December 23, 2011 admin

ਕੈਪਟਨ ਅਮਰਿੰਦਰ ਨੇ ਘੱਟ ਗਿਣਤੀ ਰਿਜਰਵੇਸ਼ਨ, ਅਨੰਦ ਮੈਰਿਜ ਬਿੱਲ ਦੀ ਸ਼ਲਾਘਾ ਕੀਤੀ

ਚੰਡੀਗੜ•, 23 ਦਸੰਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹੋਰਨਾਂ ਪਿਛੜੀਆਂ ਸ਼੍ਰੇਣੀਆਂ ਦੇ 27 ਪ੍ਰਤੀਸ਼ਤ ਕੋਟੇ ‘ਚ ਘੱਟ ਗਿਣਤੀਆਂ ਨੂੰ 4.5 ਪ੍ਰਤੀਸ਼ਤ ਰਿਜਰਵੇਸ਼ਨ ਪ੍ਰਦਾਨ ਕਰਨ ਸਬੰਧੀ ਫੈਸਲੇ ਦਾ ਸਵਾਗਤ ਕੀਤਾ ਹੈ। ਉਨ•ਾਂ ਨੇ ਗ੍ਰਹਿ ਮੰਤਰਾਲੇ ਵੱਲੋਂ ਵੀ ਅਨੰਦ ਮੈਰਿਜ ਐਕਟ ਨੂੰ ਮਨਜੂਰੀ ਦਿੱਤੇ ਜਾਣ ਦੀ ਸ਼ਲਾਘਾ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਇਨ•ਾਂ ਫੈਸਲਿਆਂ ‘ਤੇ ਟਿੱਪਣੀ ਜਾਹਰ ਕਰਦਿਆਂ ਕਿਹਾ ਕਿ ਇਹ ਨਿਸ਼ਚਿਤ ਤੌਰ ‘ਤੇ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਸਮੇਤ ਹੋਰਨਾਂ ਘੱਟ ਗਿਣਤੀਆਂ ਦੀ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ‘ਚ ਮੀਲ ਦਾ ਪੱਥਰ ਸਾਬਤ ਹੋਵੇਗਾ। ਅਨੰਦ ਮੈਰਿਜ ਐਕਟ ‘ਤੇ ਕਾਨੂੰਨ ਲਿਆਉਣ ਪੀਕ੍ਰਿਆ ‘ਚ ਤੇਜੀ ਲਿਆਉਣ ਨੂੰ ਉਹ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਤੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨਾਲ ਵਿਅਕਤੀਗਤ ਤੌਰ ‘ਤੇ ਮਿਲੇ ਸਨ।
ਉਥੇ ਹੀ, ਉਨ•ਾਂ ਨੇ ਓ.ਬੀ.ਸੀ ਕੋਟੇ ‘ਚ ਘੱਟ ਗਿਣਤੀਆਂ ਨੂੰ 4.5 ਪ੍ਰਤੀਸ਼ਤ ਰਿਜਰਵੇਸ਼ਨ ਦੇਣ ‘ਤੇ ਪ੍ਰਤੀਕ੍ਰਿਆ ਜਾਹਰ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ‘ਚ ਘੱਟ ਗਿਣਤੀਆਂ ਜਿਨ•ਾਂ ‘ਚ ਮੁਸਲਿਮ, ਸਿੱਖ, ਇਸਾਈ, ਬੁੱਧ ਤੇ ਪਾਰਸੀ ਸ਼ਾਮਿਲ ਹਨ, ਨੂੰ ਲੰਮੇਂ ਸਮੇਂ ਤੱਕ ਫਾਇਦਾ ਮਿਲੇਗਾ। ਉਨ•ਾਂ ਨੇ ਕਿਹਾ ਕਿ ਇਹ ਘੱਟ ਗਿਣਤੀਆਂ ਦੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਦਾ ਨਤੀਜਾ ਹੈ ਤੇ ਉਨ•ਾਂ ਨੂੰ ਭਰੌਸਾ ਹੈ ਕਿ ਇਹ ਨਿਸ਼ਚਿਤ ਤੌਰ ‘ਤੇ ਉਨ•ਾਂ ਦੀ ਸਥਿਤੀ ‘ਚ ਸੁਧਾਰ ਲਿਆਉਣ ਨੂੰ ਬਹੁਤ ਸਹਾਇਤਾ ਕਰੇਗਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਵੀਰਵਾਰ ਨੂੰ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਲਿਆ ਗਿਆ ਫੈਸਲਾ 1 ਜਨਵਰੀ, 2012 ਤੋਂ ਪ੍ਰਭਾਵੀ ਹੋ ਜਾਵੇਗਾ। ਇਸ ਨਾਲ ਸਿੱਖ, ਮੁਸਲਿਮ, ਇਸਾਈ, ਪਾਰਸੀ ਤੇ ਬੁੱਧ ਘੱਟ ਗਿਣਤੀ ਸਮਾਜ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਨੌਕਰੀਆਂ ਹਾਸਿਲ ਕਰਨ ਤੇ ਆਈ.ਆਈ.ਟੀਜ, ਆਈ.ਆਈ.ਐਮਜ ਤੇ ਏਮਜ ਵਰਗੇ ਸੰਸਥਾਨਾਂ ‘ਚ ਦਾਖਿਲੇ ਲੈਣ ‘ਚ ਲਾਭ ਮਿਲੇਗਾ।

Translate »