December 23, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ “ਉਤਮ ਯੂਨੀਵਰਸਿਟੀ” ਹੋਣ ਦਾ ਦਰਜਾ ਹਾਸਲ

ਉਹ ਦੇਸ਼ ਦੀਆਂ ਵਧੀਆ 10 ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਈ
ਯੂ.ਜੀ. ਸੀ. ਖੋਜ ਕਾਰਜਾਂ ਦੇ ਵਿਕਾਸ ਅਤੇ ਸਾਜੋ-ਸਮਾਨ ਲਈ 50 ਕਰੋੜ ਰੁਪਏ ਦੇਵੇਗੀ
ਅੰਮ੍ਰਿਤਸਰ, 23 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ "ਉਤਮ  ਯੂਨੀਵਰਸਿਟੀ" ਹੋਣ ਦਾ ਦਰਜਾ ਹਾਸਲ ਕਰਨ ਦਾ ਮਾਣ ਪ੍ਰਾਪਤ ਹੋ ਗਿਆ ਹੈ।
ਇਹ ਦਰਜਾ ਹਾਸਲ ਹੋਣ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਵਧੀਆ 10 ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋ ਗਈ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਕਿਸੇ ਯੂਨੀਵਰਸਿਟੀ ਨੂੰ ਪ੍ਰਦਾਨ ਕੀਤੇ ਜਾਣ ਵਾਲਾ ਇਹ ਸਭ ਤੋਂ ਉਚਾ ਦਰਜਾ ਹੈ। ਇਸ ਵਡੀ ਉਪਲਬਧੀ ਸਦਕਾ ਯੂ.ਜੀ.ਸੀ. ਯੂਨੀਵਰਸਿਟੀ ਨੂੰ 50 ਕਰੋੜ ਰੁਪਏ ਦੀ ਰਾਸ਼ੀ ਖੋਜ ਕਾਰਜਾਂ ਦੇ ਵਿਕਾਸ ਅਤੇ ਅਤਿ ਆਧੂਨਿਕ ਸਾਜੋ-ਸਮਾਨ ਖਰੀਦਣ ਲਈ ਦੇਵੇਗੀ।
ਇਸ ਤੋਂ ਪਹਿਲਾਂ, ਯੂਨੀਵਰਸਿਟੀ ਦੇ ਕੁਝ ਵਿਭਾਗਾਂ ਨੂੰ ਉਤਮ ਕੇਂਦਰ (ਸੈਂਟਰ ਵਿਦ ਪੋਟੈਸ਼ੀਅਲ ਫਾਰ ਐਕਸੀਲੈਂਸ) ਦਾ ਦਰਜਾ ਹਾਸਲ ਹੋ ਚੁੱਕਾ ਹੈ। ਯੂਨੀਵਰਸਿਟੀ ਨੂੰ ਭਾਰਤ ਦੇ ਖੇਡਾਂ ਦੇ  ਖੇਤਰ ਵਿਚ ਵੀ ਸਭ ਤੋਂ ਉਤਮ ਯੂਨੀਵਰਸਿਟੀ ਹੋਣ ਦਾ ਮਾਣ ਹਾਸਲ ਹੈ। ਉਹ ਦੇਸ਼ ਦੀ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਸੈਕੰਡ ਬੈਸਟ ਯੂਨੀਵਰਸਿਟੀ ਹੈ ਅਤੇ ਉੱਤਰੀ ਖੇਤਰ ਵਿਚ ਵੀ ਉਸ ਦਾ ਪਹਿਲਾ ਸਥਾਨ ਹੈ।
ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਖੋਜ ਦਾ ਕੇਂਦਰ ਮਟੀਰਿਅਲ ਸਾਇੰਸ ਹੋਵੇਗਾ ਅਤੇ ਇਸ ਖੇਤਰ ਵਿਚ ਅਜਿਹੀਆਂ ਖੋਜਾਂ ‘ਤੇ ਜ਼ੋਰ ਦਿੱਤਾ ਜਾਵੇਗਾ ਜਿਹੜੀਆਂ ਮਨੁੱਖਤਾ ਦੀ ਭਲਾਈ ਲਈ ਲਾਹੇਵੰਦ ਸਾਬਿਤ ਹੋਣਗੀਆਂ। ਉਨ•ਾਂ ਕਿਹਾ ਕਿ ਯੂਨੀਵਰਸਿਟੀ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਊਰਜਾ ਦੀ ਵੱਧ ਤੋਂ ਵੱਧ ਸਾਂਭ-ਸੰਭਾਲ ਅਤੇ ਵਰਤੋਂ ਬਾਰੇ  ਵੀ ਖੋਜ ‘ਤੇ ਜ਼ੋਰ ਦੇਵੇਗੀ।
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਸਪੋਰਟਸ ਸਾਇੰਸ, ਹੈਲਥ ਕੇਅਰ ਅਤੇ ਡਰੱਗ ਡਿਜ਼ਾਈਨਿੰਗ ਵਿਚ ਵੀ ਖੋਜ ਕੀਤੀ ਜਾਵੇਗੀ, ਇਨ•ਾਂ ਵਿਚ ਮੁਖ ਤੌਰ ‘ਤੇ ਕੈਂਸਰ-ਰੋਕੂ, ਐਂਟੀ ਮਾਈਕਰੋਬੀਲ, ਮਲੇਰੀਆ ਵਿਰੁਧ ਅਤੇ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਸੰਬੰਧੀ ਨਵੇਂ ਕੈਮੀਕਲਾਂ ਦੀ ਖੋਜ ਹੋਵੇਗੀ। ਵਿਸ਼ੇਸ਼ ਤੌਰ ਤੇ ਜੀਵ-ਵਿਗਿਆਨ ਵਿਚ ਅਣੂਆਂ ਦੀ ਬਣਤਰ ਅਤੇ ਉਸ ਤੋਂ ਪੈਦਾ ਹੋਣ ਵਾਲੇ ਪ੍ਰਭਾਵਾਂ ਅਤੇ ਹਿਊਮੈਨ ਜੇਨੇਟਿਕਸ ਦੇ ਖੇਤਰ ਵਿਚ ਇਲਾਜ ਦੀਆਂ ਵਿਕਸਿਤ ਤਕਨੀਕਾਂ ਬਾਰੇ ਖੋਜ ਵੀ ਹੋਵੇਗੀ। ਉਨ•ਾਂ ਇਹ ਵੀ ਦੱਸਿਆ ਕਿ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਬਾਇਓਮੈਕੇਨਿਕ, ਸਾਈਕੋਲੋਜੀਕਲ ਅਤੇ ਬਾਇਓਕੈਮੀਕਲ ਅਧਿਐਨ ਕੀਤੇ ਜਾਣਗੇ।
ਪ੍ਰੋਫੈਸਰ ਬਰਾੜ ਨੇ ਦੱਸਿਆ ਕਿ ਪੰਜਾਬ ਦੇ ਵਾਤਾਵਰਨ ਪ੍ਰਬੰਧ ਨੂੰ ਖੋਜ ਦੇ ਖੇਤਰ ਵਿਚ ਸ਼ਾਮਿਲ ਕੀਤਾ ਜਾਵੇਗਾ ਅਤੇ ਵਿਸ਼ੇਸ਼ ਤੌਰ ਤੇ ਜ਼ੋਰ ਵਾਤਾਵਰਨ ਨਿਗਰਾਨੀ, ਪ੍ਰਦੁਰਹਿਤ ਵਾਤਾਵਰਨ ਸਬੰਧੀ ਉਪਾਵਾਂ, ਬਾਇਓ-ਵਿਭਿਨਤਾ ਅਤੇ ਸਾਂਭ-ਸੰਭਾਲ ਉਤੇ ਹੋਵੇਗਾ। ਇਹ ਅਧਿਐਨ ਮੂਲ ਰੂਪ ਵਿਚ ਪੰਜਾਬ ਵਿਚ ਵਾਤਾਵਰਨ ਦੇ ਸੁਧਾਰ ‘ਤੇ ਕੇਂਦਰਿਤ ਹੋਵੇਗਾ। ਇਸ ਤੋਂ ਇਲਾਵਾ, ਯੂਨੀਵਰਸਿਟੀ ਦੇ ਭਾਸ਼ਾਵਾਂ ਸਬੰਧੀ ਵਿਭਾਗ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਅੰਤਰ-ਅਨੁਸਾਸ਼ਨੀ ਅਧਿਐਨ ਵਿਚ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿਚ ਵੱਖ-ਵੱਖ ਹੋਰ ਖੇਤਰਾਂ ਦੇ ਅਧਿਐਨ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।    
ਇਥੇ ਇਹ ਵਰਨਣਯੋਗ ਹੈ ਕਿ ਯੂਨੀਵਰਸਿਟੀ ਦੀਆਂ ਸ਼ਾਨਦਾਰ ਉਪਲਬਧੀਆਂ ਸਦਕਾ ਪਹਿਲਾਂ ਹੀ ਯੂਨੀਵਰਸਿਟੀ ਦੇ ਸਪੋਰਟਸ ਸਾਇੰਸਜ਼ ਵਿਭਾਗ ਨੂੰ ਸੈਂਟਰ ਵਿਦ ਐਕਸੀਲੈਂਸ, ਕੈਮਿਸਟਰੀ ਵਿਭਾਗ ਨੂੰ ਸੈਂਟਰ ਫਾਰ ਅਡਵਾਂਸਡ ਸਟੱਡੀਜ਼, ਲਾਈਫ ਸਾਇੰਸਜ਼ ਨੂੰ ਸੈਂਟਰ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ, ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸੈਂਟਰ ਫਾਰ ਦਾ ਸਟੱਡੀਜ਼ ਆਫ ਸ਼ੋਸ਼ਲ ਐਕਸਕਲੂਜ਼ਨ ਐਂਡ ਇਨਕਲੂਸਿਵ ਪਾਲਿਸੀਜ਼, ਸੈਂਟਰ ਫਾਰ ਇਮੀਗ੍ਰੈਂਟ ਸਟੱਡੀਜ਼ ਦਾ ਦਰਜਾ ਪ੍ਰਾਪਤ ਹੈ। ਇਸ ਤੋਂ ਇਲਾਵਾ ਨੈਨੋ ਮਿਸ਼ਨ ਦੇ ਤਹਿਤ 12 ਯੂ.ਜੀ.ਸੀ.,ਡੀ.ਆਰ.ਐਸ., ਡੀ.ਐਸ.ਏ. ਤੋਂ ਸਹਿਯੋਗ ਪ੍ਰਾਪਤ ਵਿਭਾਗ, 8 ਡੀ.ਐਸ.ਟੀ.-ਐਫ.ਆਈ.ਐਸ.ਟੀ. ਵਲੋਂ ਸਹਿਯੋਗ ਪ੍ਰਾਪਤ ਵਿਭਾਗ, ਡੀ.ਐਸ.ਟੀ.-ਪੀ.ਯੂ.ਆਰ.ਐਸ.ਈ. (ਪਰਸ), ਡੀ.ਬੀ.ਟੀ. ਅਤੇ ਡੀ.ਆਈ.ਐਸ.ਸੀ.-ਡੀ.ਐਸ.ਟੀ. ਵਲੋਂ ਯੂਨੀਵਰਸਿਟੀ ਵਿਚ ਬਾਇਓਟੈਕਨੋਲੋਜੀ ਅਤੇ ਪੀ.ਜੀ. ਪ੍ਰੋਗਰਾਮ ਚੱਲ ਰਹੇ ਹਨ। ਇਸ ਤੋਂ ਬਿਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ ਖੇਡਾਂ ਦੇ ਖੇਤਰ ਵਿਚ ਸਭ ਤੋਂ ਉਤਮ ਯੂਨੀਵਰਸਿਟੀ ਹੋਣ  ਦਾ ਦਰਜਾ ਹਾਸਲ ਹੈ ਅਤੇ ਦੇਸ਼ ਦੀਆਂ ਸਭਿਆਚਾਰਕ ਸਰਗਰਮੀਆਂ ਦੇ ਖੇਤਰ ਵਿਚ ਵੀ ਦੇਸ਼ ਦੀ ਸੈਕੰਡ ਬੈਸਟ ਯੂਨੀਵਰਸਿਟੀ ਅਤੇ ਉਤਰੀ ਖੇਤਰ ਵਿਚ ਪਹਿਲੇ ਸਥਾਨ ‘ਤੇ ਹੈ।

Translate »