ਅੰਮ੍ਰਿਤਸਰ, 26 ਦਸੰਬਰ -‘ਚੋਣਾਂ ਦੇ ਐਲਾਨ ਨਾਲ ਆਦਰਸ਼ਤ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਇਸ ਜ਼ਾਬਤੇ ਦੀ ਰਤੀ ਭਰ ਉਲੰਘਣਾ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੋਣ ਖਰਚੇ, ਚੋਣ ਰੈਲੀਆਂ, ਚੋਣ ਪ੍ਰਚਾਰ ਆਦਿ ‘ਤੇ ਚੋਣ ਕਮਿਸ਼ਨ ਵੱਲੋਂ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿੱਥੇ ਕਿਧਰੇ ਵੀ ਕੁਤਾਹੀ ਹੋਈ, ਉਥੇ ਤੁਰੰਤ ਕਾਰਵਾਈ ਹੋਵੇਗੀ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ•ਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ ਨੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਚੋਣ ਬਾਰੇ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਅਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਾਸਤੇ ਮੀਡੀਏ ਦਾ ਸਹਿਯੋਗ ਮੰਗਦੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ੇ ‘ਚ ਸਾਰੇ ਕੁੱਲ 31 ਥਾਣਿਆਂ ਲਈ 31 ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ ਹਨ, ਜਿੰਨ•ਾਂ ‘ਚ ਇਕ ਸਿਵਲ ਅਧਿਕਾਰੀ, ਇਕ ਏ. ਐਸ. ਆਈ ਅਤੇ ਚਾਰ ਪੁਲਿਸ ਮੁਲਾਜ਼ਮ ਸ਼ਾਮਿਲ ਹਨ। ਉਨ•ਾਂ ਦੱਸਿਆ ਕਿ ਇਹ ਕਮੇਟੀਆਂ ਅਚਨਚੇਤ ਨਾਕੇ ਲਗਾ ਕੇ ਚੋਣਾਂ ਲਈ ਸਪਲਾਈ ਹੁੰਦੇ ਨਸ਼ੇ, ਸ਼ਰਾਬ, ਪੈਸੇ ਆਦਿ ਦੀ ਪੜਤਾਲ ਕਰਨਗੀਆਂ। ਇਸ ਤੋਂ ਇਲਾਵਾ 11 ਵਿਧਾਨ ਸਭਾ ਹਲਕਿਆਂ ਲਈ ਵਿਸ਼ੇਸ਼ ਉਡਨ ਦਸਤੇ ਕਾਇਮ ਕੀਤੇ ਗਏ ਹਨ, ਜੋ ਕਿ ਹਰ ਹਲਕੇ ‘ਤੇ ਨਜ਼ਰ ਰੱਖ ਰਹੇ ਹਨ। ਇਸ ਦਸਤੇ ‘ਚ ਵੀਡੀਓ ਟੀਮ ਵੀ ਦਿੱਤੀ ਗਈ ਹੈ, ਜੋ ਕਿ ਹਰ ਘਟਨਾ ਦੇ ਪੁਖਤਾ ਸਬੂਤ ਇਕੱਠੇ ਕਰੇਗੀ।
ਜ਼ਿਲ•ਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਖਰਚੇ ‘ਤੇ ਨਿਗ•ਾ ਰੱਖਣ ਵਾਸਤੇ ਵੀਡੀਓ ਬਨਾਉਣ ਵਾਲੀ ਟੀਮ, ਵੀਡੀਓ ਵੇਖਣ ਵਾਲੀ ਟੀਮ ਅਤੇ ਅਕਾਊਂਟ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਹਰ ਚੋਣ ਰੈਲੀ ਦੀ ਵੀਡੀਓਗ੍ਰਾਫੀ ਹੋਵੇਗੀ ਅਤੇ ਇਸ ਵੀਡੀਓ ਨੂੰ ਵੇਖ ਕੇ ਟੀਮ ਇਸ ਦੇ ਖਰਚ ਦਾ ਅੰਦਾਜ਼ਾ ਲਗਾਵੇਗੀ, ਜਿਸ ਨੂੰ ਅਕਾਊਂਟ ਟੀਮ ਤਸਦੀਕ ਕਰੇਗੀ। ਇਸ ਖਰਚੇ ਨੂੰ ਉਮੀਦਵਾਰ ਵੱਲੋਂ ਦਰਸਾਏ ਗਏ ਖਰਚੇ ਨਾਲ ਮੈਚ ਕੀਤਾ ਜਾਵੇਗਾ ਅਤੇ ਜੇਕਰ ਦੋਵਾਂ ‘ਚ ਕੋਈ ਫਰਕ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਹਰ ਰਿਟਰਨਿੰਗ ਅਧਿਕਾਰੀ ਆਪਣੇ-ਆਪਣੇ ਹਲਕੇ ‘ਚ ਨਿਗ•ਾ ਰੱਖ ਰਿਹਾ ਹੈ।
ਉਨ•ਾਂ ਦੱਸਿਆ ਕਿ ਸ਼ਹਿਰ ਅਤੇ ਸੜਕਾਂ ‘ਤੇ ਲੱਗੇ ਪੋਸਟਰ, ਬੈਨਰ, ਹੋਰਡਿੰਗ ਆਦਿ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਹੁਣ ਇਹ ਪ੍ਰਚਾਰ ਸਮਗਰੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਲੱਗ ਸਕੇਗੀ ਅਤੇ ਜਿਸ ਵੀ ਉਮਦੀਵਾਰ ਵੱਲੋਂ ਇਸ ਮਾਮਲੇ ‘ਚ ਕੁਤਾਹੀ ਕੀਤੀ ਗਈ, ਉਸ ਵਿਰੁੱਧ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਤਰੁੰਤ ਕੀਤੀ ਜਾਵੇਗੀ। ਉਨ•ਾਂ ਸਾਰੀਆਂ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ, ਚੋਣ ਜ਼ਾਬਤੇ, ਚੋਣ ਖਰਚੇ ਆਦਿ ਬਾਰੇ ਇੰਨ-ਬਿੰਨ ਪਾਲਣਾ ਕਰਨ। ਉਨ•ਾਂ ਦੱਸਿਆ ਕਿ ਜ਼ਿਲ•ੇ ‘ਚ ਜਿੱਥੇ ਵੀ ਲੋੜ ਮਹਿਸੂਸ ਹੋਈ ਉਥੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ।
ਉਨ•ਾਂ ਦੱਸਿਆ ਕਿ ਪੇਡ ਖ਼ਬਰਾਂ ‘ਤੇ ਇਸ ਵਾਰ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਹਰ ਅਖਬਾਰ ਅਤੇ ਹਰ ਚੈਨਲ ਦੀ ਨਜ਼ਰਸਾਨੀ ਕਰਨ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ। ਲਾਲ ਬੱਤੀ ਬਾਰੇ ਪੁੱਛੇ ਗਏ ਇਕ ਪ੍ਰਸ਼ਨ ਦਾ ਉਤਰ ਦਿੰਦੇ ਉਨ•ਾਂ ਦੱਸਿਆ ਕਿ ਇਸ ਦੀ ਵਰਤੋਂ ਕੇਵਲ ਦਫ਼ਤਰੀ ਵਰਤੋਂ ਵਾਸਤੇ ਕੀਤੀ ਜਾ ਸਕੇਗੀ। ਉਨ•ਾਂ ਦੱਸਿਆ ਕਿ ਚੋਣ ਰੈਲੀ ਲਈ ਰਿਟਰਨਿੰਗ ਅਧਿਕਾਰੀ ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਜ਼ਿਲ•ਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਤਰਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਕੰਟਰੋਲ ਸੈਂਟਰ ਕਾਇਮ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨੰਬਰ 0183-2564054 ਅਤੇ 2564055 ‘ਤੇ ਕੋਈ ਵੀ ਵਿਅਕਤੀ ਕਿਸੇ ਵੀ ਸ਼ਿਕਾਇਤ ਕਰ ਸਕਦਾ ਹੈ।