ਅੰਮ੍ਰਿਤਸਰ, ੨੨ ਦਸੰਬਰ – ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਅੰਮ੍ਰਿਤਸਰ ਵੱਲੋਂ ਸਕੂਲ ਕਲੱਬਾਂ ਦੀਆਂ ਸਲਾਨਾਂ ਗਤੀਵਿਧੀਆਂ ਤਹਿਤ ਇੱਕ ਪੇਂਟਿੰਗ ਮੁਕਾਬਲਾ ਵਿਰਾਸਤੀ ਰਾਮ ਬਾਗ ਵਿਖੇ ਇਨਟੈਕ ਦੇ ਸਟੇਟ ਕਨਵੀਨਰ ਡਾ. ਸੁਖਦੇਵ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਨਟੈਕ ਕਲੱਬਾਂ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਦੱਸਿਆ ਕਿ ਵਿਰਾਸਤੀ ਥਾਵਾਂ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਪੈਦਾ ਕਰਨ ਲਈ ਇਹ ਪੇਂਟਿੰਗ ਮੁਕਾਬਲਾ ਰਾਮ ਬਾਗ ਵਿੱਚ ਮੌਜੂਦ ਡਿਓੜੀ ਵਿਖੇ ਕਰਵਾਇਆ ਗਿਆ, ਜੋ ਕਿ ਭਵਨ ਨਿਰਮਾਣ ਕਲਾ ਦਾ ਇੱਕ ਸੁੰਦਰ ਨਮੂਨਾ ਹੈ। ਵਿਦਿਆਰਥੀਆਂ ਨੇ ਡਿਓੜੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਦੀ ਚਿੱਤਰਕਾਰੀ ਬੜੇ ਖੂਬਸੂਰਤ ਢੰਗ ਨਾਲ ਕੀਤੀ। ਇਸ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿੱਚੋਂ ਪ੍ਰਿਤਿਸ਼ ਬਾਲੀ (ਐਸ.ਐਲ.ਭਵਨਜ਼ ਸਕੂਲ) ਦੀ ਪੇਂਟਿੰਗ ਪਹਿਲੇ ਸਥਾਨ ਤੇ, ਅਮਨਦੀਪ ਕੌਰ (ਪੁਲਿਸ ਡੀ.ਏ.ਵੀ. ਸਕੂਲ) ਦੂਸਰੇ ਸਥਾਨ ਤੇ, ਸਿਮਰਨ ਸੋਨੀ (ਪੁਲਿਸ ਡੀ.ਏ.ਵੀ. ਸਕੂਲ) ਤੀਸਰੇ ਸਥਾਨ ਤੇ, ਨਿਸ਼ਠਾ (ਐਸ.ਐਲ.ਭਵਨਜ਼ ਸਕੂਲ) ਉਤਸਾਹੀ ਇਨਾਮ, ਸੀਨੀਅਰ ਗਰੁੱਪ ਵਿੱਚ ਕਿਰਨ ਜੋਤੀ (ਪੁਲਿਸ ਡੀ.ਏ.ਵੀ. ਸਕੂਲ) ਪਹਿਲੇ ਸਥਾਨ ਤੇ, ਲਵਪ੍ਰੀਤ ਕੌਰ (ਪੁਲਿਸ ਡੀ.ਏ.ਵੀ. ਸਕੂਲ) ਦੂਸਰੇ ਸਥਾਨ ਤੇ, ਸੁਪਰੀਤ (ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ) ਤੀਸਰੇ ਸਥਾਨ ਤੇ ਅਤੇ ਰਮਨਦੀਪ ਕੌਰ (ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ) ਨੂੰ ਉਤਸਾਹੀ ਇਨਾਮ ਲਈ ਚੁਣਿਆ ਗਿਆ। ਜੱਜ ਦੀ ਭੂਮਿਕਾ ਉਘੇ ਆਰਟਿਸਟ ਡਾ. ਗੋਪਾਲ ਕਰੋੜੀਵਾਲ, ਡਾ. ਓ.ਪੀ. ਵਰਮਾ ਅਤੇ ਸ਼ਿਵਦੇਵ ਸਿੰਘ ਨੇ ਨਿਭਾਈ। ਇਸ ਮੌਕੇ ਤੇ ਇੰਜ. ਪ੍ਰਭਦਿਆਲ ਸਿੰਘ ਰੰਧਾਵਾ ਜਨਰਕ ਸਕੱਤਰ ਪ੍ਰਦੂਸ਼ਣ ਕੰਟਰੋਲ ਕਮੇਟੀ ਅਤੇ ਅਧਿਆਪਕ ਪਰਮਜੀਤ ਕੌਰ, ਤਜਿੰਦਰ ਸਿੰਘ, ਸ੍ਰੀ ਮਤੀ ਸੁਨੀਤਾ ਮੁਜਰਾਲ, ਸ੍ਰੀ ਮਤੀ ਜੋਤੀ ਠਾਕੁਰ, ਮਿਸ ਮਿਨਾਕਸ਼ੀ ਵੀ ਹਾਜ਼ਰ ਸਨ।