December 23, 2011 admin

ਸ਼੍ਰੋਮਣੀ ਕਮੇਟੀ ਦੇ ਹਸਪਤਾਲ ਵਿਚੋਂ ਦਾਖਲ ਹੋਏ ਮਰੀਜਾਂ ਨੂੰ ਬਾਹਰ ਪ੍ਰਾਈਵੇਟ ਨਰਸਿੰਗ ਹੋਮਾਂ ‘ਚ ਲਿਜਾ ਕੇ ਇਲਾਜ ਦੇ ਨਾਮ ਤੇ ਸ਼ੋਸ਼ਣ ਕਰਨ ਦਾ ਗੋਰਖ ਧੰਦਾ ਪੂਰੇ ਜ਼ੋਰਾਂ ਤੇ।

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤਸਰ ਵਿਚ ਕਰੋੜਾਂ ਰੁਪਏ ਖਰਚ ਕੇ ਗਰੀਬ ਲੋਕਾਂ ਦੀਆਂ ਸਹੂਲਤਾਂ ਲਈ ਇਕ ਬਹੁਤ ਵੱਡਾ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲ•ਾ ਪਿੰਡ ਵਿਖੇ ਖੋਲ• ਲਿਆ ਗਿਆ। ਜਿਥੇ ਖਾਸ ਤੌਰ ਤੇ ਕੈਂਸਰ ਦੇ ਮਰੀਜ਼ ਦੂਰੋਂ ਦੂਰੋਂ ਚੱਲ ਕੇ, ਸਸਤਾ ਇਲਾਜ ਦੇਖ ਕੇ ਚੱਲ ਕੇ ਆਉਂਦੇ ਹਨ। ਪਰ ਇਸ ਹਸਪਤਾਲ ਵਿਚ ਲੱਗੇ ਡਾਕਟਰ, ਜਿਨਾਂ ਨੇ ਕਿ ਬਾਹਰ ਆਪਣੇ ਪ੍ਰਾਈਵੇਟ ਹਸਪਤਾਲ ਖੋਲ• ਰੱਖੇ ਹਨ, ਦਾਖਲ ਹੋਏ ਮਰੀਜਾਂ ਨੂੰ ਮਜ਼ਬੂਰ ਕਰਕੇ ਆਪਣੇ ਖੋਲ•ੇ ਪ੍ਰਾਈਵੇਟ ਹਸਪਤਾਲਾਂ ਵਿਚ ਲਿਜਾ ਕੇ, ਰੱਜ ਕੇ ਉਸਦਾ ਸ਼ੋਸ਼ਣ ਕਰਦੇ ਹਨ। ਇਸ ਗੋਰਖ ਧੰਦੇ ਦਾ ਉਸ ਵੇਲੇ ਪਰਦਾ ਫਾਸ਼ ਹੋਇਆ, ਜਦ ਸੁਖਵੰਤ ਕੌਰ ਪਤਨੀ ਗੁਰਮੇਜ਼ ਸਿੰਘ ਪਿੰਡ ਤੇ ਡਾਕਖਾਨਾ ਕਲਾਨੌਰ ਜ਼ਿਲ•ਾ ਗੁਰਦਾਸਪੁਰ ਨਾਂਅ ਦੀ ਇਕ ਮਰੀਜ਼ ਨੇ ਇਸ ਪਤੱਰਕਾਰ ਤੱਕ ਪਹੁੰਚ ਕੀਤੀ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸੁਸਾਇਟੀ ਵਿਚ ਉਸਦੇ ਇਲਾਜ ਲਈ ਡੇਢ ਲੱਖ ਰੁਪਏ ਡਾਕਟਰ ਗਗਨਦੀਪ ਜੋ ਕਿ ਗੁਰੂ ਰਾਮਦਾਸ ਹਸਪਤਾਲ ਵੱਲਾਂ ਵਿਚ ਲੱਗਾ ਹੈ ਤੇ ਅਜਨਾਲਾ ਰੋਡ ਤੇ ਸੁਰਜੀਤ ਸਰਜੀਕਲ ਸਪੈਸ਼ਿਲਿਟੀ ਹੋਸਪਿਟਲ, ਅੰਮ੍ਰਿਤਸਰ ਹਸਪਤਾਲ ਖੋਲ• ਰੱਖਿਆ ਹੈ, ਉਹਨਾਂ ਨੂੰ ਮੈਡੀਕਲ ਚੈੱਕਅਪ ਕਰਾਉਣ ਦੇ ਬਹਾਨੇ ਆਪਣੇ ਇਸ ਹਸਪਤਾਲ ਵਿਚ ਲਿਆ ਕੇ ਦਾਖਲ ਕਰ ਲਿਆ। ਪੀੜਿਤ ਬੀਬੀ ਸੁਖਵੰਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪੈਰਾਂ ਹੇਠ ਜ਼ਮੀਨ ਉਸ ਵਕਤ ਤੋਂ ਨਿਕਲ ਗਈ, ਜਦ ਡਾਕਟਰ ਗਗਨਦੀਪ ਨੇ ਉਹਨਾਂ ਨੂੰ ਅਪਰੇਸ਼ਨ ਥੀਏਟਰ ਵਿਚ ਲਿਜਾ ਕੇ, ਉਹਨਾਂ ਨੂੰ ਢਾਈ ਲੱਖ ਰੁਪਏ ਦਾ ਇੰਤਜ਼ਾਮ ਕਰਨ ਨੂੰ ਕਿਹਾ। ਕੋਈ ਚਾਰਾ ਚੱਲਦਾ ਨਾ ਦੇਖ ਕੇ, ਉਹਨਾਂ ਨੇ ਆਪਣੀ ਜ਼ਮੀਨ ਕਿਸੇ ਕੋਲ ਕੌਡੀਆਂ ਦੇ ਭਾਅ ਗਹਿਣੇ ਰੱਖ ਕੇ, ਡਾਕਟਰ ਦੇ ਹਸਪਤਾਲ ਦਾ ਬਿੱਲ ਚੁਕਾ ਕੇ, ਆਂਪਣੀ ਜਾਨ ਦੀ ਖਲਾਸੀ ਕਰਾਈ।  ਡਾਕਟਰ ਗਗਨਦੀਪ ਦੇ ਸੁਝਾਅ ਮੁਤਾਬਕ ਉਹਨਾਂ ਨੇ ਆਪਣੇ ਇਸ ਇਲਾਜ ਦੇ ਖਰਚੇ ਦੇ ਬਿੱਲ ਚੰਡੀਗੜ• ਵਿਖੇ ਖੁੱਲ•ੇ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸੁਸਾਇਟੀ ਰਾਹਤ ਕੋਸ਼ ਵਿਚ ਲੈਣ ਲਈ ਹੱਥ ਪੈਰ ਮਾਰੇ ਕਿ ਉਹਨਾਂ ਦਾ ਇਹ ਪੈਸਾ ਮਿਲਣ ਤੇ ਉਹਨਾਂ ਦੀ ਗਹਿਣੇ ਰੱਖੀ ਜ਼ਮੀਨ ਛੁੱਟ ਜਾਵੇਗੀ। ਡਾਕਟਰ ਗਗਨਦੀਪ ਦੇ ਖਾਤੇ ਵਿਚ ੨੭ ਨਵੰਬਰ ਨੂੰ ਤਕਰੀਬਨ ਡੇਢ ਲੱਖ ਦੀ ਰਾਸ਼ੀ, ਜੋ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸੁਸਾਇਟੀ ਨੇ ਆਪਣੇ ਪਤੱਰ ਨੰਬਰ ੩੮੩੯-੪੦, ਮਿਤੀ ੨੫ ਅਕਤੂਬਰ ੨੦੧੧ ਨੂੰ ਭੇਜੀ ਸੀ, ਪਹੁੰਚ ਗਈ। ਉਹਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ, ਜਦ ਡਾਕਟਰ ਇਹਨਾਂ ਪੈਸਿਆਂ ਵਿਚੋਂ ਕੇਵਲ ੫੦ ਹਜ਼ਾਰ ਹੀ ਦੇਣ ਲਈ ਤਿਆਰ ਹੋਇਆ। ਇਸ ਪਤੱਰਕਾਰ ਨੇ ਜਾ ਕੇ ਡਾਕਟਰ ਗਗਨਦੀਪ ਨੂੰ ਖੁਦ ਪੁੱਛਿਆ ਤਾਂ ਡਾਕਟਰ ਨੇ ਕੋਈ ਪੱਲਾ ਨਾ ਫੜਾਇਆ ਤੇ ਧਮਕੀ ਦਿੱਤੀ ਕਿ ਜੇਕਰ ਮਰੀਜ਼ ਉਹਨਾਂ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਹ ਸਾਰਾ ਪੈਸਾ ਕੈਂਸਰ ਰਾਹਤ ਦੋਸ਼ ਨੂੰ ਵਾਪਸ ਭੇਜ ਦੇਵੇਗਾ। ਇਸ ਪਤੱਰਕਾਰ ਵਲੋਂ ਇੱਕਠੀ ਕੀਤੀ ਜਾਣਕਾਰੀ ਅਨੁਸਾਰ, ਡਾਕਟਰ ਦੇ ਹਸਪਤਾਲ ਵਿਚ ਤਕਰੀਬਨ ਜਿੰਨੇ ਮਰੀਜ਼ ਆਉਂਦੇ ਹਨ, ਉਹ ਸਾਰੇ ਹੀ ਇਸ ਡਾਕਟਰ ਗਗਨਦੀਪ ਰਾਹੀਂ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਚੋਂ ਲਿਆਂਦੇ ਜਾਂਦੇ ਹਨ ਤੇ ਤਕਰੀਬਨ ਸਾਰਿਆਂ ਦੇ ਪੈਸੇ ਡਾਕਟਰ ਆਪਣੇ ਅਸਰ-ਰਸੂਖ ਤੇ ਗੰਡ-ਤੁੱਪ ਨਾਲ ਉਥੋਂ ਚੰਡੀ ਗੜ• ਤੋਂ ਮੰਗਵਾਉਂਦਾ ਹੈ ਤੇ ਉਹ ਸਾਰੇ ਪੈਸੇ ਪੀੜਿਤ ਮਰੀਜ ਨੂੰ ਦੇਣ ਦੀ ਬਜਾਏ ਆਪ ਹੜ•ਪ ਲਏ ਜਾਂਦੇ ਹਨ।ਇਸੇ ਤਰ•ਾਂ ਦਾ ਇਕ ਹੋਰ ਕੇਸ ਪਰਮਜੀਤ ਕੌਰ ਪਤਨੀ ਹਰਬੰਸ ਸਿੰਘ ਮਕਾਨ ਨੰਬਰ-ਬੀ-੪/੫੧੧, ਲੰਬੀ ਗਲੀ ਸਿੰਬਲ ਚੌਂਕ, ਬਟਾਲਾ, ਜ਼ਿਲ•ਾ ਗੁਰਦਾਸਪੁਰ ਦਾ ਸਾਹਮਣੇ ਆਇਆ ਹੈ ਜਿਸ ਨੂੰ ਕਿ ਗੁਰੁ ਰਾਮਦਾਸ ਹਸਪਤਾਲ ਵੱਲ•ਾ ਤੋਂ ਇਸ ਡਾਕਟਰ ਨੇ ਵਰਗਲਾ ਕੇ ਆਪਣੇ ਨਿੱਜੀ ਹਸਪਤਾਲ ਵਿਚ ਇਸਦਾ ਅਪਰੇਸ਼ਨ ਕਰ ਦਿੱਤਾ ਤੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸੁਸਾਇਟੀ ਵਲੋਂ ਉਸਦੇ ਇਲਾਜ ਲਈ ਜਾਰੀ ਕੀਤੇ ਡੇਢ ਲੱਖ ਰੁਪਏ ਲੈ ਕੇ ਹੜ•ਪ ਲਏ ਤੇ ਮਰੀਜ਼ ਕੋਲੋਂ ਅਪਰੇਸ਼ਨ ਦੇ ਪੂਰੇ ਪੈਸੇ ਲੈ ਕੇ, ਉਹਨਾਂ ਨੂੰ ਘਰ ਤੋਰ ਦਿੱਤਾ। ਇਸ ਤਰ•ਾਂ ਦਾ ਇਹ ਗੋਰਖ ਧੰਦਾ ਇਸ ਡਾਕਟਰ ਵਲੋਂ ਪਿਛਲੇ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸਿਰਫ ਹਸਪਤਾਲ ਹੀ ਬਣਵਾ ਛੱਡਿਆ ਤੇ ਮਰੀਜਾਂ ਨੂੰ ਅਜਿਹੇ ਮਰੀਜਾਂ ਦਾ ਸ਼ੋਸ਼ਣ ਕਰਨ ਵਾਲੇ ਡਾਕਟਰਾਂ ਦੇ ਰਹਿਮ ਕਰਮ ਤੇ ਛੱਡ ਦਿੱਤਾ ਹੈ।       

Translate »