December 23, 2011 admin

ਡਿਪਟੀ ਕਮਿਸ਼ਨਰ ਵੱਲੋਂ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਜ਼ਿਲ੍ਹੇ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ

ਕਪੂਰਥਲਾ, 23 ਦਸੰਬਰ:ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਅੱਜ ਸਥਾਨਕ ਯੋਜਨਾ ਭਵਨ ਵਿਖੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਜ਼ਿਲ੍ਹੇ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ । ਉਨ੍ਹਾਂ ਨੇ ਚੋਣਾਂ ਨਾਲ ਸਬੰਧਿਤ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ  ਕਿ ਉਹ ਜ਼ਿਲ੍ਹੇ ਵਿੱਚ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੁਆਰਾ ਦਿੱਤੇ ਗਏ ਆਦੇਸ਼ਾਂ ਅਨੁਸਾਰ ਕੰਮ ਕਰਨ।
            ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਦਾ ਹਿਸਾਬ ਰੱਖਣ ਲਈ ਹਰ ਇੱਕ ਵਿਧਾਨ ਸਭਾ ਹਲਕੇ ਵਿੱਚ ਇੱਕ ਫਲਾਇੰਗ ਸੈਕਵਾਇਡ ਟੀਮ ਬਣਾਈ ਜਾਵੇਗੀ, ਜਿਸ ਵਿੱਚ ਇੱਕ ਡਿਊਟੀ ਮਜਿਸਟਰੇਟ, ਇੱਕ ਸੀਨੀਅਰ ਪੁਲਿਸ ਅਫ਼ਸਰ, ਤਿੰਨ -ਚਾਰ ਪੁਲਿਸ ਕਰਮਚਾਰੀ ਅਤੇ ਇੱਕ ਵੀਡੀਓਗ੍ਰਾਫਰ ਸ਼ਮਿਲ ਹੋਵੇਗਾ, ਜੋ ਕਿ ਗੈਰ-ਕਾਨੂੰਨੀ ਨਕਦੀ, ਨਜ਼ਾਇਜ ਸ਼ਰਾਬ, ਨਸ਼ੀਲੀਆਂ ਅਤੇ ਹੋਰ ਸ਼ੱਕੀ ਵਸਤੂਆਂ ‘ਤੇ ਨਿਗਰਾਨੀ ਰੱਖਣਗੇ ਅਤੇ ਗੁਪਤ ਥਾਵਾਂ ‘ਤੇ ਨਾਕੇ ਲਾਉਣਗੇ ਅਤੇ ਉਮੀਦਵਾਰਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਰੈਲੀਆਂ, ਜਲਸਿਆਂ ਅਤੇ ਪਬਲਿਕ ਮੀਟਿੰਗਾਂ ਦੀ ਰਿਕਾਰਡਿੰਗ ਵੀ ਇਸ ਟੀਮ ਦੁਆਰਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਚੋਣ ਜ਼ਾਬਤੇ ਦੀ ਕਿਸੇ ਤਰ੍ਹਾਂ ਦੀ ਕੋਈ ਉਲੰਘਣਾ ਹੋਵੇ ਤਾਂ ਉਸ ਦੀ ਵੀ ਵੀਡੀਓ ਰਿਕਾਰਡਿੰਗ ਕਰਨੀ ਜ਼ਰੂਰੀ ਹੋਵੇਗੀ ਅਤੇ ਟੀਮ ਵੱਲੋਂ ਇਸ ਦੀ ਰਿਪੋਰਟ ਹਰ ਰੋਜ਼ ਪੁਲਿਸ ਅਬਜ਼ਰਬਰ ਨੂੰ ਦੇਣੀ ਹੋਵੇਗੀ। ਇਸ ਤੋਂ ਇਲਾਵਾ ਵੀਡੀਓਗ੍ਰਾਫਰ ਦੁਆਰਾ ਕੀਤੀ ਗਈ ਰਿਕਾਰਡਿੰਗ ਨੂੰ ਦੇਖਣ ਲਈ ਇੱਕ ਵੀਡੀਓ ਸਰਵੀਲੈਂਸ ਟੀਮ ਬਣਾਈ ਗਈ ਹੈ ਜੋ ਕਿ ਰਿਕਾਰਡਿੰਗ ਦੇਖਣ ਤੋਂ ਬਾਅਦ ਰੋਜ਼ਾਨਾ ਰਿਪੋਰਟ ਅਕਾਊਟਿੰਗ ਟੀਮ ਅਤੇ ਸਹਾਇਕ ਖਰਚਾ ਅਬਜ਼ਰਬਰ ਨੂੰ ਦੇਵੇਗੀ।
            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਦੇ 15 ਪੁਲਿਸ ਥਾਣਿਆਂ ਵਿੱਚ ਇੱਕ-ਇੱਕ ਸਟੈਟਿੰਗ ਸਰਵੀਲੈਂਸ ਟੀਮ ਵੀ ਬਣਾਈ ਗਈ ਹੈ, ਜਿਸ ਵਿੱਚ ਇੱਕ ਡਿਊਟੀ ਮਜਿਸਟਰੇਟ, ਤਿੰਨ -ਚਾਰ ਪੁਲਿਸ ਕਰਮਚਾਰੀ ਅਤੇ ਇੱਕ ਵੀਡੀਓਗ੍ਰਾਫਰ ਸ਼ਮਿਲ ਹੋਵੇਗਾ, ਜੋ ਕਿ ਗੈਰ-ਕਾਨੂੰਨੀ ਨਕਦੀ, ਨਜ਼ਾਇਜ ਸ਼ਰਾਬ, ਨਸ਼ੀਲੀਆਂ ਅਤੇ ਹੋਰ ਸ਼ੱਕੀ ਵਸਤੂਆਂ ‘ਤੇ ਨਿਗਰਾਨੀ ਰੱਖਣਗੇ ਅਤੇ ਗੁਪਤ ਥਾਵਾਂ ‘ਤੇ ਨਾਕੇ ਲਾਉਣਗੇ ਅਤੇ ਇਸ ਦੀ ਰਿਪੋਰਟ ਹਰ ਰੋਜ਼ ਪੁਲਿਸ ਅਬਜ਼ਰਬਰ ਨੂੰ ਦੇਣੀ ਹੋਵੇਗੀ ਅਤੇ ਇਹ ਰਿਪੋਰਟ ਹਰ ਰੋਜ਼ ਐੱਸ. ਪੀ. ਹੈੱਡ ਕੁਆਟਰ, ਜ਼ਿਲ੍ਹਾ ਚੋਣ ਅਫ਼ਸਰ ਅਤੇ ਸਹਾਇਕ ਖਰਚਾ ਅਬਜ਼ਰਬਰ ਨੂੰ ਦੇਣਗੇ।
            ਉਨ੍ਹਾਂ ਦੱਸਿਆ ਕਿ ਹਿਸਾਬ ਕਿਤਾਬ ਰੱਖਣ ਲਈ ਇੱਕ ਅਕਾਊਟਿੰਗ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸਹਾਇਕ ਖਰਚਾ ਅਬਜ਼ਰਬਰ ਦੀ ਦੇਖ-ਰੇਖ ਵਿੱਚ ਕੰਮ ਕਰੇਗੀ ਅਤੇ ਸ਼ੈਡੋ ਅਬਜ਼ਰਵੇਸ਼ਨ ਰਜਿਸਟਰ ਅਨੈਕਸਚਰ-11 ਵਿੱਚ ਮੇਨਟੇਨ ਕਰੇਗੀ ਅਤੇ ਫੋਲਡਰ ਆਫ਼ ਐਵੀਡੈਂਸ ਵੀ ਰੱਖੇਗੀ ਅਤੇ ਉਮੀਦਵਾਰ ਵੱਲੋਂ ਜਿਹੜਾ ਖਰਚਾ ਨਾਮਜ਼ਦਗੀ ਤੋਂ ਪਹਿਲਾਂ ਕੀਤਾ ਹੈ ਉਸ ਦਾ ਹਿਸਾਬ ਵੀ ਸ਼ੈਡੋ ਰਜਿਸਟਰ ਵਿੱਚ ਰੱਖੇਗੀ ਅਤੇ ਇਹ ਟੀਮ ਰੋਜ਼ਾਨਾ ਰਿਪੋਰਟ ਵੀਡੀਓ ਸਰਵੀਲ਼ੈਂਸ ਟੀਮ , ਵੀਡੀਓ ਵੀਊਇੰਗ ਟੀਮ, ਫਲਾਇੰਡ ਸਕਾਡ ਟੀਮ ਅਤੇ ਸਹਾਇਕ ਖਰਚਾ ਅਬਜ਼ਰਬਰ ਤੋਂ ਪ੍ਰਾਪਤ ਕਰੇਗੀ।
       ਇਸ ਮੌਕੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਮੇਲ ਸਿੰਘ (ਜ), ਐੱਸ. ਪੀ, ਐੱਸ. ਕੇ. ਅਗਨੀਹੋਤਰੀ, ਐੱਸ. ਡੀ. ਐੱਮ, ਲਖਮੀਰ ਸਿੰਘ, ਚੋਣ ਤਹਿਸੀਲਦਾਰ, ਸ੍ਰੀ ਹਰੀਸ਼ ਕੁਮਾਰ, ਪਰਮਿੰਦਰ ਸਿੰਘ ਕਾਨੂੰਨਗੋ, ਅਰਮਿੰਦਰਪਾਲ ਸਿੰਘ ਕਾਨੂੰਨਗੋ, ਹਰਜਿੰਦਰ ਸਿੰਘ ਐਕਸ਼ਾਈਜ਼ ਇੰਸਪੈਕਟਰ, ਗੁਰਮੀਤ ਸਿੰਘ ਇੰਸਪੈਕਟਰ ਇਨਕਮ ਟੈਕਸ ਤੋਂ ਇਲਾਵਾ ਜ਼ਿਲ੍ਹੇ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ। 

Translate »