December 23, 2011 admin

ਹਰਪਾਲ ਸਿੰਘ ਭਾਟੀਆ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ

ਅੰਮ੍ਰਿਤਸਰ 23 ਦਸੰਬਰ- ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਕਾਂਗਰਸ ਕਮੇਟੀ ਦੇ ਡੈਲੀਗੇਟ ਹਰਪਾਲ ਸਿੰਘ ਭਾਟੀਆ ਦੀ ਹੋਈ ਬੇਵਕਤੀ ਅਤੇ ਦੁਖਦਾਈ ਮੌਤ ਤੇ ਸੋਗ ਸਭਾ ਸੁਖਬੀਰ ਸਿੰਘ ਕੁੱਕੂ ਜਨਰਲ ਸਕੱਤਰ ਜਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ ਦੀ ਅਗਵਾਈ ਵਿੱਚ ਈਸਟ ਮੋਹਨ ਨਗਰ ਵਿਖੇ ਹੋਈ। ਜਿਸ ਵਿੱਚ ਕੁਲਦੀਪ ਸਿੰਘ ਸਾਹਬੀ ਉਪ ਪ੍ਰਧਾਨ ਜਿਲਾ ਕਾਂਗਰਸ ਕਮੇਟੀ,ਨਵਦੀਪ ਸਿੰਘ ਹੁੰਦਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਵੇਰਕਾ,ਉਂਕਕਾਰ ਸਿੰਘ,ਸੁਖਦੇਵ ਸਿੰਘ ਸੁੱਖਾ,ਸ਼ਰਨਜੀਤ ਸਿੰਘ,ਜੈਇੰਦਰ ਸਿੰਘ ਗੋਲਡੀ,ਸਮਸੇਰ ਸਿੰਘ ਸ਼ੇਰਾ,ਸਰਵਣ ਸਿੰਘ,ਹਰਜੀਤ ਸਿੰਘ,ਬਿੱਲਾ ਘੁੰਮਣ ਡੇਅਰੀ,ਮੌਂਟੂ,ਹਨੀ,ਭਾਈ ਪ੍ਰਮਿੰਦਰ ਸਿੰਘ,ਰਾਜਕੁਮਾਰ,ਸੁਰਿੰਦਰ ਪੁਰੀ,ਹਰਜੀਤ ਹੀਰਾ,ਸਮੇਤ ਵੱਡੀ ਗਿਣਤੀ ਵਿੱਚ ਹਲਕਾ ਪੂਰਬੀ ਦੇ ਕਾਂਗਰਸੀ ਵਰਕਰ ਮੌਜੂਦ ਸਨ। ਇਸ ਮੌਕੇ ਹਰਪਾਲ ਸਿੰਘ ਭਾਟੀਆ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੁਖਬੀਰ ਸਿੰਘ ਕੁੱਕੂ ਨੇ ਕਿਹਾ ਕਿ ਛੋਟੀ ਉਮਰ ਵਿੱਚ ਸ਼ਹੀਦ ਹਰਪਾਲ ਸਿੰਘ ਭਾਟੀਆ ਲੋਕ ਭਲਾਈ ਅਤੇ ਕਾਂਗਰਸ ਪਾਰਟੀ ਦੀ ਬਿਹਤਰੀ ਵਾਸਤੇ ਉਹ ਕੰਮ ਕਰ ਗਿਆ ਜੋ ਲੀਡਰ 20-25 ਸਾਲਾਂ ਵਿੱਚ ਨਹੀਂ ਕਰ ਸਕੇ। ਉਨਾਂ ਕਿਹਾ ਕਿ ਸ਼ਹੀਦ ਹਰਪਾਲ ਸਿੰਘ ਭਾਟੀਆ ਦੀ ਮੌਤ ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕਾਂਗਰਸ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਗਈ ਕਿ ਸ਼ਹੀਦ ਹਰਪਾਲ ਸਿੰਘ ਭਾਟੀਆ ਵਲੋਂ ਕੀਤੀ ਸੇਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਧਾਨ ਸਭਾ ਹਲਕਾ ਪੂਰਬੀ ਦੀ ਟਿਕਟ ਹਰਪਾਲ ਸਿੰਘ ਭਾਟੀਆ ਦੇ ਪਿਤਾ ਸ੍ਰ ਅਜੀਤ ਸਿੰਘ ਭਾਟੀਆ ਨੂੰ ਦਿੱਤੀ ਜਾਵੇ।

Translate »