December 23, 2011 admin

ਜ਼ਿਲ੍ਹਾ ਚੋਣ ਅਫਸਰ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਬਣਾਈਆਂ ਗਈਆਂ ਵੱਖ-ਵੱਖ ਨਿਗਰਾਨ ਟੀਮਾਂ ਨੂੰ ਟ੍ਰੇਨਿੰਗ ਦਿੱਤੀ ਗਈ

ਫਤਹਿਗੜ੍ਹ ਸਾਹਿਬ: 23 ਦਸੰਬਰ:ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਿੱਚ ਪੈਂਦੇ 3 ਵਿਧਾਨ ਸਭਾ ਹਲਕਿਆਂ 54-ਬਸੀ ਪਠਾਣਾਂ (ਅਨੁਸੂਚਿਤ ਜਾਤੀਆਂ), 55-ਫਤਹਿਗੜ੍ਹ ਸਾਹਿਬ ਅਤੇ 56 ਅਮਲੋਹ ਵਾਸਤੇ ਗਠਿਤ ਕੀਤੀਆਂ ਗਈਆਂ ਵੀਡੀਓ ਨਿਗਰਾਨ ਟੀਮਾਂ, ਵੀਡੀਓ ਦੇਖਣ ਵਾਲੀਆਂ ਟੀਮਾਂ, ਅਕਾਊਂਟਿੰਗ ਟੀਮਾਂ, ਉਡਣ ਦਸਤੇ ਅਤੇ ਨਾਕਿਆਂ ‘ਤੇ ਨਿਗਰਾਨ ਟੀਮਾਂ ਦੇ ਮੈਂਬਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਇਨ੍ਹਾਂ ਸਮੂਹ ਟੀਮਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਕੰਮਕਾਜ਼ ਸਬੰਧੀ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੀ ਮਿਤੀ ਦੇ ਐਲਾਨ ਤੋਂ ਤੁਰੰਤ ਬਾਅਦ ਇਹ ਟੀਮਾਂ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਸਤੇ ਹਰਕਤ ਵਿੱਚ ਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵੀਡੀਓ ਨਿਗਰਾਨ ਟੀਮਾਂ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਾਰੇ ਉਮੀਦਵਾਰਾਂ ਦੀਆਂ ਗਤੀਵਿਧੀਆਂ, ਕਾਨਫਰੰਸਾਂ ਅਤੇ ਮੀਟਿੰਗਾਂ ਦੀ ਵੀਡੀਓਗ੍ਰਾਫੀ ਕਰਵਾਉਣੀ ਯਕੀਨੀ ਬਨਾਉਣਗੀਆਂ ਅਤੇ ਹਰੇਕ ਉਮੀਦਵਾਰ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਕਿਸੇ ਵੀ ਕਾਨਫਰੰਸ ਜਾਂ ਮੀਟਿੰਗ ਤੋਂ ਪਹਿਲਾਂ ਸਬੰਧਤ ਰਿਟਰਨਿੰਗ ਅਫਸਰ ਤੋਂ ਪ੍ਰਵਾਨਗੀ ਲੈਣ।
         ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੀਡੀਓ ਦੇਖਣ ਵਾਲੀਆਂ ਟੀਮਾਂ ਵੀਡੀਓ ਨਿਗਰਾਨ ਟੀਮਾਂ ਵੱਲੋਂ ਕੀਤੀ ਗਈ ਵੀਡੀਓਗ੍ਰਾਫੀ ਦਾ ਮੁਲਾਂਕਣ ਕਰਕੇ ਅਕਾਉਂਟਿੰਗ ਟੀਮਾਂ ਨੂੰ ਰਿਪੋਰਟ ਕਰਨਗੀਆਂ ਅਤੇ ਅਕਾਊਂਟਿੰਗ ਟੀਮਾਂ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ‘ਤੇ ਕੀਤੇ ਜਾ ਰਹੇ ਖਰਚੇ ਦਾ ਹਿਸਾਬ-ਕਿਤਾਬ ਰੱਖਣਗੀਆਂ। ਉਨ੍ਹਾਂ ਦੱÎਸਿਆ ਕਿ ਉਡਣ ਦਸਤੇ 24 ਘੰਟੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਗਸ਼ਤ ਕਰਨਗੇ ਅਤੇ ਕਿਸੇ ਵੀ ਵਿਅਕਤੀ ਵੱਲੋਂ ਨਗਦ ਰਾਸ਼ੀ, ਸ਼ਰਾਬ ਅਤੇ ਹੋਰ ਵਸਤੂਆਂ ਦੀ ਵੋਟਰਾਂ ਨੂੰ ਭਰਮਾਉਣ ਵਾਸਤੇ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਉਡਣ ਦਸਤੇ ਉਨ੍ਹਾਂ ਵਸਤੂਆਂ ਜਾਂ ਰਾਸ਼ੀ ਨੂੰ ਤੁਰੰਤ ਜ਼ਬਤ ਕਰਕੇ ਉਸ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਨਾਕਿਆਂ ‘ਤੇ ਨਿਗਰਾਨ ਕਮੇਟੀਆਂ ਵੱਲੋਂ ਵੀ ਸਖ਼ਤ ਨਜ਼ਰ ਰੱਖੀ ਜਾਵੇਗੀ।
         ਜ਼ਿਲ੍ਹਾ ਚੋਣ ਅਫਸਰ ਨੇ ਜਾਣਕਾਰੀ ਦਿੱਤੀ ਕਿ ਵਿਧਾਨ ਸਭਾ ਹਲਕਾ 54-ਬਸੀ ਪਠਾਣਾਂ ਲਈ ਤਾਇਨਾਤ ਕੀਤੀ ਵੀਡੀਓ ਨਿਗਰਾਨ ਕਮੇਟੀ ਦੇ ਇੰਚਾਰਜ ਸ. ਸੁਰਤੇਗ ਸਿੰਘ ਪੰਚਾਇਤ ਅਫਸਰ ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 98720-99364, ਵਿਧਾਨ ਸਭਾ ਹਲਕਾ 55-ਫਤਹਿਗੜ੍ਹ ਸਾਹਿਬ ਦੀ ਬਣਾਈ ਕਮੇਟੀ ਦੇ ਇੰਚਾਰਜ ਸ਼੍ਰੀ ਅਸ਼ੋਕ ਕੁਮਾਰ ਸੀਨੀਅਰ ਸਹਾਇਕ ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 98034-79910 ਅਤੇ ਵਿਧਾਨ ਸਭਾ ਹਲਕਾ 56-ਅਮਲੋਹ ਦੀ ਬਣਾਈ ਕਮੇਟੀ ਦੇ ਇੰਚਾਰਜ ਸ਼੍ਰੀ ਮਹਿੰਦਰ ਸਿੰਘ ਸੀਨੀਅਰ ਸਹਾਇਕ ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 97814-09586 ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 54-ਬਸੀ ਪਠਾਣਾ ਲਈ ਬਣਾਈਆਂ ਗਈਆਂ ਵੀਡੀਓ ਦੇਖਣ ਵਾਲੀ ਟੀਮ ਦੇ ਇੰਚਾਰਜ ਸ਼੍ਰੀਮਤੀ ਅੰਮ੍ਰਿਤਾ ਸਿੰਘ ਸੀ.ਡੀ.ਪੀ.ਓ. ਖਮਾਣੋਂ ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 99144-03733 ਹੋਵੇਗਾ। ਵਿਧਾਨ ਸਭਾ ਹਲਕਾ 55-ਫਤਹਿਗੜ੍ਹ ਸਾਹਿਬ ਲਈ ਟੀਮ ਦੇ ਇੰਚਾਰਜ ਸ਼੍ਰੀਮਤੀ ਪਵਿੱਤਰ ਕੌਰ ਸੀ.ਡੀ.ਪੀ.ਓ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 90416-01892 ਹੋਵੇਗਾ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 56-ਅਮਲੋਹ ਦੀ ਟੀਮ ਦੇ ਇੰਚਾਰਜ ਸ. ਹਰਪਾਲ ਸਿੰਘ ਸੀ.ਡੀ.ਪੀ.ਓ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 94643-71742 ਹੋਵੇਗਾ। ਅਕਾਊਂਟਿੰਗ ਟੀਮ 54-ਬਸੀ ਪਠਾਣਾ ਦੇ ਇੰਚਾਰਜ ਸ਼੍ਰੀ ਰਾਜੀਵ ਕੁਮਾਰ ਐਸ.ਓ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 95010-10928 ਹੋਵੇਗਾ, 55-ਫਤਹਿਗੜ੍ਹ ਸਾਹਿਬ ਟੀਮ ਦੇ ਇੰਚਾਰਜ ਸ. ਭੁਪਿੰਦਰ ਸਿੰਘ ਐਸ.ਡੀ.ਓ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 98885-63029 ਹੋਵੇਗਾ, 56-ਅਮਲੋਹ ਟੀਮ ਦੇ ਇੰਚਾਰਜ ਸ਼੍ਰੀ ਆਸ਼ੀਸ਼ ਕੁਮਾਰ ਈ.ਓ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 99888-64357 ਹੋਵੇਗਾ। ਵਿਧਾਨ ਸਭਾ ਹਲਕਾ 54-ਬਸੀ ਪਠਾਣਾਂ ਦੇ ਉਡਣ ਦਸਤੇ ਦੇ ਇੰਚਾਰਜ ਸ. ਸਮਸ਼ੇਰ ਸਿੰਘ ਏ.ਐਸ.ਆਈ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 98031-16850 ਹੋਵੇਗਾ, 55-ਫਤਹਿਗੜ੍ਹ ਸਾਹਿਬ ਦੇ ਇੰਚਾਰਜ ਸ. ਗੁਰਜੀਤ ਸਿੰਘ ਏ.ਐਸ.ਆਈ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 97800-02470 ਹੋਵੇਗਾ, 56-ਅਮਲੋਹ ਦੇ ਇੰਚਾਰਜ ਸ਼੍ਰੀ ਰਾਮ ਲਾਲ ਸਬ ਇੰਸਪੈਕਟਰ ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 88723-00327 ਹੋਵੇਗਾ। ਇਸੇ ਤਰ੍ਹਾਂ ਨਾਕਿਆਂ ‘ਤੇ ਨਿਗਰਾਨ ਟੀਮਾਂ 54-ਬਸੀ ਪਠਾਣਾਂ ਦੇ ਇੰਚਾਰਜ ਸ. ਸਨੇਹਪਾਲ ਸਿੰਘ ਏ.ਐਸ.ਆਈ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 98151-76672 ਹੋਵੇਗਾ, 55-ਫਤਹਿਗੜ੍ਹ ਸਾਹਿਬ ਦੇ ਇੰਚਾਰਜ ਸ. ਅਵਤਾਰ ਸਿੰਘ ਏ.ਐਸ.ਆਈ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 97800-04807 ਹੋਵੇਗਾ, 56-ਅਮਲੋਹ ਦੇ ਇੰਚਾਰਜ ਸ਼੍ਰੀ ਸੰਦੀਪ ਕੁਮਾਰ ਏ.ਐਸ.ਆਈ. ਹੋਣਗੇ ਜਿਨ੍ਹਾਂ ਦਾ ਮੋਬਾਇਲ ਨੰਬਰ 99156-56433 ਹੋਵੇਗਾ।

Translate »