ਫਿਰੋਜ਼ਪੁਰ 23 ਦਸੰਬਰ 2011-ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਹਰੇਕ ਪਿੰਡ ਦੀ ਯੂਥ ਕਲੱਬ ਨੂੰ ਖੇਡ ਜਿੰਮਾਂ ਅਤੇ ਖੇਡ ਕਿੱਟਾ ਤਕਸੀਮ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸ੍ਰ ਸੁਖਪਾਲ ਸਿੰਘ ਨੰਨੂ ਮੁੱਖ ਸੰਸਦੀ ਸਕੱਤਰ (ਮਾਲ) ਪੰਜਾਬ ਨੇ ਆਪਣੀ ਰਿਹਾਇਸ਼ ਤੇ 100 ਦੇ ਕਰੀਬ ਖੇਡ ਕਲੱਬਾਂ ਨੂੰ ਜਿੰਮਾਂ ਅਤੇ ਖੇਡਾਂ ਦਾ ਸਮਾਨ ਮੁੱਹਈਆਂ ਕਰਨ ਉਪਰੰਤ ਦਿੱਤੀ। ਇਸ ਮੌਕੇ ਉਨ•ਾਂ ਦੇ ਨਾਲ ਸ੍ਰ ਸੁਖਦੇਵ ਸਿੰਘ ਸਰਪੰਚ ਦੁਲਚੀ ਕੇ, ਸ੍ਰ ਦਰਬਾਰਾ ਸਿੰਘ ਸਰਪੰਚ, ਸ੍ਰ ਮਨਜੀਤ ਸਿੰਘ ਸਰਪੰਚ, ਸ੍ਰ ਸਾਰਜ ਸਿੰਘ ਸਰਪੰਚ, ਸ੍ਰ ਸੁਖਦੇਵ ਸਿੰਘ ਸਰਪੰਚ, ਸ੍ਰ ਮੇਜਰ ਸਿੰਘ ਸਰਪੰਚ, ਸ੍ਰ ਕਿੱਕਰ ਸਿੰਘ ਸਰਪੰਚ ਕੁਤਬੇ ਵਾਲਾ, ਸ੍ਰ ਕੁਲਵਿੰਦਰ ਸਿੰਘ ਸਰਪੰਚ ਰਾਮ ਪੂਰਾ, ਸ੍ਰ ਚਰਨਦੀਪ ਸਿੰਘ ਸਰਪੰਚ, ਸ੍ਰ ਹੁਸ਼ਿਆਰ ਸਿੰਘ ਸਰਪੰਚ ਝੁਗੇ ਹਜਾਰਾ ਸਿੰਘ ਆਦਿ ਤੋ ਇਲਾਵਾ ਇਲਾਵਾ ਵੱਡੀ ਗਿਣਤੀ ਵਿਚ ਖੇਡ ਤੇ ਯੂਥ ਕਲੱਬਾਂ ਦੇ ਨੁਮਾਇੰਦੇ ਹਾਜਰ ਸਨ।