ਅੰਮ੍ਰਿਤਸਰ, 26 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 38ਵੀਂ ਸਾਲਾਨਾ ਕਨਵੋਕੇਸ਼ਨ ਇਥੇ ਪਹਿਲੀ ਫਰਵਰੀ ਨੂੰ ਹੋਵੇਗੀ ਤੇ ਇਸ ਮੌਕੇ ਪੀਐਚ.ਡੀ., ਐਮ.ਫਿਲ ਦੇ ਸਾਰੇ ਵਿਦਿਆਰਥੀਆਂ ਅਤੇ ਬਾਕੀ ਸਾਰੀਆਂ ਪ੍ਰੀਖਿਆਵਾਂ ਦੇ ਪਹਿਲੀਆਂ ਤਿੰਨ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਰੀਹਰਸਲ 31 ਜਨਵਰੀ ਨੂੰ ਸਵੇਰੇ 10 ਵਜੇ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਹੋਵੇਗੀ।
ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਅਨੁਸਾਰ ਇਸ ਅਵਸਰ ‘ਤੇ ਉਘੇ ਪੰਜਾਬੀ ਲੇਖਕ, ਸ. ਕਰਤਾਰ ਸਿੰਘ ਦੁੱਗਲ (ਨਵੀਂ ਦਿੱਲੀ) ਅਤੇ ਇਨਫੋਸਿਸ ਟੈਕਨਾਲੋਜੀਜ਼ ਲਿਮਟਿਡ, ਬੰਗਲੌਰ ਦੇ ਚੇਅਰਮੈਨ-ਐਮੇਰੀਟਸ, ਸ੍ਰੀ ਐਨ.ਆਰ. ਨਰਾਇਣ ਮੂਰਤੀ ਨੂੰ ਉਹਨਾਂ ਦੀ ਸਖਸ਼ੀਅਤ ਅਤੇ ਪ੍ਰਾਪਤੀਆਂ ਸਦਕਾ ਆਨਰੇਰੀ ਡਿਗਰੀਆਂ ਪ੍ਰਦਾਨ ਕਰਕੇ ਸਨਮਾਨਿਤ ਵੀ ਕੀਤਾ ਜਾਵੇਗਾ।