ਉਮੀਦਵਾਰ ੧੬ ਲੱਖ ਤੋਂ ਵੱਧ ਚੋਣ ਖਰਚਾ ਨਹੀਂ ਕਰ ਸਕਣਗੇ : ਡਪਿਟੀ ਕਮਸ਼ਿਨਰ ਅੰਮ੍ਰਤਿਸਰ ਸ੍ਰੀ ਰਜ਼ਤ ਅਗਰਵਾਲ
ਅੰਮ੍ਰਤਿਸਰ ੨੪ ਦਸੰਬਰ- ਪੰਜਾਬ ਵਧਾਨ ਸਭਾ ਚੋਣਾਂ ਸਬੰਧੀ ਜ਼ਲ੍ਹਾ ਚੋਣ ਅਧਕਾਰੀ-ਕਮ-ਡਪਿਟੀ ਕਮਸ਼ਿਨਰ ਅੰਮ੍ਰਤਿਸਰ ਸ੍ਰੀ ਰਜ਼ਤ ਅਗਰਵਾਲ ਵੱਲੋਂ ਅੱਜ ਸਥਾਨਕ ਸਰਕਟ ਹਾਊਸ ਵੱਿਖੇ ਚੋਣ ਅਧਕਾਰੀਆਂ ਅਤੇ ਰਾਜਨੀਤਕਿ ਪਾਰਟੀਆਂ ਦੇ ਨੁਮਾਇੰਦਆਿਂ ਨਾਲ ਇੱਕ ਅਹਮਿ ਮੀਟੰਿਗ ਕੀਤੀ ਗਈ। ਮੀਟੰਿਗ ਦੌਰਾਨ ਉਹਨਾਂ ਰਾਜਨੀਤਕਿ ਪਾਰਟੀਆਂ ਦੇ ਆਗੂਆਂ ਨੂੰ ਦੱਸਆਿ ਕ ਿਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ ਵਧਾਨ ਸਭਾ ਚੋਣਾਂ ਲਡ਼ਨ ਵਾਲੇ ਉਮੀਦਵਾਰਾਂ ਚੋਣਾਂ ਦੌਰਾਨ ੧੬ ਲੱਖ ਰੁਪਏ ਤੱਕ ਹੀ ਖਰਚਾ ਕਰ ਸਕਣਗੇ ਅਤੇ ਇਸ ਤੋਂ ਵੱਧ ਕੋਈ ਵੀ ਉਮੀਦਵਾਰ ਚੋਣ ਖਰਚਾ ਨਹੀਂ ਕਰ ਸਕੇਗਾ। ਉਹਨਾਂ ਦੱਸਆਿ ਕ ਿਉਮੀਦਵਾਰਾਂ ਨੂੰ ਚੋਣਾਂ ਵਾਸਤੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਇੱਕ ਦਨਿ ਪਹਲਾਂ ਬੈਂਕ ਵੱਿਚ ਆਪਣਾ ਚੋਣ ਖਾਤਾ ਖੁਲਵਾਉਣਾ ਪਵੇਗਾ ਅਤੇ ਕੀਤੇ ਜਾ ਰਹੇ ਸਾਰੇ ਚੋਣ ਖਰਚੇ ਦਾ ਵੇਰਵਾ ਹਰ ਤੰਿਨ ਦਨਿ ਬਾਅਦ ਚੋਣ ਅਧਕਾਰੀ ਨੂੰ ਦੇਣਾ ਪਵੇਗਾ। ਡਪਿਟੀ ਕਮਸ਼ਿਨਰ ਨੇ ਅੱਗੇ ਦੱਸਆਿ ਕ ਿਚੋਣ ਅਧਕਾਰੀ ਵੱਲੋਂ ਵੀ ਉਮੀਦਵਾਰਾਂ ਦੇ ਚੋਣ ਖਰਚੇ ਦਾ ਹਸਾਬ ਰੱਖਣ ਲਈ ਇੱਕ ਸ਼ੈਡੋ ਰਜਸਿਟਰ ਤਆਿਰ ਕੀਤਾ ਜਾਵੇਗਾ ਅਤੇ ਚੋਣ ਰੈਲੀਆਂ ਦੀ ਵੀਡੀਓਗ੍ਰਾਫੀ ਕਰਾ ਕੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ। ਉਹਨਾਂ ਕਹਾ ਕ ਿਹਰ ਉਮੀਦਵਾਰ ਨੂੰ ਚੋਣ ਨਤੀਜੇ ਦੇ ੩੦ ਦਨਾਂ ਦੇ ਅੰਦਰ ਆਪਣੀ ਚੋਣ ਖਰਚੇ ਦੀ ਰਟਿਰਨ ਭਰਕੇ ਚੋਣ ਕਮਸ਼ਿਨ ਕੋਲ ਭੇਜਣੀ ਜਰੂਰੀ ਹੋਵਗੀ। ਡਪਿਟੀ ਕਮਸ਼ਿਨਰ ਨੇ ਪਾਰਟੀ ਆਗੂਆਂ ਨੂੰ ਕਹਾ ਕ ਿਉਹ ਜ਼ਲੇ ਵੱਿਚ ਵਧਾਨ ਸਭਾ ਚੋਣਾਂ ਨੂੰ ਅਮਨ-ਸ਼ਾਤੀ ਨਾਲ ਨੇਪਰੇ ਚਾਡ਼ਨ ਵੱਿਚ ਚੋਣ ਅਧਕਾਰੀਆਂ ਦਾ ਸਾਥ ਦੇਣ ਅਤੇ ਆਦਰਸ਼ ਚੋਣ ਜਾਬਤੇ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਹਾ ਕ ਿਜ਼ਲ੍ਹਾ ਅੰਮ੍ਰਤਿਸਰ ਦੇ ਸਾਰੇ ਵਧਾਨ ਸਭਾ ਹਲਕਆਿਂ ਵੱਿਚ ਚੋਣਾਂ ਬਲਿਕੁਲ ਸ਼ਾਂਤਮਈ ਅਤੇ ਭੈ-ਰਹਤਿ ਮਾਹੌਲ ਵੱਿਚ ਪੂਰੀ ਨਰਿਪੱਖਤਾ ਨਾਲ ਕਰਵਾਈਆਂ ਜਾਣਗੀਆਂ ਅਤੇ ਚੋਣ ਕਮਸ਼ਿਨ ਦੀਆਂ ਹਦਾਇਤਾਂ ਨੂੰ ਇੰਨ-ਬੰਿਨ ਲਾਗੂ ਕੀਤਾ ਜਾਵੇਗਾ। ਡਪਿਟੀ ਕਮਸ਼ਿਨਰ ਸ੍ਰੀ ਰਜ਼ਤ ਅਗਰਵਾਲ ਨੇ ਅੱਗੇ ਦੱਸਆਿ ਕ ਿਪੂਰੇ ਜਲ੍ਹੇ ਵੱਿਚ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਆਿ ਹੈ ਅਤੇ ਕਾਇਮ ਕੀਤੇ ਗਏ ਉਡਨ ਦਸਤਆਿਂ ਵੱਲੋਂ ਇਸ ਗੱਲ ‘ਤੇ ਵੀ ਸਖਤ ਨਜ਼ਰ ਰੱਖੀ ਜਾਵੇਗੀ ਕ ਿਕੋਈ ਵੀ ਉਮੀਦਵਾਰ ਚੋਣਾਂ ਵਾਸਤੇ ਨਸ਼ੀਲੇ ਪਦਾਰਥ, ਨਕਦੀ ਆਦ ਿਜਸਿ ਨਾਲ ਕ ਿਵੋਟਰ ਪ੍ਰਭਾਵਤ
ਹੁੰਦੇ ਹੋਣ ਨਾ ਵਰਤ ਸਕਣ। ਉਹਨਾਂ ਕਹਾ ਕ ਿਜੇਕਰ ਚੋਣਾਂ ਨਾਲ ਸਬੰਧਤ ਲਜਾਈ ਜਾ ਰਹੀ ਅਜਹੀ ਸਮੱਗਰੀ ਬਰਾਮਦ ਹੁੰਦੀ ਹੈ ਤਾਂ ਉਸ ਵਅਿਕਤੀ ਖਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਦੀ ਇਸ ਮੀਟੰਿਗ ਵੱਿਚ ਜ਼ਲ੍ਹਾ ਅੰਮ੍ਰਤਿਸਰ ਦੇ ਵਧੀਕ ਡਪਿਟੀ ਕਮਸ਼ਿਨਰ ਸ੍ਰ| ਬਲਜੀਤ ਸੰਿਘ ਵਰਿਕ, ਵਧੀਕ ਜ਼ਲ੍ਹਾ ਚੋਣ ਅਫਸਰ ਸ੍ਰ| ਸੁੱਚਾ ਸੰਿਘ ਨਾਗਰਾ, ਤਹਸੀਲਦਾਰ ਚੋਣਾਂ ਸ੍ਰੀ ਰਾਕੇਸ਼ ਕੁਮਾਰ ਥਾਪਰ ਅਤੇ ਵੱਖ-ਵੱਖ ਰਾਜਨੀਤਕਿ ਪਾਰਟੀਆਂ ਦੇ ਆਗੂਆਂ ਨੇ ਵੀ ਆਪਣੇ ਵਚਾਰ ਪੇਸ਼ ਕੀਤੇ।