December 26, 2011 admin

ਮੁੱਖ ਚੋਣ ਕਮਿਸ਼ਨਰ ਦਾ ਪੰਜਾਬ ਦੌਰਾ ਕੱਲ• ਤੋਂ

ਚੰਡੀਗੜ੍ਵ•, 26 ਦਸੰਬਰ:ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਐਸ. ਵਾਈ ਕੁਰੈਸ਼ੀ, ਚੋਣ ਕਮਿਸ਼ਨਰ ਸ੍ਰੀ ਵੀ.ਐਸ. ਸੰਪਥ ਤੇ ਸ੍ਰੀ ਐਚ.ਐਸ. ਬ੍ਰਹਮਾ ਸਮੇਤ 7 ਮੈਂਬਰੀ ਮੁਕੰਮਲ ਚੋਣ ਕਮਿਸ਼ਨ ਕੱਲ• 27 ਦਸੰਬਰ ਨੂੰ ਪੰਜਾਬ ਪਹੁੰਚੇਗਾ।
       ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਹ 27 ਦਸੰਬਰ ਨੂੰ ਪੰਜਾਬ ਪਹੁੰਚਣਗੇ ਤੇ ਪਹਿਲੀ ਮੀਟਿੰਗ 28 ਦਸੰਬਰ ਦਿਨ ਬੁੱਧਵਾਰ ਨੂੰ ਸਿਆਸੀ ਪਾਰਟੀਆਂ ਨਾਲ ਕਰਨਗੇ। ਇਸ ਪਿੱਛੋਂ ਚੋਣ ਕਮਿਸ਼ਨਰ ਵਲੋਂ ਪੰਜਾਬ ਪੁਲਿਸ ਦੇ ਆਈ.ਜੀ.ਜੋਨ, ਡੀ.ਆਈ. ਰੇਂਜਾਂ , ਡਿਵੀਜ਼ਨਲ ਕਮਿਸ਼ਨਰਾਂ. ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨਾਲ ਮੀਟਿੰਗ ਕੀਤੀ ਜਾਵੇਗੀ।
       ਬੁਲਾਰੇ ਨੇ ਅੱਗੇ ਦੱਸਿਆ ਕਿ ਚੋਣ ਜਾਬਤਾ ਲੱਗਣ ਪਿੱਛੋਂ ਗਠਿਤ ਵਿਸ਼ੇਸ਼ ਟੀਮਾਂ ਵਲੋਂ ਪਟਿਆਲਾ ਵਿਖੇ ਵੱਖ-ਵੱਖ ਥਾਵਾਂ ਤੋਂ 40 ਲੱਖ ਰੁਪੈ ਦੀ ਨਕਦੀ ਬਰਾਮਦ ਕੀਤੀ ਗਈ ਹੈ, ਜਿਸ ਬਾਰੇ ਸਬੰਧਿਤ ਵਿਅਕਤੀ ਕੋਈ ਸ੍ਰੋਤ ਤੇ ਉਦੇਸ਼ ਬਾਰੇ ਸਥਿਤੀ ਸਪੱਸ਼ਟ ਨਾ ਕਰ ਸਕੇ। ਇਸ ਤੋਂ ਇਲਾਵਾ ਬਠਿੰਡਾ ਵਿਖੇ 4.5 ਲੱਖ ਤੇ ਜਗÐਰਾਉਂ ਵਿਖੇ ਵੀ 40  ਲੱਖ ਰੁਪੈ ਦੀ ਨਕਦੀ ਬਰਾਮਦ ਕੀਤੀ ਗਈ ਹੈ ਜਦਕਿ ਫਰੀਦਕੋਟ ਵਿਖੇ 35 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ।
 ਬੁਲਾਰੇ ਨੇ ਹੋਰ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ‘ਚੋਂ ਕਈ ਹਲਕਿਆਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਜਿਨ•ਾਂ ‘ਚ ਗੁਰਦਾਸਪੁਰ ਜਿਲ•ੇ ਦੇ ਹਲਕਾ ਗੁਰਦਾਸਪੁਰ, ਕਾਦੀਆਂ, ਬਟਾਲਾ, ਫਤਹਿਗੜ• ਚੂੜੀਆਂ ਤੇ ਡੇਰਾ ਬਾਬਾ ਨਾਨਕ, ਜਿਲ•ਾ ਅੰਮ੍ਰਿਤਸਰ ‘ਚ ਅਜਨਾਲਾ ਤੇ ਮਜੀਠਾ, ਜਿਲ•ਾ ਤਰਨਤਾਰਨ ‘ਚ ਹਲਕਾ ਤਰਨਤਾਰਨ, ਜਿਲ•ਾ ਕਪੂਰਥਲਾ ‘ਚ ਹਲਕਾ ਭੁਲੱਥ, ਜਿਲ•ਾ ਜਲੰਧਰ ‘ਚ ਹਲਕਾ ਜਲੰਧਰ ਕੈਂਟ, ਜਿਲ•ਾ ਸਾਹਿਬਜਾਦਾ ਅਜੀਤ ਸਿੰਘ ਨਗਰ ‘ਚ ਹਲਕਾ ਸਾਹਿਬਜਾਦਾ ਅਜੀਤ ਸਿੰਘ ਨਗਰ ਤੇ ਡੇਰਾਬੱਸੀ, ਜਿਲ•ਾ ਲੁਧਿਆਣਾ ‘ਚ ਹਲਕਾ ਲੁਧਿਆਣਾ ਦੱਖਣੀ, ਜਿਲ•ਾ ਮੋਗਾ ‘ਚ ਹਲਕਾ ਮੋਗਾ ਤੇ ਧਰਮਕੋਟ, ਜਿਲ•ਾ ਫਿਰੋਜ਼ਪੁਰ ‘ਚ ਹਲਕਾ ਜ਼ੀਰਾ, ਜਿਲ•ਾ ਫਾਜਿਲਕਾ ‘ਚ ਹਲਕਾ ਜਲਾਲਾਬਾਦ ਤੇ ਫਾਜਿਲਕਾ, ਜਿਲ•ਾ ਮੁਕਤਸਰ ‘ਚ ਹਲਕਾ ਲੰਬੀ, ਗਿੱਦੜਬਾਹਾ ਤੇ ਮੁਕਤਸਰ, ਜਿਲ•ਾ ਫਰੀਦਕੋਟ ‘ਚ ਹਲਕਾ ਫਰੀਦਕੋਟ ਤੇ ਕੋਟਕਪੂਰਾ, ਜਿਲ•ਾ ਬਠਿੰਡਾ ‘ਚ ਹਲਕਾ ਰਾਮਪੁਰਾ ਫੂਲ ਤੇ ਤਲਵੰਡੀ ਸਾਬੋ, ਜਿਲ•ਾ ਮਾਨਸਾ ‘ਚ ਹਲਕਾ ਮਾਨਸਾ, ਜਿਲ•ਾ ਬਰਨਾਲਾ ‘ਚ ਹਲਕਾ ਭਦੌੜ ਤੇ ਬਰਨਾਲਾ, ਜਿਲ•ਾ ਪਟਿਆਲਾ ‘ਚ ਹਲਕਾ ਰਾਜਪੁਰਾ ਤੇ ਪਟਿਆਲਾ ਹਲਕਾ ਸ਼ਾਮਿਲ ਹੈ।
ਇਸ ਤੋਂ ਇਲਾਵਾ ਜਿਨ•ਾਂ ਹਲਕਿਆਂ ਨੂੰ ਖਰਚ ਪੱਖੋਂ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਉਨ•ਾਂ ‘ਚ  ਅਜਨਾਲਾ, ਰਾਜਾਸਾਂਸੀ , ਮਜੀਠਾ, ਅੰਮ੍ਰਿਤਸਰ ਉੱਤਰੀ , ਅਟਾਰੀ, ਰੂਪਨਗਰ, ਚਮਕੌਰ ਸਾਹਿਬ, ਫਤਹਿਗੜ• ਸਾਹਿਬ,  ਲੁਧਿਆਣਾ ਪੂਰਬੀ , ਲੁਧਿਆਣਾ ਦੱਖਣੀ, ਬਾਘਾ ਪੁਰਾਣਾ, ਮੋਗਾ, ਧਰਮਕੋਟ, ਲੰਬੀ, ਗਿੱਦੜਬਾਹਾ, ਫਰੀਦਕੋਟ, ਰਾਮਪੁਰਾ ਫੂਲ, ਬਠਿੰਡਾ ਸ਼ਹਿਰੀ ਤੇ ਪਟਿਆਲਾ ਹਲਕੇ ਸ਼ਾਮਿਲ ਹਨ।

Translate »