ਲੁਧਿਆਣਾ: 27 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਕਾਲਜ ਵਿੱਚ ਬੀ ਐਸ ਸੀ ਖੇਤੀਬਾੜੀ ਕਰ ਰਹੇ ਵਿਦਿਆਰਥੀ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਅਤੇ ਉਨ•ਾਂ ਦੇ ਪਰਿਵਾਰਾਂ ਨਾਲ ਖੇਤੀ ਸੰਬੰਧੀ ਵਿਚਾਰ ਵਟਾਂਦਰਾ ਕਰਨਗੇ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ 30 ਦਸੰਬਰ ਤੋਂ 9 ਜਨਵਰੀ ਤਕ ਹੋਣ ਵਾਲੀ ਇਹ ਦਸ ਰੋਜ਼ਾ ਸਿਖਲਾਈ ਇਨ•ਾਂ ਵਿਦਿਆਰਥੀਆਂ ਦੇ ਕੋਰਸ ਦਾ ਹਿੱਸਾ ਹੈ ਜਿਸ ਦੌਰਾਨ ਇਹ ਯੂਨੀਵਰਸਿਟੀ ਦੀਆਂ ਤਕਨੀਕਾਂ ਵੀ ਕਿਸਾਨਾਂ ਤਕ ਪਹੁੰਚਾਉਣਗੇ। ਡਾ: ਧਾਲੀਵਾਲ ਨੇ ਦੱਸਿਆ ਕਿ ਇਹ ਵਿਦਿਆਰਥੀ ਭੂੰਦੜੀ, ਗੋਰਸੀਆਂ ਮੱਖਣ, ਗੁਰਾਹੂਰ, ਭਰੋਵਾਲ ਕਲਾਂ, ਖੁੱਡੀ ਚੱਕ ਅਤੇ ਕੋਟ ਮੰਨਾ ਵਿਖੇ ਜਾਣਗੇ। ਡਾ: ਧਾਲੀਵਾਲ ਅਨੁਸਾਰ ਵਿਭਾਗ ਦੇ ਅਧਿਆਪਕ ਡਾ: ਸੁਰਿੰਦਰ ਕੌਰ ਸੈਣੀ, ਡਾ: ਰਜਿੰਦਰ ਕੌਰ ਕਾਲੜਾ, ਡਾ: ਜਸਵਿੰਦਰ ਭੱਲਾ, ਡਾ: ਨਿਰਮਲ ਜੌੜਾ, ਡਾ: ਤੇਜਿੰਦਰ ਸਿੰਘ ਰਿਆੜ ਅਤੇ ਡਾ: ਵਿਪਨ ਰਾਮਪਾਲ ਇਨ•ਾਂ ਵਿਦਿਆਰਥੀਆਂ ਦੇ ਸਿਖਲਾਈ ਨਿਗਰਾਨ ਹੋਣਗੇ।