December 26, 2011 admin

ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਦਾ 7 ਰੋਜਾ ਕੈਂਪ ਸ਼ੁਰੂ

ਰਾਸ਼ਟਰੀ ਸੇਵਾ ਯੋਜਨਾ ਯੂਨਿਟ ਸਰਕਾਰ ਕੰਨਿਆ ਸੈਕੰਡਰੀ ਸਕੂਲ, ਫਿਰੋਜ਼ਪੁਰ ਸ਼ਹਿਰ ਦੇ 60 ਵਲੰਟੀਅਰ ਦਾ 7 ਰੋਜਾ ਦਿਨ ਰਾਤ ਚੱਲਣ ਵਾਲਾ ਕੈਂਪ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਕਮਲਜੀਤ ਸਿੰਘ ਸਿਧੂ ਦੀ ਯੋਗ ਰਹਿਨੁਮਾਈ ਹੇਠ ਸ਼ੁਰੂ ਹੋਇਆ।  ਕੈਂਪ ਦੀ ਸ਼ੁਰੂਆਤ ਮੌਕੇ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਹਰਕਿਰਨ ਕੌਰ ਪੀ.ਈ.ਐਸ. ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਵਲੰਟੀਅਰਾ ਨੂੰ ਪੜਾਈ ਦੇ ਨਾਲ ਨਾਲ ਸਹਿਪਾਠੀ ਕ੍ਰਿਆਵਾ ਦੀ ਮੱਹਤਤਾ ਉੱਤੇ ਜੋਰ ਦਿੰਦਿਆ ਸਮਾਜ ਸੇਵਾ ਅਤੇ ਹੱਥੀ ਕੰਮ ਕਰਨ ਦੀ ਮਹੱਤਤਾ ਦਾ ਜਿਕਰ ਕੀਤਾ ।  ਉਨ•ਾ ਨੇ ਅਨੁਸ਼ਾਸ਼ਨ ਦੀ ਮਹੱਤਤਾ ਸਬੰਧੀ  ਵਿਸਥਾਰ ਸਹਿਤ ਚਾਨਣਾ ਪਾਇਆ।
ਕੈਂਪ ਕਮਾਂਡੈਂਟ ਗੁਰਚਰਨ ਸਿੰਘ ਨੇ ਆਏ ਮਹਿਮਾਨਾ ਨੂੰ ਜੀ ਆਇਆ ਕਹਿੰਦਿਆ ਰਾਸ਼ਟਰੀ ਸੇਵਾ ਯੋਜਨਾ ਦੇ ਸਬੰਧੀ ਵਿਸ਼ਤਾਰ ਸਹਿਤ ਜਾਣਕਾਰੀ ਦਿੱਤੀ ਅਤੇ ਕੈਂਪ ਦੀ ਰੂਪ ਰੇਖਾ ਬਾਰੇ ਦੱਸਿਆ।  ਉਹਨਾ ਕਿਹਾ ਕਿ ਇਹ ਕੈਂਪ 31 ਦਸੰਬਰ ਤੱਕ ਚੱਲੇਗਾ।
ਇਹ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਰੀਸ਼ ਮੋਂਗਾ ਉੱਘੇ ਸਮਾਜ ਸੇਵਕ ਡਾ: ਸਤਿੰਦਰ ਸਿੰਘ ਸਟੇਟ ਐਵਾਰਡੀ ਲੈਕਚਰਾਰ, ਸੁਖਦੇਵ ਸਿੰਘ ਬਰਾੜ ਅਤੇ ਉਘੇ ਸਿੱਖਿਆ ਡਾ: ਰਮੇਸ਼ਵਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕੈਂਪ ਦੀ ਸਫਲਤਾ ਲਈ ਸ਼ੁਭ ਇਛਾਵਾ ਦਿੰਦਿਆ ਵਿਦਿਆਰਥੀ ਜੀਵਨ ਵਿੱਚ ਰਾਸ਼ਟਰੀ ਏਕਤਾ ਭਾਈਚਾਰਕ ਸਾਂਝ ਅਤੇ ਦੇਸ਼ ਭਗਤੀ ਦਾ ਜਜਬਾ ਪੈਦਾ ਕਰਨਾਂ ਸਮੇਂ ਦੀ ਵੱਡੀ ਜਰੂਰਤ ਦੱਸਦਿਆ ਕਿਹਾ ਕਿ ਨੌਂਜਵਾਨ ਨੂੰ ਸਮਾਜਿਕ ਬੁਰਾਈਆ ਖਿਲਾਫ ਡੱਟਕੇ ਕੰਮ ਕਰਨਾ ਚਾਹੀਦਾ ਹੈ।  
ਇਸ ਮੌਕੇ ਦਰਸ਼ਨ ਲਾਲ ਸ਼ਰਮਾ, ਦਰਸ਼ਨ ਸਿੰਘ ਗਿੱਲ, ਲਲਿਤ ਕੁਮਾਰ, ਨਰੇਸ਼ ਕੁਮਾਰ, ਸੁਖਵਿੰਦਰ ਸਿੰਘ, ਭੁਪਿੰਦਰ ਕੌਰ ਜੂਨੀਅਰ ਸਹਾਇਕ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਅੰਤ ਵਿੱਚ ਗੁਰਚਰਨ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।

Translate »