ਇੱਕੋ ਛੱਤ ਹੇਠਾਂ ਦਿੱਸੇਗੀ ਪੂਰੇ ਸੂਬੇ ਦੀ ਝਲਕ
ਲੁਧਿਆਣਾ। ਪੰਜਾਬ ਦੇ ਸੈਲਾਨੀਆਂ ਨੂੰ ਰਾਜਸਥਾਨ ਵੱਲ ਆਕਰਸ਼ਿਤ ਕਰਨ ਦੇ ਮੰਤਵ ਨਾਲ ਪੰਜਾਬ ਦੀ ਆਰਥਿਕ ਰਾਜਧਾਨੀ ਅਤੇ ਸਨਅਤੀ ਨਗਰ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਰੋਟਰੀ ਭਵਨ ਵਿੱਚ ਅੱਜ ਤੋਂ ਤਿੰਨ ਰੋਜਾ ਰਾਜਸਥਾਨ ਕਾਲਿੰਗ ਫੈਸਟੀਵਲ ਜੋਸ਼-ਖਰੋਸ਼ ਨਾਲ ਸ਼ੁਰੂ ਹੋ ਗਿਆ। ਰਾਜਸਥਾਨ ਸਰਕਾਰ ਵਲੋਂ ਇਹ ਆਪਣੀ ਤਰਾਂ ਦਾ ਦੂਜਾ ਵੱਡਾ ਆਯੌਜਨ ਕੀਤਾ ਜਾ ਰਿਹਾ ਹੈ। ਰਾਜਸਥਾਨ ਕਾਲਿੰਗ ਫੈਸਟੀਵਲ ਦਾ ਮੁੱਖ ਮੰਤਵ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨਾ ਹੈ। ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੌਜਨ ਕੋਚੱੀ, ਦੇਹਰਾਦੂਨ, ਮੁੰਬਈ, ਕੋਲਕਾਤਾ, ਅਹਮਦਾਬਾਦ ਅਤੇ ਚੰਡੀਗੜ ਸਮੇਤ 22 ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ।
ਰਾਜਸਥਾਨ ਟੂਰਿਜਮ ਦੇ ਡਿਪਟੀ ਡਾਈਰੈਕਟਰ ਸ੍ਰੀ ਐਨ.ਐਲ. ਅਲਾਵਦਾ ਨੇ ਇਸ ਮੇਲੇ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਰਾਜਸਥਾਨ ਕਾਲਿੰਗ ਫੈਸਟੀਵਲ ਨੂੰ ਲੁਧਿਆਣਾ ਵਿੱਚ ਆਯੌਜਿਤ ਕੀਤੇ ਜਾਣ ਦਾ ਮੁੱਖ ਕਾਰਨ ਪੰਜਾਬ ਵਾਸੀਆਂ ਨੂੰ ਪੰਜਾਬ ਵਿੱਚ ਰਹਿੰਦੇ ਹੋਏ ਰਾਜਸਥਾਨੀ ਸਭਿਆਚਾਰ ਤੋਂ ਜਾਣੁ ਕਰਵਾਉਣ ਦੇ ਨਾਲ-ਨਾਲ ਸੈਰ-ਸਪਾਟਾ ਕੇਂਦਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਾ ਹੈ। ਇਸ ਪ੍ਰੋਗਰਾਮ ਦੌਰਾਨ ਹੱਥ ਨਾਲ ਬਣਿਆਂ ਕਲਾ ਕਿਰਤਾਂ, ਰਾਜਸਥਾਨੀ ਖਾਣੇ ਬਾਰੇ ਪੰਜਾਬ ਵਾਸੀਆਂ ਨੂੰ ਦਸਿੱਆ ਜਾਵੇਗਾ।
ਉਨ•ਾਂ ਦਸਿੱਆ ਕਿ ਮੇਲੇ ਦੌਰਾਨ ਜਿਥੇ ਫੂਡ ਕੋਰਟ ਵਿੱਚ ਰਾਜਸਥਾਨੀ ਖਾਣਾ ਪੇਸ਼ ਕੀਤਾ ਜਾਵੇਗਾ ਉਥੇ ਹੀ ਕ੍ਰਿਸਮਸ ਮੋਕੇ ਔਰਤਾਂ ਲਈ ਮਹਿੰਦੀ ਦੇ ਮੁਫਤ ਸਟਾਲ ਵੀ ਲਗਾਏ ਜਾਣਗੇ। ਸ੍ਰੀ ਪਾਂਡੇ ਨੇ ਦਸਿੱਆ ਕਿ ਇਸ ਮੇਲੇ ਵਿੱਚ ਕੁਲੱ 20 ਸਟਾਲ ਲਗਾਏ ਜਾ ਰਹੇ ਹਨ। ਜਿਨਾਂ• ਵਿੱਚ ਬੀਕਾਨੇਰ ਦੀ ਗਰਮ ਸ਼ਾਲਾਂ, ਟੌਂਕ ਦੇ ਨਾਮਦਾਸ, ਬਾੜਮੇਰ ਦੀ ਕਢਾਈ, ਜੈਪੁਰ ਦੀ ਨੱਕਾਸ਼ੀ, ਜੋਧਪੁਰ ਦੇ ਚਮੜੇ ਅਤੇ ਜੂਟ ਤੋਂ ਬਣੇ ਬੈਗ ਆਦਿ ਸ਼ਾਮਲ ਹੋਣਗੇ।
ਇਸ ਮੋਕੇ ਤੇ ਬੋਲਦਿਆਂ ਵਿਭਾਗ ਦੇ ਅਧਿਕਾਰੀ ਦਵਿੰਦਰ ਮੀਣਾ ਨੇ ਕਿਹਾ ਕਿ ਰਾਜਸਥਾਨ ਦੀ ਵਿਰਾਸਤ, ਕਿਲੇ, ਮਹਿਲ, ਝੀਲਾਂ ਆਦਿ ਸੈਲਾਨੀਆਂ ਦੀ ਖਿਚੱ ਦਾ ਕੇਂਦਰ ਹਨ। ਸਿੱਟੇ ਵਜੋਂ ਸਾਲ 2010 ਵਿੱਚ 2.55 ਕਰੋੜ ਘਰੇਲੂ ਅਤੇ 13.78 ਲੱਖ ਵਿਦੇਸ਼ੀ ਸੈਲਾਨੀਆਂ ਨੇ ਰਾਜਸਥਾਨ ਦਾ ਦੌਰਾ ਕੀਤਾ ਹੈ। ਜਿਸ ਤੋ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਰਾਜਥਾਨ ਕਿੰਨੀ ਤੇਜੀ ਨਾਲ ਭਾਰਤ ਦੇ ਟੁਰਿਸ਼ਟ ਸੂਬੇ ਵਜੋਂ ਪ੍ਰਫੁਲੱਤ ਹੋ ਰਿਹਾ ਹੈ। ਇਸ ਸੂਬੇ ਦਾ ਜੈਪੁਰ ਸ਼ਹਿਰ ਟੂਰਿਸ਼ਟ ਸਰਕਟ-ਦੀ ਗੋਲਡਨ ਟਰਾਈਐਂਗਲ ਨਾਲ ਵੀ ਜੁੜਿਆ ਹੋਇਆ ਹੈ। ਰਾਜਸਥਾਨ ਦੇ ਆਪਣੇ ਤੀਰਥਾਂ ਰਾਂਹੀ ਵੀ ਦੇਸ਼ ਵਿੱਚ ਵਖਰੀ ਪਹਿਚਾਣ ਬਣਾਈ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।
8427078034,8427078021