਾਉਣ ਲਈ ਹੀ ਮੁੱਖ ਮੰਤਰੀ ਨੇ ਵੈਟ ਦੀ ਦਰ ਘਟਾਉਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਜਿੱਥੇ ਦੋਵਾਂ ਨਿਗਮਾਂ ਨੂੰ ਆਰਥਿਕ ਤੌਰ ‘ਤੇ ਵੱਡਾ ਫ਼ਾਇਦਾ ਹੋਵੇਗਾ, ਉਥੇ ਹੀ ਨਿਗਮਾਂ ਦੇ ਉਤਪਾਦਨ, ਟ੍ਰਾਂਸਮਿਸ਼ਨ ਅਤੇ ਵੰਡ ਦੀ ਪ੍ਰਕਿਰਿਆ ‘ਚ ਹੋਰ ਤੇਜ਼ੀ ਆਉਣ ਨਾਲ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਵੀ ਲਾਭ ਪੁੱਜੇਗਾ।