ਫਤਿਹਗੜ੍ਹ ਸਾਹਿਬ, 24 ਦਸੰਬਰ () : 18 ਦਸੰਬਰ ਨੂ ੰਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ ਨੇ ਜਿਥੇ ਸੂਬੇ ਅੰਦਰ ਮੁੜ ਅਕਾਲੀ ਭਾਜਪਾ ਗਠਜੋੜ ਸਰਕਾਰ ਆਉਣ ਦਾ ਮੁਢ ਬੰਨ੍ਹ ਦਿੱਤਾ ਹੈ ਉਥੇ ਹੀ 27 ਦਸੰਬਰ ਨੁੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਮੌਕੇ ਅਕਾਲੀ ਦਲ ਦੀ ਹੋਣ ਵਾਲੀ ਵਿਸ਼ਾਲ ਕਾਨਫਰੰਸ ਵਿਰੋਧੀਆਂ ਨੂੰ ਸ਼ੀਸ਼ਾ ਦਿਖਾ ਦੇਵੇਗੀ ਕਿ ਸੂਬੇ ਦੇ ਲੋਕ ਅਕਾਲੀ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਉਣ ਦੇ ਕਿੰਨੇ ਚਾਹਵਾਨ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਚਨਾਰਥਲ ਵਿਖੇ 27 ਦਸੰਬਰ ਨੂੰ ਹੋਣ ਵਾਲੀ ਅਕਾਲੀ ਦਲ ਦੀ ਕਾਨਫਰੰਸ ਸਬੰਧੀ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ
ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਆਖਿਆ ਕਿ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਅਤੇ ਸਮੇਂ ਸਿਰ ਕਾਨਫਰੰਸ ਵਿਚ ਪੁੱਜਣ ਤਾਂ ਜੋ ਆਪਣੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀਆਂ ਦਿੱਤੀਆਂ ਜਾ ਸਕਣ।
ਇਸ ਮੌਕੇ ਉਨ੍ਹਾਂ ਸੂਬੇ ਦੇ ਵਿਕਾਸ ਦੀ ਗੱਲ ਕਰਦਿਆਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਅੰਦਰ ਜਿੰਨਾ ਵਿਕਾਸ ਪੌਣੇ ਪੰਜ ਸਾਲਾਂ ਦੌਰਾਨ ਕੀਤਾ ਹੈ, ਉਨਾ ਵਿਕਾਸ ਕਾਂਗਰਸ ਨੇ 50 ਸਾਲਾਂ ਦੌਰਾਨ ਨਹੀਂ ਕੀਤਾ। ਕਾਂਗਰਸ ਪਾਰਟੀ ਦੇ ਆਗੂਆਂ ਨੇ ਲੋਕਾਂ ਨੂੰ ਆਪਣਾ ਵੋਟ ਬੈਂਕ ਤੋਂ ਵੱਧ ਕੁੱਝ ਨਹੀਂ ਸਮਝਿਆ। ਪ੍ਰੋ. ਚੰਦੂਮਾਜਰਾ ਨੇ ਆਖਿਆ
ਕਿ ਕਾਂਗਰਸ ਪਾਰਟੀ ਨੇ ਸੂਬੇ ਅੰਦਰ ਲੰਮਾਂ ਸਮਾਂ ਰਾਜ ਕੀਤਾ ਪਰ ਸੂਬੇ ਅੰਦਰ ਕੋਈ ਮੈਗਾ ਪ੍ਰੋਜੈਕਟ ਲਿਆਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਅਤੇ ਨਾ ਹੀ ਕਿਸਾਨਾਂ, ਗਰੀਬਾਂ ਜਾਂ ਨੌਜਵਾਨਾਂ ਲਈ ਕੋਈ ਠੋਸ ਨੀਤੀ ਤਿਆਰ ਕੀਤੀ ਜਦੋਂ ਕਿ ਇਸਦੇ ਉਲਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਿਥੇ ਸੂਬੇ ਦਾ ਚਹੁਮੁਖੀ ਵਿਕਾਸ ਕਰਵਾਇਆ ਉਥੇ ਹੀ ਗਰੀਬਾਂ ਨੂੰ ਸ਼ਗਨ, ਸਸਤਾ ਆਟਾ ਦਾਲ ਅਤੇ ਘਰਾਂ ਲਈ 200 ਯੂਨਿਟ ਬਿਜਲੀ ਮੁਆਫ਼ ਜਿਹੀਆਂ ਰਾਹਤ ਸਕੀਮਾਂ ਦੇ ਕੇ ਜਿਥੇ ਇਸ ਵਰਗ ਦਾ ਜੀਵਨ ਪੱਧਰ ਉਚਾ ਚੁੱਕਣ ਦਾ ਉਪਰਾਲਾ ਕੀਤਾ ਉਥੇ ਹੀ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮੁਆਫ਼ ਕਰਕੇ ਦਿਨੋਂ ਦਿਨ ਘਾਟੇ ‘ਚ ਜਾ ਰਹੀ ਕਿਰਸਾਨੀ ਨੂੰ ਸਹਾਰਾ ਦਿੱਤਾ।
ਇਸ ਮੌਕੇ ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਦੁਸ਼ਮਣ ਜਮਾਤ ਕਾਂਗਰਸ ਨੂੰ ਕਰਾਰੀ ਹਾਰ ਦੇਣ ਲਈ ਇਕਜੁਟ ਹੋ ਕੇ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਮੁੜ ਅਕਾਲੀ ਸਰਕਾਰ ਆਉਂਦੀ ਦੇਖ ਕਾਂਗਰਸੀਆਂ ਦੇ ਬੁੱਲ੍ਹਾਂ ‘ਤੇ ਛਿਕੜੀ ਸਾਫ਼ ਨਜ਼ਰ ਆ ਰਹੀ ਹੈ ਅਤੇ ਇਨ੍ਹਾਂ ਚੋਣਾਂ ਵਿਚ ਕਾਂਗਰਸੀਆਂ ਦੀਆਂ ਲੂੰਬੜ ਚਾਲਾਂ ਦਾ ਸੂਬੇ ਦੀ ਆਮ ਜਨਤਾ ‘ਤੇ ਕੋਈ ਅਸਰ ਨਹੀਂ ਪਵੇਗਾ।
ਮੀਟਿੰਗ ਵਿਚ ਜਥੇਦਾਰ ਕਰਨੈਲ ਸਿੰਘ ਪੰਜੌਲੀ, ਗੁਰਪ੍ਰੀਤ ਸਿੰਘ ਬਾਵਾ, ਭਿੰਦਰ ਸਿੰਘ ਜੱਲ੍ਹਾ, ਕਰਮਜੀਤ ਸਿੰਘ ਜੱਲ੍ਹਾ, ਗੁਰਵਿੰਦਰ ਸਿੰਘ ਜੱਲ੍ਹਾ, ਅਮਨ ਜੱਲ੍ਹਾ, ਪਰਮਜੀਤ ਸਿੰਘ ਠੇਕੇਦਾਰ ਪ੍ਰਧਾਨ ਸੀ ਏ ਐਸ ਐਸ ਚਨਾਰਥਲ, ਜਥੇਦਾਰ ਸਵਰਨ ਸਿੰਘ ਚਨਾਰਥਲ, ਗੁਰਕ੍ਰਿਪਾਲ ਸਿੰਘ ਕੁੱਕੂ, ਗੁਰਪ੍ਰੀਤ ਸਿੰਘ ਟਿਵਾਣਾ, ਗੁਰਮੀਤ ਸਿੰਘ ਗਿਆਨੀ, ਜਗਰੂਪ ਸਿੰਘ,
ਨਿਰਪਾਲ ਸਿੰਘ, ਜਸਪਾਲ ਸਿੰਘ, ਰਜਵੰਤ ਸਿੰਘ, ਗੁਰਸੇਵਕ ਸਿੰਘ ਰੁੜਕੀ, ਪਰਮਜੀਤ ਸਿੰਘ ਰੁੜਕੀ, ਸੁਮੀਤ ਸਿੰਘ, ਹਰਮਨਦੀ ਸਿੰਘ, ਸੁਮੀਤ ਟਿਵਾਣਾ, ਗੁਰਵਿੰਦਰ ਸਿੰਘ ਅਤਾਪੁਰ, ਕਰਨਵੀਰ ਸਿੰਘ ਟਿਵਾਣਾ, ਬਾਬੂ ਰਾਜ ਕੁਮਾਰ, ਯੂਥ ਬਾਜ਼ੀਗਰ ਸੇਵਾ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਅਬਲੋਵਾਲ, ਬੀਬੀ ਮਹਿੰਦਰ ਕੌਰ, ਗੁਰਭੇਜ ਸਿੰਘ ਮੂਲੇਪੁਰ, ਹਰਮੇਸ਼ ਛੰਨਾ, ਬਲਜੀਤ ਸਿੰਘ ਭੁੱਟਾ, ਦਿਲਬਾਗ ਸਿੰਘ ਬਦੋਛੀ, ਨੰਬਰਦਾਰ ਮਹਿੰਦਰ ਸਿੰਘ ਬਦੋਛੀ ਕਲਾਂ, ਸਰਬਜੀਤ ਸਿੰਘ ਸੁਹਾਗਹੇੜੀ, ਸੁਰਿੰਦਰ ਸਿੰਘ ਸੁਹਾਗਹੇੜੀ, ਬਾਜ਼ੀਗਰ ਦਲ ਦੇ ਆਗੂ ਰਾਮ ਸਿੰਘ ਚੌਹਟ, ਬਾਬਾ ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਬੀੜ ਭਮਾਰਸੀ, ਗਿਆਨ ਸਿੰਘ ਮਾਜਰੀ, ਮਹਿੰਦਰਜੀਤ ਸਿੰਘ ਖਰੌੜੀ, ਅਮਰਦੀਪ ਸਿੰਘ ਸਰਹਿੰਦ ਵੀ ਹਾਜ਼ਰ ਸਨ।