December 23, 2011 admin

ਇਨਟੈਕ ਸਕੂਲ ਹੈਰੀਟੇਜ ਕਲੱਬਾਂ ਵੱਲੋਂ ਵਿਰਾਸਤੀ ਥਾਵਾਂ ਦੀ ਸੈਰ

ਅੰਮ੍ਰਿਤਸਰ, 23 ਦਸੰਬਰ – ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇਨਟੈਕ) ਅੰਮ੍ਰਿਤਸਰ ਚੈਪਟਰ ਦੇ ਸਕੂਲ ਹੈਰੀਟੇਜ ਕਲੱਬਾਂ ਨੇ ਅੰਮ੍ਰਿਤਸਰ ਸ਼ਹਿਰ ਦੀਆਂ ਵਿਰਾਸਤੀ ਥਾਵਾਂ ਦੀ ਜਾਣਕਾਰੀ ਹਾਸਲ ਕਰਨ ਲਈ ਹੈਰੀਟੇਜ ਵਾਕ ਕੀਤਾ। ਕਲੱਬਾਂ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਦੱਸਿਆ ਕਿ ਇਸ ਹੈਰੀਟੇਜ ਵਾਕ ਵਿੱਚ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਰਾਮ ਆਸ਼ਰਮ ਪਬਲਿਕ ਸਕੂਲ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵਨਿਊ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੇ ਤਕਰੀਬਨ 60 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਹ ਹੈਰੀਟੇਜ ਵਾਕ ਜਲਿ•ਆਂਵਾਲੇ ਬਾਗ ਤੋਂ ਸ਼ੁਰੂ ਕੀਤਾ ਗਿਆ। ਕਟੜਾ ਆਹਲੂਵਾਲੀਆ ਵਿਖੇ ਸਥਿਤ ਪੁਰਾਤਨ ਇਮਾਰਤਾਂ ਅਤੇ ਕਿਲ•ਾ ਆਹਲੂਵਾਲੀਆ ਦੀ ਭਵਨ ਨਿਰਮਾਣ ਕਲਾ ਦੇ ਵੱਖ ਵੱਖ ਨਮੂਨਿਆਂ ਬਾਰੇ ਵਿਦਿਆਰਥੀਆਂ ਨੇ ਜਾਣਕਾਰੀ ਹਾਸਲ ਕੀਤੀ। ਇਮਾਰਤਾਂ ਦੇ ਬਾਹਰ ਕੀਤੀ ਸੁੰਦਰ ਮੀਨਾਕਾਰੀ ਅਤੇ ਜਾਲੀਦਾਰ ਝਰੋਖਿਆਂ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ। ਆਧੁਨਿਕ ਇਮਾਰਤਸਾਜੀ ਵਿੱਚ ਪੁਰਾਤਨ ਤਕਨੀਕਾਂ ਨੂੰ ਪੂਰੀ ਤਰ•ਾਂ ਅਣਡਿੱਠਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਗੁਰਦੁਆਰਾ ਸਾਰਾਗੜ•ੀ, ਟਾਊਨ ਹਾਲ, ਗੁਰਦੁਆਰਾ ਸੰਤੋਖਸਰ, ਗੁਰੂ ਬਜ਼ਾਰ, ਟਕਸਾਲ ਮਹਾਰਾਜਾ ਰਣਜੀਤ ਸਿੰਘ, ਦਰਸ਼ਨੀ ਡਿਓੜੀ, ਚਿੱਟਾ ਅਖਾੜਾ, ਅਖਾੜਾ ਸੰਗਲ ਵਾਲਾ, ਆਦਿ ਵਿਰਾਸਤੀ ਥਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਵਿਰਾਸਤੀ ਫੇਰੀ ਵਿੱਚ ਸਕੂਲ ਅਧਿਆਪਕ ਤੇਜਿੰਦਰਬੀਰ ਸਿੰਘ, ਸ੍ਰੀਮਤੀ ਪੂਜਾ ਜੇਤਲੀ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਸੰਗੀਤਾ ਮਹਾਜਨ, ਸ੍ਰੀ ਹਿਮਾਂਸ਼ੂ, ਸ੍ਰੀਮਤੀ ਮਾਧਵੀ ਮੋਹਲਾ, ਸ੍ਰੀਮਤੀ ਰੁਪਿੰਦਰ ਬੈਂਸ ਵੀ ਸ਼ਾਮਿਲ ਹੋਏ।

Translate »