ਹੁਸ਼ਿਆਰਪੁਰ / ਟਾਂਡਾ 24 ਦਸੰਬਰ: ਪੰਜਾਬ ਪਿਊਪਲਜ਼ ਪਾਰਟੀ ਦੇ ਡੁਬਦੇ ਬੇੜੇ ਨੂੰ ਅੱਜ ਵੱਡਾ ਝਟਕਾ ਲਗਾ ਜਦੋਂ ਪੰਜਾਬ ਪਿਉਪਲਜ਼ ਪਾਰਟੀ ਦੇ ਪ੍ਰਮੁੱਖ ਨੇਤਾ ਲਖਵਿੰਦਰ ਸਿੰਘ ਲੱਖੀ ਨੇ ਪਾਰਟੀ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸ੍ਰ: ਬਾਦਲ ਨੇ ਇਸ ਮੌਕੇ ਕਿਹਾ ਕਿ ਚੋਣਾਂ ਦਾ ਵਿਗਲ ਵਜਦਿਆਂ ਹੀ ਮੁੜ ਪਾਰਟੀ ਵਿੱਚ ਆਉਣ ਵਾਲੇ ਪੀ ਪੀ ਪੀ ਦੇ ਉਮੀਦਵਾਰ ਸਮਝ ਚੁੱਕੇ ਹਨ ਕਿ ਟ੍ਰਿਪਲ ਪੀ ਪੀ ਪੀ ਦਾ ਕੋਈ ਆਧਾਰ ਨਹੀਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਦੀ ਪਾਰਟੀ ਹੈ। ਸ੍ਰ: ਲਖਵਿੰਦਰ ਸਿੰਘ ਲੱਖੀ ਅੱਜ ਆਪਣੇ ਸੈਂਕੜੇ ਸਮਰਥਕਾਂ ਨਾਲ ਮੁੜ ਅਕਾਲੀ ਦਲ ਵਿੱਚ ਬਿਨਾਂ ਕਿਸੇ ਦਬਾਅ / ਸ਼ਰਤ ਦੇ ਪਰਤੇ ਹਨ। ਇਸ ਮੌਕੇ ਸਮਰਥਕਾਂ ਵੱਲੋਂ ਸ੍ਰ: ਸੁਖਬੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਲਖਵਿੰਦਰ ਸਿੰਘ ਲੱਖੀ ਨੂੰ ਸਰੋਪਾ ਦੇ ਕੇ ਸਨਮਾਨਿਤ ਕਰਨ ਉਪਰੰਤ ਸ੍ਰ: ਬਾਦਲ ਨੇ ਕਿਹਾ ਕਿ ਇਨ•ਾਂ ਦੀ ਮਾਂ ਪਾਰਟੀ ਵਿੱਚ ਘਰ ਵਾਪਸੀ ਹੈ ਅਤੇ ਮਾਂ ਸਦਾ ਹੀ ਸਾਰਿਆਂ ਬੱਚਿਆਂ ਨਾਲ ਇਕੋ ਜਿਹਾ ਵਰਤਾਓ ਕਰਦੀ ਹੈ। ਉਨ•ਾਂ ਕਿਹਾ ਕਿ ਸ੍ਰ: ਲੱਖੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਲਈ ਸੰਘਰਸ਼ ਕਰਦੇ ਰਹਿਣਗੇ ਅਤੇ ਖਾਸ ਕਰਕੇ ਦੁਆਬੇ ਦੇ ਵਿਕਾਸ ਲਈ ਸ੍ਰ੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਾਂਝੀ ਸਰਕਾਰ ਨੂੰ ਮੁੜ ਸਤਾ ਵਿੱਚ ਲਿਆਉਣ ਲਈ ਆਪਣਾ ਹਿੱਸਾ ਪਾਉਣਗੇ।
ਸ੍ਰ: ਲਖਵਿੰਦਰ ਸਿੰਘ ਲੱਖੀ ਦੇ ਗ੍ਰਹਿ ਵਿਖੇ ਬੋਲਦਿਆਂ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਨੇਤਾ ਟ੍ਰਿਪਲ ਪੀਪੀਪੀ ਦੇ ਆਦਰਸ਼ਵਾਦ ਦੇ ਨਾਅਰੇ ਵਿੱਚ ਸ਼ਾਮਲ ਹੋਏ ਸਨ, ਉਹ ਹੁਣ ਸਮਝ ਗਏ ਹਨ ਕਿ ਪੀਪੀਪੀ ਪਾਰਟੀ ਸਿਰਫ ਇੱਕ ਆਦਮੀ ਦੀ ਪਾਰਟੀ ਹੈ ਜਿਸ ਦਾ ਕੋਈ ਵੀ ਸਮਰਥਕ ਨਹੀਂ ਹੈ। ਸ੍ਰ: ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਿਕਾਸ ਦੇ ਮੁੱਦੇ ਤੇ ਕੇਂਦਰਤ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਕੋਲ ਰਾਜ ਦੇ ਵਿਕਾਸ ਦੀ ਕੋਈ ਯੋਜਨਾ ਨਹੀਂ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵਿਨਾਸ਼ ਅਤੇ ਬਦਲਾਖੋਰੀ ਦੇ ਮੁੱਦੇ ਤੇ ਹੈ। ਸ੍ਰ: ਬਾਦਲ ਨੇ ਕਿਹਾ ਕਿ 19000 ਕਰੋੜ ਰੁਪਏ ਦੀ ਰਿਫਾਇਨਰੀ ਨਾਲ 37000 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਹਨ। ਟੈਕਸਟਾਈਲ ਉਦਯੋਗ ਨਾਲ 10000 ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ। ਪੰਜਾਬ ਸਰਕਾਰ ਨੇ 1.17 ਲੱਖ ਨੌਜਵਾਨਾਂ ਨੂੰ ਪੱਕੇ ਤੌਰ ਤੇ ਰੋਜ਼ਗਾਰ ਦਿੱਤਾ ਹੈ ਜਿਸ ਵਿੱਚ 20000 ਪੁਲਿਸ ਅਤੇ 70000 ਸਿੱਖਿਆ ਵਿਭਾਗ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੇਵਾ ਦੇ ਅਧਿਕਾਰ ਕਾਨੂੰਨ ਦੇ ਇਤਿਹਾਸਕ ਫੈਸਲੇ ਨੂੰ ਲਾਗੂ ਕਰਕੇ ਜਿਸ ਵਿੱਚ 67 ਸੇਵਾਵਾਂ ਸ਼ਾਮਲ ਹਨ, ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਿਸ ਨਾਲ ਹੇਠਲੇ ਪੱਧਰ ਤੱਕ ਭ੍ਰਿਸ਼ਟਾਚਾਰ ਖਤਮ ਹੋ ਸਕੇਗਾ। ਸ੍ਰ: ਬਾਦਲ ਨੇ ਕਿਹਾ ਕਿ ਸ਼੍ਰੋ੍ਰਮਣੀ ਅਕਾਲੀ ਦਲ-ਭਾਜਪਾ ਸਰਕਾਰ ਦਾ ਨਿਸ਼ਾਨਾ ਪਾਰਦਰਸ਼ੀ ਤਰੀਕੇ ਨਾਲ ਵਿਕਾਸ ਕਰਨਾ ਅਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋਕਾਂ ਦੇ ਕੰਮਾਂ ਲਈ ਜਵਾਬਦੇਹ ਕਰਨਾ ਹੈ।
ਇਸ ਮੌਕੇ ਸ੍ਰ: ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਕਿਉਂਕਿ ਲੋਕ ਸਿਰਫ ਸ਼੍ਰੋਮਣੀ ਅਕਾਲੀ ਦਲ-ਭਾਜਪਾ ਪਾਰਟੀ ਨੂੰ ਹੀ ਪ੍ਰਵਾਣਿਤ ਕਰਦੇ ਹਨ। ਇਸ ਮੌਕੇ ਤੇ ਪ੍ਰਮੁੱਖ ਵਿਅਕਤੀਆਂ ਤੋਂ ਇਲਾਵਾ ਸ੍ਰ: ਹੀਰਾ ਸਿੰਘ ਗਾਬੜੀਆ ਸੈਰ ਸਪਾਟਾ ਮੰਤਰੀ ਪੰਜਾਬ, ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸ੍ਰ: ਸੁਰਿੰਦਰ ਸਿੰਘ ਭੁਲੇਵਾਲਰਾਠਾਂ ਜ਼ਿਲ•ਾ ਪ੍ਰਧਾਨ ਸ਼੍ਰੋ੍ਰਮਣੀ ਅਕਾਲੀ ਦਲ ਹਾਜ਼ਰ ਸਨ।