ਚੰਡੀਗੜ•, 27 ਦਸੰਬਰ: ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ 1 ਆਈ.ਏ.ਐਸ. ਅਤੇ 8 ਪੀ.ਸੀ.ਐਸ. ਅਧਿਕਾਰੀਆਂ ਦੇ ਤੁਰਤ ਪ੍ਰÎਭਾਵ ਨਾਲ ਤਬਾਦਲੇ ਕੀਤੇ ਹਨ।
ਸਰਕਾਰ ਦੇ ਬੁਲਾਰੇ ਅਨੁਸਾਰ ਸ੍ਰੀ ਪ੍ਰਵੀਨ ਕੁਮਾਰ ਥਿੰਦ, ਆਈ.ਏ.ਐਸ., ਏ.ਸੀ.ਏ. (ਹੈਡਕੁਆਰਟਰ ਤੇ ਨੀਤੀ) ਗਮਾਡਾ, ਐਸ.ਏ.ਐਸ. ਨਗਰ ਨੂੰ ਖ਼ਾਲੀ ਆਸਾਮੀ ‘ਤੇ ਅੰਮ੍ਰਿਤਸਰ ਦਾ ਏ.ਡੀ.ਸੀ. (ਡਿਵੀਜ਼ਨਲ) ਲਾਇਆ ਗਿਆ ਹੈ। ਇਸੇ ਤਰ•ਾਂ ਸ੍ਰੀ ਪ੍ਰੀਤਪਾਲ ਸਿੰਘ ਸ਼ੇਰਗਿੱਲ ਪੀ.ਸੀ.ਐਸ. ਵਧੀਕ ਪ੍ਰਬੰਧਕੀ ਡਾਇਰੈਕਟਰ, ਪਨਸਪ ਦੀਆਂ ਸੇਵਾਵਾਂ ਸਥਾਨਕ ਸਰਕਾਰ ਵਿਭਾਗ ਨੂੰ, ਉਨ•ਾਂ ਨੂੰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦਾ ਵਧੀਕ ਕਮਿਸ਼ਨਰ ਲਾਉਣ ਲਈ ਸੌਂਪ ਦਿੱਤੀਆਂ ਗਈਆਂ ਹਨ ਜਦ ਕਿ ਸ੍ਰੀ ਜੀ.ਐਸ. ਘੁੰਮਣ ਪੀ.ਸੀ.ਐਸ. ਨੂੰ ਸਬ ਡਿਵੀਜ਼ਨਲ ਮੈਜਿਸਟਰੇਟ ਅਬੋਹਰ, ਸ੍ਰੀ ਹਰਜੀਤ ਸਿੰਘ ਕੰਧੋਲਾ ਪੀ.ਸੀ.ਐਸ. ਨੂੰ ਜ਼ਿਲ•ਾ ਟਰਾਂਸਪੋਰਟ ਅਧਿਕਾਰੀ ਮੁਕਤਸਰ, ਸ੍ਰੀਮਤੀ ਅਮਨਦੀਪ ਕੌਰ ਪੀ.ਸੀ.ਐਸ. ਨੂੰ ਸਹਾਇਕ ਕਮਿਸ਼ਨਰ (ਜਨਰਲ) ਮੁਕਤਸਰ, ਸ੍ਰੀ ਉਮਾ ਸ਼ੰਕਰ ਪੀ.ਸੀ.ਐਸ. ਨੂੰ ਸਬ ਡਿਵੀਜ਼ਨਲ ਮੈਜਿਸਟਰੇਟ ਦਸੂਹਾ, ਸ੍ਰੀ ਪਰਮਿੰਦਰ ਪਾਲ ਸਿੰਘ ਪੀ.ਸੀ.ਐਸ. ਨੂੰ ਸਬ ਡਿਵੀਜ਼ਨਲ ਮੈਜਿਸਟਰੇਟ ਸਰਦੂਲਗੜ•, ਸ੍ਰੀਮਤੀ ਹਰਗੁਣਜੀਤ ਕੌਰ ਪੀ.ਸੀ.ਐਸ. ਨੂੰ ਸਬ ਡਿਵੀਜ਼ਨਲ ਮੈਜਿਸਟਰੇਟ ਬਾਘਾਪੁਰਾਣਾ ਅਤੇ ਸ੍ਰੀਮਤੀ ਦਲਜੀਤ ਕੌਰ ਪੀ.ਸੀ.ਐਸ. ਨੂੰ ਸਬ ਡਿਵੀਜ਼ਨਲ ਮੈਜਿਸਟਰੇਟ ਕੋਟਕਪੂਰਾ ਲਾਇਆ ਗਿਆ ਹੈ।