ਚੰਡੀਗੜ•, 24 ਦਸੰਬਰ: ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਮਿਊਂਸੀਪਲ ਹੱਦਾਂ ਅੰਦਰ ਸਪਲਾਈ ਕੀਤੇ ਜਾਂਦੇ ਪੈਟਰੌਲ ਤੇ ਡੀਜ਼ਲ ‘ਤੇ ਤੁਰਤ ਪ੍ਰਭਾਵ ਨਾਲ ਚੁੰਗੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਫ਼ੈਸਲਾ ਅੱਜ ਸਵੇਰੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਪਣੀ ਰਿਹਾਇਸ਼ ਵਿਖੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਲਿਆ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ
ਨੇ ਚੁੰਗੀ ਹਟਾਉਣ ਬਦਲੇ ਇਵਜ਼ਾਨੇ ਵੱਜੋਂ ਅਤੇ ਮਿਊਂਸੀਪਲ ਕੌਂਸਲਾਂ/ਕਾਰਪੋਰੇਸ਼ਨਾਂ ਨੂੰ ਆਰਥਕ ਪੱਖੋਂ ਪਹਿਲਾਂ ਵਾਂਗ ਸਥਿਰ ਰੱਖਣ ਲਈ ਵੈਟ ਵਿੱਚੋਂ ਭੁਗਤਾਨ ਕਰਨ ਦਾ ਵੀ ਫ਼ੈਸਲਾ ਲਿਆ ਹੈ।