December 23, 2011 admin

ਪ੍ਰੋਫੈਸਰ ਅਜਾਇਬ ਸਿੰਘ ਬਰਾੜ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਅਤੇ ਕਮਿਸਟਰੀ ਬਲਾਕ ਦੀ ਇਮਾਰਤ ਵਿਚ ਕੀਤੇ ਵਾਧੇ ਦਾ ਉਦਘਾਟਨ

ਅੰਮ੍ਰਿਤਸਰ, 23 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਹਾਰਾਜਾ ਰਣਜੀਤ ਸਿੰਘ ਭਵਨ ਅਤੇ ਕਮਿਸਟਰੀ ਬਲਾਕ ਵਿਚ ਕੀਤੇ ਵਾਧੇ ਦਾ ਉਦਘਾਟਨ ਅੱਜ ਇਥੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤਾ।  
ਇਸ ਮੌਕੇ ਵਿਭਾਗਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ ਅਤੇ ਉਸਾਰੀ ਵਿਭਾਗ ਦਾ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਡੀ ਗਿਣਤੀ ਵਿਚ ਮੌਜੂਦ ਸਨ।  
ਇਨ•ਾਂ ਇਮਾਰਤਾਂ ਵਿਚ ਵਾਧੇ ਕਰਨ ਦਾ ਮੁਖ ਕਾਰਣ ਯੂਨੀਵਰਸਿਟੀ ਵਲੋਂ ਨਵੇਂ ਕੋਰਸਾਂ ਨੂੰ ਸ਼ੁਰੂ ਕਰਨਾ ਅਤੇ ਵਿਦਿਆਰਥੀਆਂ ਦੀ ਗਿਣਤੀ ਵੱਧਣਾ ਹੈ।
ਕਮਿਸਟਰੀ ਬਲਾਕ ਵਿਚ ਕੀਤੇ ਵਾਧੇ ਅਧੀਨ ਕਮਿਸਟਰੀ ਵਿਭਾਗ ਦੀਆਂ ਲੋੜਾਂ ਅਧੀਨ ਲਗਭਗ 1.48 ਕਰੋੜ ਦੀ ਲਾਗਤ ਨਾਲ 16100 ਵਰਗ ਫੁੱਟ ਦੇ ਕਵਰਡ ਏਰੀਏ ਵਿੱਚ ਚੌਥੀ ਮੰਜ਼ਲ ਦੀ ਉਸਾਰੀ ਕਰਵਾਈ ਗਈ ਹੈ ਜਿਸ ਵਿੱਚ ਪੰਜ ਕਲਾਸ ਰੂਮਾਂ ਵਿਚੋਂ ਇਕ 120 ਵਿਦਿਆਰਥੀਆਂ ਦੀ ਕਪੈਸਟੀ ਦਾ ਅਤੇ ਬਾਕੀ ਚਾਰ ਕਲਾਸ ਰੂਮ 60 ਵਿਦਿਆਰਥੀਆਂ ਦੀ ਕਪੈਸਟੀ ਦੇ ਉਸਾਰੇ ਗਏ ਹਨ। ਤਿੰਨ ਛੋਟੀਆਂ ਅਤੇ ਦੋ ਵੱਡੀਆਂ ਲੈਬਾਂ, ਨੌਂ ਟੀਚਰਜ਼ ਰੂਮ ਅਤੇ ਲੇਡੀਜ਼ ਅਤੇ ਜੈਂਟਸ ਟਾਇਲਟ ਵੀ ਉਸਾਰੇ ਗਏ ਹਨ। ਇਹ ਕਲਾਸ ਰੂਮ ਅਲਟਰਾ ਆਧੂਨਿਕ ਸਹੂਲਤਾ ਨਾਲ ਭਰਪੂਰ ਹਨ। ਇਨ•ਾਂ ਵਿੱਚ ਨਵਾਂ ਮਾਡਰਨ ਫਰਨੀਚਰ ਵੀ ਸਥਾਪਤ ਕੀਤਾ ਗਿਆ ਹੈ।
ਮਹਾਰਾਜਾ ਰਣਜੀਤ ਸਿੰਘ ਭਵਨ ਵਿਖੇ ਲਗਪਗ 1.71 ਕਰੋੜ ਦੀ ਲਾਗਤ ਨਾਲ ਇਲੈਕਟ੍ਰੋਨਿਕਸ ਟੈਕਨਾਲੋਜੀ ਅਤੇ ਕੰਪਿਊਟਰ ਸਾਇੰਸ ਵਿਭਾਗ ਦੀਆਂ ਲੋੜਾਂ 19000 ਸਕੇਅਰ ਫੁੱਟ ਦੇ ਕਵਰਡ ਏਰੀਏ ਵਿਚ ਅੱਠ ਕਲਾਸ ਰੂਮਾਂ ਦੀ ਉਸਾਰੀ ਕਰਵਾਈ ਗਈ ਹੈ। ਇਨ•ਾਂ ਉਸਾਰੇ ਗਏ ਅੱਠ ਕਲਾਸ ਰੂਮਾਂ ਵਿੱਚ ਚਾਰ ਕਲਾਸ ਰੂਮ 220 ਵਿਦਿਆਰਥੀਆਂ ਦੀ ਕਪੈਸਟੀ ਦੇ 33*55 ਫੁੱਟ ਦੇ ਅਤੇ ਚਾਰ ਕਲਾਸ ਰੂਮ 120 ਵਿਦਿਆਰਥੀਆਂ ਦੀ ਕਪੈਸਟੀ ਦੇ 25*44 ਫੁੱਟ ਦੇ ਹਨ। ਇਸ ਤੋ ਇਲਾਵਾ ਇਸਤਰੀਆਂ ਅਤੇ ਪੁਰਸ਼ਾਂ ਦੇ ਟਾਇਲਟ ਵੀ ਉਸਾਰੇ ਗਏ ਤੇ ਚਾਰ ਮੰਜ਼ਲੀ ਇਮਾਰਤ ਵਿੱਚ ਰੈਂਪ ਦੀ ਵਿਵਸਥਾ ਵੀ ਕੀਤੀ ਗਈ ਹੈ। ਇਹ ਕਲਾਸ ਰੂਮ ਅਲਟਰਾ ਮਾਡਰਨ ਫੈਸਲਟੀਜ਼ ਨਾਲ ਭਰਪੂਰ ਹਨ ਤੇ ਆਰ.ਸੀ.ਸੀ ਤੇ ਬਰਿਕ ਵਰਕ ਦਾ ਸੁਮੇਲ ਹਨ। ਇਨ•ਾਂ ਵਿੱਚ ਨਵਾਂ ਮਾਡਰਨ ਫਰਨੀਚਰ ਵੀ ਸਥਾਪਤ ਕੀਤਾ ਗਿਆ ਹੈ। ਇਹ ਉਸਾਰੇ ਗਏ ਅੱਠ ਕਲਾਸ ਰੂਮਾਂ ਵਿਚੋਂ ਚਾਰ-ਚਾਰ ਇਲੈ ਕਟ੍ਰੋਨਿਕਸ ਟੈਕਨਾਲੌਜੀ ਵਿਭਾਗ ਅਤੇ ਕੰਪਿਊਟਰ ਸਾਇੰਸ ਵਿਭਾਗ ਨੂੰ ਦਿੱਤੇ ਜਾਣੇ ਹਨ।

Translate »