December 23, 2011 admin

ਜ਼ਿਲ੍ਹਾ ਚੋਣ ਅਫਸਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਨਗਦ ਰਾਸ਼ੀ, ਸ਼ਰਾਬ ਜਾਂ ਹੋਰ ਵਸਤੂਆਂ ਦੀ ਦੁਰਵਰਤੋਂ ਨੂੰ ਰੋਕਣ ਸਬੰਧੀ ਅਪੀਲ

ਫਤਹਿਗੜ੍ਹ ਸਾਹਿਬ: 23 ਦਸੰਬਰ:ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਨਗਦ ਰਾਸ਼ੀ, ਸ਼ਰਾਬ ਜਾਂ ਹੋਰ ਕੋਈ ਵਸਤੂਆਂ ਵੰਡਣਾ ਵੋਟਰਾਂ ਨੂੰ ਰਿਸ਼ਵਤ ਦੇਣਾ ਹੀ ਮੰਨਿਆ ਜਾਵੇਗਾ, ਜੋ ਕਿ ਸਜ਼ਾ ਯੋਗ ਗੁਨਾਹ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ ਹਰੇਕ ਪੁਲਿਸ ਸਟੇਸ਼ਨ ਵਿੱਚ ਉਡਨ ਦਸਤੇ ਤਾਇਨਾਤ ਕੀਤੇ ਗਏ ਹਨ ਜੋ ਕਿ 24 ਘੰਟੇ ਗਸ਼ਤ ਦੌਰਾਨ ਵਿਧਾਨ ਸਭਾ ਹਲਕਿਆਂ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਨਗਦ ਰੁਪਏ, ਸ਼ਰਾਬ ਅਤੇ ਹੋਰ ਵਸਤੂਆਂ ਵੋਟਰਾਂ ਨੂੰ ਵੰਡਣ ਸਬੰਧੀ ਸਖ਼ਤ ਨਜ਼ਰ ਰੱਖਣਗੇ। ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਲੋੜੀਂਦੇ ਕਾਰਜ਼ਾਂ ਲਈ ਵੱਡੀ ਮਾਤਰਾ ਵਿੱਚ ਨਗਦ ਰਾਸ਼ੀ ਲੈ ਕੇ ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ ਆਪਣੇ ਨਾਲ ਲੈ ਕੇ ਜਾਣੀ ਪੈਂਦੀ ਹੈ ਤਾਂ ਉਹ ਉਸ ਨਗਦੀ ਦੇ ਸਬੂਤ ਵਜੋਂ ਦਸਤਾਵੇਜ ਆਪਣੇ ਨਾਲ ਜਰੂਰ ਰੱਖਣ ਤਾਂ ਜੋ ਉਡਣ ਦਸਤੇ ਉਸ ਨਗਦੀ ਨੂੰ ਜਬਤ ਨਾ ਕਰ ਲੈਣ।

Translate »