December 22, 2011 admin

ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ 3200 ਕਰੋੜ ਰੁਪਏ ਖਰਚ ਕੀਤੇ ਗਏ – ਡਾ. ਉਪਿੰਦਰਜੀਤ ਕੌਰ

ਕਪੂਰਥਲਾ, 22 ਦਸੰਬਰ: ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਮਿਆਰੀ ਸਿੱਖਿਆ ਨੂੰ ਮੁਹੱਈਆ ਕਰਵਾਉਣ ਦੇ ਉਪਰਾਲਿਆਂ ਤਹਿਤ ਇਸ ਕਾਰਜਕਾਲ ਦੌਰਾਨ 3200 ਕਰੋੜ ਰੁਪਏ ਖਰਚ ਕੀਤੇ ਗਏ ਹਨ, ਇਹ ਜਾਣਕਾਰੀ ਪੰਜਾਬ ਦੇ ਵਿੱਤ, ਯੋਜਨਾ ਅਤੇ ਨਿਆਂ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਅੱਜ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸੁਚੇਤਗੜ• ਵਿਖੇ ਸਰਬ ਸਿੱਖਿਆ ਅਭਿਆਨ ਤਹਿਤ ਮਿਲੇ ਫੰਡਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਦੀ 5 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਦਿੱਤੀ।
 ਇਸ ਮੌਕੇ ਉਨ•ਾਂ ਪਿੰਡ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਨੂੰ ਜਾਂਦੇ ਰਸਤੇ ਨੂੰ ਪੱਕਿਆਂ ਕਰਨ ਅਤੇ ਪਿੰਡ ਤੋਂ ਸ਼ਮਸਾਨ ਘਾਟ ਤੱਕ ਦੇ ਰਸਤੇ ਨੂੰ ਪੱਕਾ ਕਰਨ ਦੇ ਨੀਂਹ ਪੱਥਰ ਵੀ ਰੱਖੇ।
ਡਾ. ਉਪਿੰਦਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਮਿਆਰੀ ਸਿੱਖਿਆ ਨੂੰ ਮੁਹੱਈਆਂ ਕਰਵਾਉਣ ਲਈ ਵਿਸ਼ੇਸ ਯਤਨ ਕੀਤੇ ਗਏ ਹਨ ਅਤੇ ਇਨ•ਾਂ ਯਤਨਾਂ ਤਹਿਤ ਰਾਜ ਵਿੱਚ ਚਾਰ ਨਵੀਆਂ ਯੂਨੀਵਰਸਿਟੀਆਂ ਅਤੇ 17 ਨਵੇਂ ਡਿਗਰੀ ਕਾਲਜ ਖੋਲ•ੇ ਗਏ ਹਨ ਅਤੇ ਪੁਰਾਣੇ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 100 ਕਰੋੜ• ਰੁਪਏ ਖਰਚੇ ਗਏ ਹਨ । ਸਿੱਖਿਆ ਸੁਧਾਰਾਂ ਬਾਰੇ ਗੱਲ ਕਰਦਿਆਂ ਉਨ•ਾਂ ਨੇ ਦੱਸਿਆ ਕਿ ਇਕੱਲ਼ੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਹੀ ਮੌਜੂਦਾ ਰਾਜ ਸਰਕਾਰ ਵੱਲੋਂ 6 ਨਵੇਂ ਪ੍ਰਾਇਮਰੀ ਸਕੂਲ ਬਣਾਏ ਗਏ ਹਨ, 36 ਪ੍ਰਾਇਮਰੀ ਸਕੂਲਾਂ ਨੂੰ ਅੱਪ-ਗ੍ਰੇਡ ਕਰਕੇ ਮਿਡਲ ਬਣਾਇਆ ਗਿਆ ਹੈ ਅਤੇ 12 ਮਿਡਲ ਸਕੂਲਾਂ ਨੂੰ ਅੱਪ-ਗ੍ਰੇਡ ਕਰਕੇ ਹਾਈ ਸਕੂਲ ਬਣਾਇਆ ਗਿਆ ਹੈ ਅਤੇ ਹਰੇਕ ਹਾਈ ਸਕੂਲ ਦੀ ਨਵੀਂ ਇਮਾਰਤ 60 ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।
ਉਨ•ਾਂ ਇਹ ਵੀ ਦੱਸਿਆ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਤਹਿਤ ਡੈਸਕਾਂ ਵਾਸਤੇ 60 ਕਰੋੜ ਰੁਪਏ ਅਤੇ ਮਿਡ ਡੇ ਮੀਲ ਵਾਸਤੇ 10 ਕਰੋੜ ਰੁਪਏ ਖਰਚ ਕੀਤੇ ਗਏ ਹਨ ।ਉਹਨਾਂ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸਾਰੇ ਪਿੰਡਾਂ ਨੂੰ ਬਿਨ•ਾਂ ਕਿਸੇ ਭੇਦਭਾਵ ਦੇ ਗਰਾਟਾਂ ਜਾਰੀ ਕੀਤੀਆਂ ਗਈਆਂ ਹਨ ।ਉਨਾਂ ਦੱਸਿਆ ਕਿ ਹਲਕੇ ਵਿੱਚ ਕਰਵਾਏ ਵਿਕਾਸ ਕਾਰਜਾਂ ਦਾ ਅੰਦਾਜਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿੰਡ ਸੁਚੇਤਗੜ• ਦੀ ਪੰਚਾਇਤ ਨੂੰ ਪਿਛਲੇ ਸਾਢੇ 4 ਸਾਲਾਂ ਦੌਰਾਨ 47 ਲੱਖ ਰੁਪਏ ਦੀਆਂ ਗਰਾਟਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਇਸ ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਟਿਊਬਵੈੱਲ,ਸਰਕਾਰੀ ਸਕੂਲਾਂ ਦੀਆਂ ਇਮਾਰਤਾਂ,ਕੱਚਿਆਂ ਰਸਤਿਆਂ ਨੂੰ ਪੱਕਾ ਕਰਨ,ਸ਼ਮਸ਼ਾਨਘਾਟ ਦੀ ਉਸਾਰੀ ਅਤੇ ਗਲੀਆਂ-ਨਾਲੀਆਂ ਦੇ ਕੰਮ ਕਰਵਾਏ ਗਏ ਹਨ ।
ਇਸ ਤੋਂ ਪਹਿਲਾਂ ਮੰਤਰੀ ਨੇ ਸਫਰੀ ਪੈਲੇਸ ਸੁਲਤਾਨਪੁਰ ਲੋਧੀ ਵਿਖੇ ਸਰਬ ਸਿੱਖਿਆ ਅਭਿਆਨ ਤਹਿਤ ਕਰਵਾਏ ਗਏ ਪਸਵਕ ਚੇਅਰਮੈਨਾਂ,ਮੈਂਬਰਾਂ ਅਤੇ ਭਾਈਚਾਰਕ ਪ੍ਰਤੀਨਿਧੀਆਂ ਦੇ ਇੱਕ ਰੋਜਾ ਸੈਮੌਨਾਰ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਿਦਿਅਕ ਸੁਧਾਰਾਂ ਸਦਕਾ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਹੋਇਆ ਹੈ ਅਤੇ ਵਿਦਿਆਰਥੀਆਂ ਦੀ ਹਾਜਰੀ ਵਧੀ ਹੈ ।ਉਹਨਾਂ ਨੇ ਇਸ ਮੌਕੇ ਤੇ ਮੈਂਬਰ ਪਾਰਲੀਮਂੇਟ ਡਾ. ਰਤਨ ਸਿੰਘ ਅਜਨਾਲਾ ਅਤੇ ਸ਼੍ਰੀ ਨਰੇਸ਼ ਗੁਜਰਾਲ ਮੈਂਬਰ ਰਾਜ ਸਭਾ ਵੱਲੋਂ ਇਸ ਹਲਕੇ ਦੇ ਵਿਕਾਸ ਲਈ ਭੇਜੇ 25 ਲੱਖ ਰੁਪਏ ਦੇ ਫੰਡਾਂ ਦੇ ਚੈੱਕ 12 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੇ ।ਉਹਨਾਂ ਨੇ ਇਸ ਮੌਕੇ ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਵਿੱਚ 6ਵੀ ਤੋ 8ਵੀ ਜਮਾਤ ਵਿੱਚ ਪੜ• ਰਹੀਆਂ ਉਹਨਾਂ 80 ਲੜਕੀਆਂ ਨੂੰ  ਸਾਈਕਲ ਵੀ ਦਿੱਤੇ ਜਿਨ•ਾਂ ਨੂੰ ਸਕੂਲ ਤੱਕ ਪਹੁੰਚਣ ਲਈ ਢਾਈ ਕਿਲੋਮੀਟਰ ਜਾ ਇਸ ਤੋਂ ਵੱਧ ਸਫਰ ਕਰਨਾ ਪੈਂਦਾ ਹੈ ।
ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ਼੍ਰੀ ਸੁੱਚਾ ਸਿੰਘ ਚੋਹਾਨ ਚੇਅਰਮੈਨ ਜਿਲ•ਾ ਪ੍ਰੀਸਦ,ਸ਼੍ਰੀ ਗੁਰਦੀਪ ਸਿੰਘ ਭਾਗੋਰਾਈਆਂ ਚੇਅਰਮੈਨ ਬਲਾਕ ਸੰਮਤੀ,ਸ਼੍ਰੀ ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ,ਸ਼੍ਰੀ ਦਿਨੇਸ਼ ਧੀਰ ਪ੍ਰਧਾਨ ਨਗਰ ਕੋਸਲ ਸੁਲਤਾਨਪੁਰ ਲੋਧੀ,ਸ਼੍ਰੀ ਬਲਦੇਵ ਸਿੰਘ ਸੈਣੀ ਜਿਲ•ਾ ਪ੍ਰੋਜੈਕਟ ਡਾਇਰੈਕਟਰ ਐਲੀਮੈਂਟਰੀ,ਸ਼੍ਰੀ ਸਤਨਾਮ ਸਿੰਘ ਜਿਲ•ਾ ਪ੍ਰੋਜੈਕਟ ਕੋਆਰਡੀਨੇਟਰ ਕਪੂਰਥਲਾ,ਸ਼੍ਰੀ ਸੁਰਜੀਤ ਸਿੰਘ ਢਿਲੋ ਸਰਪੰਚ ਸੁਚੇਤਗੜ• ਅਤੇ ਸ਼੍ਰੀ ਨਰਿੰਦਰਜੀਤ ਸਿੰਘ ਨੇ ਵੀ ਇਹਨਾਂ ਸਮਾਗਮਾਂ ਨੂੰ ਸੰਬੋਧਨ ਕੀਤਾ ।ਸ਼੍ਰੀ ਕਿਰਨ ਬਾਵਾ ਸਮਾਜ ਸੇਵਕ,ਸ਼੍ਰੀ ਚੈਚਲ ਸਿੰਘ ਸਾਬਕਾ ਸਰਪੰਚ ਸੁਚੇਤਗੜ• ਅਤੇ ਸ਼੍ਰੀ ਬਲਦੇਵ ਸਿੰਘ ਖੁਰਦਾਂ ਰਾਜਸੀ ਸਕੱਤਰ ਵੀ ਇਸ ਮੌਕੇ ਹਾਜਰ ਸਨ ।

Translate »