December 24, 2011 admin

ਲੋਕ ਅਦਾਲਤ ਵਿੱਚ 234 ਕੇਸਾਂ ਦਾ ਰਾਜ਼ੀਨਾਮੇਂ ਰਾਹੀਂ ਨਿਪਟਾਰਾ

ਬਠਿੰਡਾ: 24 ਦਸ਼ਬਰ -ਜਿਲਾ੍ਹ ਤੇ ਸੈਸ਼ਨਜ ਜੱਜ, ਬਠਿੰਡਾ ਸ੍ਰੀ. ਐਸ.ਕੇ.ਅਗਰਵਾਲ ਦੀ ਪ੍ਰਧਾਨਗੀ ਹੇਠ ਜਿਲਾ੍ਹ ਕਚਹਿਰੀ, ਬਠਿੰਡਾ ਵਿਖੇ ਆਯੋਜਿਤ ਹੋਈ ਲੋਕ ਅਦਾਲਤ ਵਿਚ 341 ਕੇਸ ਪੇਸ਼ ਕੀਤੇ ਗਏ ਜਿਨਾਂ੍ਹ ਵਿਚੋਂ 234 ਕੇਸਾਂ ਦਾ ਨਿਪਟਾਰਾ ਰਾਜੀਨਾਮੇ ਰਾਹੀਂ ਕਰਵਾਕੇ 6,99,84,243/- ਰੁਪਏ ਦੀ ਰਕਮ ਦੇ ਐਵਾਰਡ ਪਾਸ ਕੀਤੇ ਗਏ।
                  ਇਸ ਮੌਕੇ ‘ਤੇ ਜਿਲਾ੍ਹ ਅਤੇ ਸੈਸ਼ਨਜ ਜੱਜ ਨੇ ਦੱਸਿਆ ਕਿ ਮਹੀਨੇ ਦੇ ਅਖੀਰਲੇ ਸ਼ਨੀਵਾਰ ਬਠਿੰਡਾ, ਫੂਲ  ਅਤੇ ਤਲਵੰਡੀ ਸਾਬ ੋਵਿਖੇ ਲੋਕ ਅਦਾਲਤ ਲਗਾਈ ਜਾਂਦੀ ਹੈ। ਮਹੀਨੇ ਦੇ ਅਖੀਰਲੇ ਸ਼ੁੱਕਰਵਾਰ ਲੇਬਰ ਕੋਰਟ , ਬਠਿੰਡਾ ਵਿਖੇ ਵੀ ਲੋਕ ਅਦਾਲਤ ਆਯੋਜਿਤ ਹੁੰਦੀ ਹੈ।
                    Ñਲੋਕ ਅਦਾਲਤ ਦਾ ਮੁੱਖ ਮਨੋਰਥ ਸਮਝੌਤੇ/ਰਾਜੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਫੈਸਲਾ ਕਰਵਾਉਣਾ ਹੈ ਤਾਂ ਜੋ ਧਿਰਾਂ ਦਾ ਧੰਨ ਅਤੇ ਸਮਾਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਆਪਸੀ ਦੁਸ਼ਮਣੀ ਘਟਾਈ ਜਾ ਸਕੇ। ਗੰਭੀਰ ਕਿਸਮ ਦੇ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਜੋ ਵੱਖ-ਵੱਖ ਅਦਾਲਤਾਂ ਵਿੱਚ ਲੰਬਤ ਪਏ ਹੋਣ, ਲੋਕ ਅਦਾਲਤ ਵਿੱਚ ਫੈਸਲੇ ਲਈ ਸ਼ਾਮਿਲ ਕੀਤੇ ਜਾਂਦੇ ਹਨ। ਜੋ ਝਗੜਾ ਅਦਾਲਤ ਵਿੱਚ ਨਾ ਚਲਦਾ ਹੋਵੇ ਉਹ ਮਾਮਲਾ ਵੀ ਲੋਕ ਅਦਾਲਤ ਵਿੱਚ ਦਰਖਾਸਤ ਦੇ ਕੇ ਰਾਜ਼ੀਨਾਮੇਂ ਲਈ ਲਿਆਇਆ ਜਾ ਸਕਦਾ ਹੈ।
                    ਸਿਵਲ ਜੱਜ ਸੀਨੀਅਰ ਡਿਵੀਜ਼ਨ ਸ੍ਰੀਮਤੀ ਹਰਿੰਦਰ ਕੌਰ ਸਿੱਧੂ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਤੁਰੰਤ ਨਿਆਂ ਮਿਲਦਾ ਹੈ, ਇਸ ਦੇ ਫੈਸਲੇ ਨੂੰ ਦਿਵਾਨੀ ਕੋਰਟ ਦੀ ਡਿਕਰੀ ਮੰਨਿਆਂ ਗਿਆ ਹੈ ਅਤੇ ਇਸ ਦੇ ਫੈਸਲੇ ਖਿਲਾਫ ਅਪੀਲ ਦਾਇਰ ਨਹੀਂ ਹੁੰਦੀ।
                     ਇਸ ਲੋਕ ਅਦਾਲਤ ਵਿੱਚ ਵਧੀਕ ਜ਼ਿਲ੍ਹਾ ਜੱਜ ਸ੍ਰੀ ਗੁਰਬੀਰ ਸਿੰਘ, ਵਧੀਕ ਜ਼ਿਲ੍ਹਾ ਜੱਜ ਸ੍ਰੀ ਦਿਲਬਾਗ ਸਿੰਘ ਜੌਹਲ, ਵਧੀਕ ਜ਼ਿਲ੍ਹਾ ਜੱਜ ਸ੍ਰੀ ਲਛਮਣ ਸਿੰਘ, ਵਧੀਕ ਜ਼ਿਲ੍ਹਾ ਜੱਜ ਸ੍ਰੀ ਐਚ.ਐਸ.ਲੇਖੀ, ਵਧੀਕ ਜ਼ਿਲ੍ਹਾ ਜੱਜ ਸ੍ਰੀ ਸੁਖਦੇਵ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਹਰਜੀਤ ਸਿੰਘ, ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਸ੍ਰੀ ਕੇ.ਕੇ.ਸਿੰਗਲਾ, ਸਿਵਲ ਜੱਜ ਜੂਨੀਅਰ ਡਿਵੀਜ਼ਨ ਸ੍ਰੀ ਕਰਨ ਗਰਗ, ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਐਚ.ਐਲ.ਕੁਮਾਰ, ਸਹਾਇਕ ਜ਼ਿਲ੍ਹਾ ਅਟਾਰਨੀ ਸ੍ਰੀ ਆਰ.ਕੇ.ਸ਼ਰਮਾਂ, ਪ੍ਰਧਾਨ ਬਾਰ ਐਸੋਸੀਏਸ਼ਨ ਸ੍ਰੀ ਰਾਜਨ ਗਰਗ, ਵਕੀਲ ਸ੍ਰੀ ਲਲਿਤ ਗਰਗ, ਬਾਰ ਐਸੋਸੀਏਸ਼ਨ ਦੇ ਵਕੀਲ ਸਾਹਿਬਾਨ ਅਤੇ ਸ਼ਹਿਰ ਦੇ ਉੱਘੇ ਸਮਾਜ ਸੇਵੀਆਂ ਨੇ ਭਾਗ ਲਿਆ।

Translate »