ਚੰਡੀਗੜ•, 26 ਦਸੰਬਰ: ਪੰਜਾਬ ਸਰਕਾਰ ਨੇ ਸਾਲ 2012 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਮੁਤਾਬਿਕ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਤੋ’ ਬਿਨਾਂ ਵੱਖ-ਵੱਖ ਦਿਹਾੜਿਆਂ’ਤੇ ਤਿਉਹਾਰਾਂ ਮੌਕੇ 33 ਛੁੱਟੀਆਂ ਹੋਣਗੀਆਂ, ਜਿਸ ਵਿੱਚ ਗਣਤੰਤਰ ਦਿਵਸ 26 ਜਨਵਰੀ, ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 28 ਜਨਵਰੀ, ਜਨਮ ਦਿਵਸ ਗੁਰੂ ਰਵਿਦਾਸ ਜੀ 07 ਫਰਵਰੀ, ਮਹਾਂ ਸ਼ਿਵਰਾਤਰੀ 20 ਫਰਵਰੀ, ਹੋਲੀ 08 ਮਾਰਚ, ਸ਼ਹੀਦੀ ਦਿਨ ਸ਼ਹੀਦੇ ਆਜ਼ਮ ਭਗਤ ਸਿੰਘ 23 ਮਾਰਚ, ਰਾਮ ਨੋਮੀ 1 ਅਪ੍ਰੈਲ, ਮਹਾਵੀਰ ਜੈਯੰਤੀ 05 ਅਪ੍ਰੈਲ, ਗੁੱਡ ਫਰਾਈਡੇ 06 ਅਪ੍ਰੈਲ, ਵਿਸਾਖੀ 13 ਅਪ੍ਰੈਲ, ਜਨਮ ਦਿਨ ਡਾ. ਬੀ.ਆਰ.ਅੰਬੇਦਕਰ 14 ਅਪ੍ਰੈਲ, ਭਗਵਾਨ ਪਰਸ਼ੂ ਰਾਮ ਜੈਯੰਤੀ 24 ਅਪ੍ਰੈਲ, ਮਜ਼ਦੂਰ ਦਿਵਸ 1 ਮਈ, ਸ਼ਹੀਦੀ ਦਿਨ ਗੁਰੂ ਅਰਜਨ ਦੇਵ 25 ਮਈ, ਭਗਤ ਕਬੀਰ ਜੈਅੰਤੀ 04 ਜੂਨ, ਸ਼ਹੀਦੀ ਦਿਨ ਸ਼ਹੀਦ ਊਧਮ ਸਿੰਘ 31 ਜੁਲਾਈ, ਜਨਮ ਅਸ਼ਟਮੀ 10 ਅਗਸਤ, ਆਜ਼ਾਦੀ ਦਿਵਸ 15 ਅਗਸਤ, ਈਦ-ਉਲ-ਫਿਤਰ 20 ਅਗਸਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 01 ਸਤੰਬਰ, ਜਨਮ ਦਿਨ ਬਾਬਾ ਸ੍ਰੀ ਚੰਦ 24 ਸੰਤਬਰ, ਜਨਮ ਦਿਵਸ ਸ. ਭਗਤ ਸਿੰਘ ਜੀ 28 ਸਤੰਬਰ, ਮਹਾਤਮਾ ਗਾਂਧੀ ਜੈਯੰਤੀ 2 ਅਕਤੂਬਰ, ਜਨਮ ਦਿਨ ਸ੍ਰੀ ਗੁਰੂ ਰਾਮ ਦਾਸ ਜੀ 09 ਅਕਤੂਬਰ, ਅਗਰਸੈਨ ਜੈਅੰਤੀ 16 ਅਕਤੂਬਰ, ਦੁਸਹਿਰਾ 24 ਅਕਤੂਬਰ, ਇਦ-ਉੱਲ-ਜੂਹਾ (ਬਕਰੀਦ) 27 ਅਕਤੂਬਰ, ਜਨਮ ਦਿਵਸ ਮਹਾਂਰਿਸ਼ੀ ਬਾਲਮੀਕ 29 ਅਕਤੂਬਰ, ਦੀਵਾਲੀ 13 ਨਵੰਬਰ, ਵਿਸ਼ਵਕਰਮਾ ਦਿਵਸ 14 ਨਵੰਬਰ, ਸ਼ਹੀਦੀ ਦਿਨ ਗੁਰੂ ਤੇਗ ਬਹਾਦਰ 24 ਨਵੰਬਰ, ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ 28 ਨਵਬੰਰ ਤੇ ਕ੍ਰਿਸਮਸ 25 ਦਸੰਬਰ ਸਰਕਾਰੀ ਛੁੱਟੀਆਂ ਵਿੱਚ ਸ਼ਾਮਲ ਹਨ।
ਇਨਾਂ• ਛੁੱਟੀਆਂ ਤੋ’ ਇਲਾਵਾ ਸਰਕਾਰੀ ਮੁਲਾਜ਼ਮ ਰਾਖਵੀਆਂ ਰੱਖੀਆਂ 20 ਹੋਰ ਛੁੱਟੀਆਂ ਵਿਚੋ’ ਕਿਸੇ ਦੋ ਦਿਨ ਛੁੱਟੀ ਲੈ ਸਕਦੇ ਹਨ। ਰਾਖਵੀਆਂ ਛੁੱਟੀਆਂ ਵਿੱਚ ਨਵਾਂ ਸਾਲ ਦਿਵਸ 1 ਜਨਵਰੀ, ਲੋ’ਹੜੀ 13 ਜਨਵਰੀ, ਨਿਰਵਾਣ ਦਿਵਸ ਭਗਵਾਨ ਆਦੀਨਾਥ 22 ਜਨਵਰੀ, ਜਨਮ ਦਿਨ ਮੁਹੰਮਦ ਸਾਹਿਬ 5 ਫਰਵਰੀ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ, ਹੋਲਾ ਮਹੱਲਾ 10 ਮਾਰਚ, , ਬੁੱਧ ਪੂਰਨਿਮਾ 6 ਮਈ, ਨਿਰਜਲਾ ਅਕਾਦਸੀ 1 ਜੂਨ, ਬਰਸੀ ਮਹਾਰਾਜਾ ਰਣਜੀਤ ਸਿੰਘ 29 ਜੂਨ, ਜਨਮ ਦਿਨ ਬਾਬਾ ਜੀਵਨ ਸਿੰਘ 05 ਸਤੰਬਰ, ਅਨੰਤ ਚਤੁਰਦਸ਼ੀ 29 ਸਤੰਬਰ, ਜਨਮ ਦਿਨ ਬਾਬਾ ਬੰਦਾ ਸਿੰਘ ਬਹਾਦਰ 16 ਅਕਤੂਬਰ, ਜਨਮ ਦਿਨ ਸੰਤ ਨਾਮ ਦੇਵ 26 ਅਕਤੂਬਰ, ਨਵਾਂ ਪੰਜਾਬ ਦਿਵਸ 01 ਨਵੰਬਰ, ਕਰਵਾ ਚੌਥ 02 ਨਵੰਬਰ, ਗੌਵਰਧਨ ਪੂਜਾ 14 ਨਵੰਬਰ, ਮੁਹੱਰਮ 25 ਨਵੰਬਰ ਅਤੇ ਫਤਹਿਗੜ• ਸ਼ਹੀਦੀ ਜੋੜ ਮੇਲਾ 25, 26, 27 ਦਸੰਬਰ ਰਾਖਵੀਆਂ ਛੁੱਟੀਆਂ ਸ਼ਾਮਲ ਹਨ।
ਨੈਗੋਸ਼ੀਏਬਲ ਇੰਸਟਰੂਮੈ’ਟ ਐਕਟ 1881 ਅਧੀਨ ਹੋਣ ਵਾਲੀਆਂ ਛੁੱਟੀਆਂ-ਇਸ ਐਕਟ ਤਹਿਤ ਪੰਜਾਬ ਵਿੱਚ 16 ਛੁੱਟੀਆਂ ਐਲਾਨੀਆਂ ਗਈਆਂ ਹਨ ਜਿਨਾਂ ਵਿੱਚ 26 ਜਨਵਰੀ ਗਣਤੰਤਰ ਦਿਵਸ, 7 ਫਰਵਰੀ ਜਨਮ ਦਿਨ ਗੁਰੂ ਰਵੀਦਾਸ, 8 ਮਾਰਚ ਹੋਲੀ, 1 ਅਪ੍ਰੈਲ ਬੈ’ਕ ਹਾਲੀਡੇ ਤੇ ਰਾਮ ਨੌਮੀ, 25 ਮਈ ਸ਼ਹੀਦੀ ਦਿਨ ਗੁਰੂ ਅਰਜਨ ਦੇਵ, 10 ਅਗਸਤ ਜਨਮ ਅਸ਼ਟਮੀ, 15 ਅਗਸਤ ਸੁਤੰਤਰਤਾ ਦਿਵਸ, 20 ਅਗਸਤ ਈਦ ਉਲ ਫਿਤਰ, 30 ਸਤੰਬਰ ਬੈ’ਕ ਹਾਲੀਡੇ, 2 ਅਕਤੂਬਰ ਜਨਮ ਦਿਨ ਮਹਾਤਮਾ ਗਾਂਧੀ, 24 ਅਕਤੂਬਰ ਦੁਸਹਿਰਾ, 29 ਅਕਤੂਬਰ ਜਨਮ ਦਿਨ ਮਹਾਂਰਿਸ਼ੀ ਬਾਲਮੀਕ, 13 ਨਵੰਬਰ ਦੀਵਾਲੀ, 28 ਨਵੰਬਰ ਜਨਮ ਦਿਵਸ ਗੁਰੂ ਨਾਨਕ ਦੇਵ ਅਤੇ 25 ਦਸੰਬਰ ਕ੍ਰਿਸਮਿਸ ਦਿਵਸ।