ਗੁਰਦਾਸਪੁਰ, 26 ਦਸੰਬਰ ( ) 30 ਜਨਵਰੀ 2012 ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਜ਼ਿਲ੍ਹੇ ਵਿੱਚ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਮਹਿੰਦਰ ਸਿੰਘ ਕੈਂਥ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਥਾਨਕ ਪੰਚਾਇਤ ਭਵਨ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਕੀਤਾ।
ਸ੍ਰੀ ਕੈਂਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 5 ਜਨਵਰੀ ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ 12 ਜਨਵਰੀ ਤਕ ਉਮੀਦਵਾਰ ਕਾਗਜ ਦਾਖਲ ਕਰ ਸਕਦੇ ਹਨ। 13 ਜਨਵਰੀ ਨੂੰ ਕਾਗਜਾਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਤੇ 16 ਜਨਵਰੀ ਨੂੰ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ। 30 ਜਨਵਰੀ ਨੂੰ ਵੋਟਾਂ ਪੈਣਗੀਆਂ, 4 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ ਅਤੇ 9 ਮਾਰਚ 2012 ਤਕ ਚੋਣਾਂ ਸਬੰਧੀ ਸਾਰੀ ਕਾਰਵਾਈ ਮੁਕੰਮਲ ਹੋ ਜਾਵੇਗੀ।।
ਸ੍ਰੀ ਕੈਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲੇ ਦੇ 7 ਵਿਧਾਨ ਸਭਾ ਹਲਕਿਆਂ ਲਈ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਵਿਧਾਨ ਸਭਾ ਹਲਕਾ ਗੁਰਦਾਸਪੁਰ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ ਗੁਰਦਾਸਪੁਰ ਸ. ਤੇਜਿੰਦਰਪਾਲ ਸਿੰਘ, ਹਲਕਾ ਦੀਨਾ ਨਗਰ (ਰਾਖਵਾਂ) ਲਈ ਵਧੀਕ ਡਿਪਟੀ ਕਮਿਸਨਰ (ਵਿਕਾਸ) ਗੁਰਦਾਸਪੁਰ ਸ੍ਰੀ ਸਤੀਸ਼ ਵਵਿਸ਼ਟ, ਕਾਦੀਆਂ ਹਲਕੇ ਲਈ ਸਹਾਇਕ ਐਕਸਾਈਜ ਐਂਡ ਟੈਕਸ਼ੈਸਨ ਕਮਿਸ਼ਨਰ,ਗਰਦਾਸਪੁਰ ਸ. ਬਲਦੇਵ ਸਿੰਘ, ਬਟਾਲਾ ਹਲਕੇ ਲਈ ਐਸ.ਡੀ.ਐਮ ਬਟਾਲਾ ਸ. ਪਰਮਜੀਤ ਸਿੰਘ, ਸ੍ਰੀ ਹਰਗੋਬਿੰਦਪੁਰ (ਰਾਖਵਾਂ) ਹਲਕੇ ਲਈ ਡੀ.ਡੀ.ਪੀ.ਓ ਗੁਰਦਾਸਪੁਰ ਸ੍ਰੀ ਰਣਬੀਰ ਸਿੰਘ ਮੂਧਲ, ਫਤਿਹਗੜ੍ਹ ਚੂੜੀਆਂ ਹਲਕੇ ਲਈ ਜਿਲਾ ਟਰਾਂਸਪੋਰਟ ਅਫ਼ਸਰ, ਗੁਰਦਾਸਪੁਰ ਸ. ਜਸਬੀਰ ਸਿੰਘ ਤੇ ਡੇਰਾ ਬਾਬਾ ਨਾਨਕ ਹਲਕੇ ਲਈ ਐਸ.ਡੀ.ਐਮ ਡੇਰਾ ਬਾਬਾ ਨਾਨਕ ਸ. ਜਸਬੀਰ ਸਿੰਘ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਉਨਾ ਅੱਗੇ ਕਿਹਾ ਕਿ ਹਰੇਕ ਰਿਟਰਨਿੰਗ ਅਫਸਰ ਦੇ ਨਾਲ ਦੋ-ਦੋ ਸਹਾਇਕ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਸ੍ਰੀ ਕੈਂਥ ਨੇ ਅੱਗੇ ਕਿਹਾ ਕਿ ਜਿਲੇ ਵਿੱਚ ਕੁਲ ਵੋਟਰਾਂ ਦੀ ਗਿਣਤੀ 1074626 ਹੈ। ਜਿਨਾ ਵਿੱਚ ਪੁਰਸ਼ ਵੋਟਰ 557348 ਅਤੇ ਮਹਿਲਾ ਵੋਟਰ 517278 ਹਨ। ਉਨਾ ਅੱਗੇ ਕਿਹਾ ਕਿ ਜਿਲੇ ਵਿੱਚ ਕੁਲ 1293 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨਾ ਵਿੱਚ 226 ਸ਼ਹਿਰੀ ਅਤੇ 1067 ਪੇਂਡੂ ਖੇਤਰ ਵਿੱਚ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।
ਸ੍ਰੀ ਕੈਂਥ ਨੇ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਨਿਰਪੱਖ ਅਤੇ ਸ਼ਾਂਤੀ ਪੂਰਵਕ ਕਰਵਾਉਣ ਲਈ ਕੇਂਦਰੀ ਸੁਰੱਖਿਆ ਬਲ ਅਤੇ ਪੁਲਿਸ ਜਵਾਨ ਤਾਇਨਾਤ ਕੀਤੇ ਜਾਣਗੇ।ਇਕ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਜਿਲੇ ਵਿੱਚ ਬਣਾਏ 1293 ਪੋਲਿੰਗ ਸਟੇਸ਼ਨਾਂ ਵਿੱਚੋਂ 657 ਸੰਵੇਦਨਸ਼ੀਲ ਅਤੇ 152 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਹਨ।
ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ 4-ਗੁਰਦਾਸਪੁਰ, 5-ਦੀਨਾ ਨਗਰ (ਰਾਖਵਾਂ) ,6-ਕਾਦੀਆਂ,10- ਡੇਰਾ ਬਾਬਾ ਨਾਨਕ , ਦੇ ਵੋਟਾਂ ਦੀ ਗਿਣਤੀ ਬੇਅੰਤ ਕਾਲਜ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ, ਗੁਰਦਸਾਪੁਰ ਵਿਖੇ ਹੋਵੇਗੀ ਅਤੇ 7- ਬਟਾਲਾ ,8- ਸ੍ਰੀ ਹਰਗੋਬਿੰਦਪੁਰ (ਰਾਖਵਾਂ) ਅਤੇ 9- ਫਤਿਹਗੜ੍ਹ ਚੂੜੀਆਂ ਦੇ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ ਇੰਸਟੀਟਿਊਟ, ਹਰਦੋਛੰਨੀ ਰੋਡ. ਗੁਰਦਾਸਪੁਰ ਵਿਖੇ ਹੋਵੇਗੀ।
ਉਨਾ ਅੱਗੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਜਿਲੇ ਵਿੱਚ 3 ਜਨਰਲ ਅਬਜਰਵਰ, 2 ਖਰਚਾ ਅਬਜਰਵਰ ਅਤੇ ਪਹਿਲੀ ਵਾਰ 2 ਪੁਲਿਸ ਅਬਜਰਵਰ ਨਿਯੁਕਤ ਕੀਤੇ ਗਏ ਹਨ। ਜਿਲੇ ਵਿੱਚ ਚੋਣਾਂ ਲਈ 6937 ਪੋਲਿੰਗ, ਪ੍ਰੀਜ਼ਾਈਡਿੰਗ ਅਫ਼ਸਰ ਅਤੇ 964 ਮਾਈਕਰੋ ਅਬਜਰਵਰ ਨਿਯੁਕਤ ਕੀਤੇ ਗਏ ਹਨ।