ਫਿਰੋਜ਼ਪੁਰ 23 ਦਸੰਬਰ 2011- ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁੱਖ ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਮਿਲਿਆਂ ਹਾਦਇਤਾਂ ‘ਤੇ ਪੂਰੀ ਤਰ•ਾਂ ਅਮਲ ਕਰ ਕੇ ਚੋਣਾਂ ਸ਼ਾਤੀਪੂਰਵਕ ਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਕਮ ਚੋਣ ਅਫਸਰ ਫਿਰੋਜ਼ਪੁਰ ਇੰਜੀ ਡੀ.ਪੀ.ਐਸ. ਖਰਬੰਦਾ ਨੇ ਜ਼ਿਲੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਚੋਣਾਂ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ।
ਸ੍ਰ.ਖਰਬੰਦਾ ਨੇ ਦੱਸਿਆ ਕਿ ਚੋਣਾ ਦੌਰਾਨ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ੇ ਵਿਚ ਫਾਲਾਇੰਗ ਸਕਵਾਇਡ ਟੀਮ ਅਤੇ ਮੀਡੀਆਂ ਮਾਨੀਟਰਿੰਗ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆਂ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ‘ਚ ਚੋਣ ਲੜਨ ਵਾਲੇ ਹਰੇਕ ਉਮੀਦਵਾਰ ਲਈ ਚੋਣ ਖਰਚ 16 ਲੱਖ ਰੁਪਏ ਤੈਅ ਕੀਤਾ ਗਿਆ ਹੈ ਅਤੇ 20 ਹਜਾਰ ਤੋਂ ਜਿਆਦਾ ਖਰਚ ਦੀ ਅਦਾਇਗੀ ਉਮੀਦਵਾਰ ਵੱਲੋਂ ਚੈਕ ਦੁਆਰਾ ਕੀਤੀ ਜਾਵੇਗੀ। ਹਰੇਕ ਉਮੀਦਵਾਰ ਨੂੰ ਆਪਣਾ ਚੋਣ ਖਰਚਾ ਵੋਟਾਂ ਪੈਣ ਤੋਂ ਪਹਿਲਾਂ ਤਿੰਨ ਵਾਰ ਜਾਂਚ ਕਰਵਾਉਣਾਂ ਜ਼ਰੂਰੀ ਹੋਵੇਗਾ। ਜੇਕਰ ਕੋਈ ਉਮੀਦਵਾਰ ਅਜਿਹਾ ਨਹੀ ਕਰਦਾ ਤਾਂ ਰਿਟਰਨਿੰਗ ਅਫਸਰ ਉਸਦੇ ਖਿਲਾਫ ਐਫ.ਆਈ.ਆਰ ਵੀ ਦਰਜ਼ ਕਰਵਾ ਸਕਦਾ ਹੈ ਅਤੇ ਉਮੀਦਵਾਰ ਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਚੋਣਾਂ ਦਾ ਕੰਮ ਮੁਕੰਮਲ ਹੋ ਜਾਣ ਤੋਂ ਬਾਅਦ ਹਰੇਕ ਉਮੀਦਵਾਰ ਨੂੰ ਚੋਣਾਂ ਦੌਰਾਨ ਹੋਇਆ ਕੁੱਲ ਖਰਚਾ 30 ਦਿਨਾਂ ਅੰਦਰ ਜਾਂਚ ਕਰਵਾਉਣਾ ਜ਼ਰੂਰੀ ਹੋਵੇਗਾ। ਜੇਕਰ ਉਮੀਦਵਾਰ ਆਪਣੇ ਚੋਣ ਖਰਚੇ ਦੀ ਜਾਂਚ ਨਹੀ ਕਰਵਾਉਂਦੇ ਤਾਂ ਉਨ•ਾਂ ‘ਤੇ ਤਿੰਨ ਸਾਲ ਲਈ ਕੋਈ ਵੀ ਚੋਣ ਲੜਨ ‘ਤੇ ਪਾਬੰਦੀ ਲੱਗੇਗੀ।
ਸ੍ਰ ਖਰਬੰਦਾ ਨੇ ਦੱਸਿਆ ਕਿ ਚੋਣਾਂ ਦੌਰਾਨ ਨਸ਼ਿਆਂ ਅਤੇ ਪੈਸੇ ਦੀ ਵੰਡ ਆਦਿ ਨੂੰ ਰੋਕਣ ਲਈ ਹਰ ਹਲਕੇ ‘ਚ ਥਾਣਿਆਂ ਦੀ ਗਿਣਤੀ ਮੁਤਾਬਕ ਇਕ ਥਾਣੇ ਪਿੱਛੇ ਇਕ ਟੀਮ ਦਾ ਗਠਨ ਕੀਤਾ ਜਾਵੇਗਾ। ਇਹ ਟੀਮ ਜਿਥੇ ਆਉਣ-ਜਾਣ ਵਾਲੇ ਸਾਧਨਾ ਦੀ ਤਲਾਸ਼ੀ ਲਵੇਗੀ, ਉਥੇ ਹੀ ਇਨ•ਾਂ ਨਾਕਿਆਂ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਉਨ•ਾਂ ਇਹ ਵੀ ਦੱਸਿਆ ਕਿ ਡਿਪਟੀ ਕਮਿਸ਼ਨਰ ਦਫਤਰ ਵਿਖੇ ਚੋਣਾਂ ਨਾਲ ਸਬੰਧਿਤ ਸ਼ਿਕਾਇਤਾ ਲਈ ਵਿਸ਼ੇਸ਼ ਸੈਲ ਕਾਇਮ ਕੀਤਾ ਗਿਆ ਜਿਥੇ ਇਸ ਸਬੰਧੀ ਸ਼ਿਕਾਇਤਾ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚੋਣ ਕਮਿਸ਼ਨਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਪੂਰੀ ਲਗਨ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ।