ਲੁਧਿਆਣਾ, 27 ਦਸੰਬਰ : ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਹੈ ਕਿ 30 ਜਨਵਰੀ ਨੂੰ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਜਿਲਾ ਪ੍ਰਸ਼ਾਸ਼ਨ ਨੇ ਵੋਟਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿਲੇ ਦੇ 14 ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਹਨ।ਉਹਨਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਵਿੱਚ ਜਿਲਾ ਪੱਧਰ ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਸ ਦਾ ਸੰਪਰਕ ਨੰਬਰ 94640-51367 ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਵੱਖ-ਵੱਖ ਹਲਕਿਆਂ ਦੇ ਵੋਟਰਾਂ ਵੱਲੋਂ ਚੋਣਾਂ ਨਾਲ ਸਬੰਧਤ ਆਪਣੇ ਸੁਝਾਅ ਅਤੇ ਸ਼ਿਕਾਇਤਾਂ ਇਹਨਾਂ ਕੰਟਰੋਲ ਰੂਮਾਂ ਦੇ ਉਪਲੱਬਧ ਨੰਬਰਾਂ ਤੇ ਦਰਜ਼ ਕਰਵਾਏ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਚੋਣ ਹਲਕਾ 057-ਖੰਨਾ ਦੇ ਵੋਟਰ 94172-07246, ਚੋਣ ਹਲਕਾ 058-ਸਮਰਾਲਾ ਦੇ ਵੋਟਰ 01628-262354, ਚੋਣ ਹਲਕਾ 059-ਸਾਹਨੇਵਾਲ ਦੇ ਵੋਟਰ 94644-14371, ਚੋਣ ਹਲਕਾ 060-ਲੁਧਿਆਣਾ (ਪੂਰਬੀ) ਦੇ ਵੋਟਰ 0161-2745776, ਚੋਣ ਹਲਕਾ 061-ਲੁਧਿਆਣਾ (ਦੱਖਣੀ) ਦੇ ਵੋਟਰ 75890-71206, ਚੋਣ ਹਲਕਾ 062-ਆਤਮ ਨਗਰ ਦੇ ਵੋਟਰ 75893-03309, 81467-00009, ਚੋਣ ਹਲਕਾ 063-ਲੁਧਿਆਣਾ ਕੇਦਰੀ ਦੇ ਵੋਟਰ 94172-77812, ਚੋਣ ਹਲਕਾ 064-ਲੁਧਿਆਣਾ (ਪੱਛਮੀ) ਦੇ ਵੋਟਰ 0161-2405508, ਚੋਣ ਹਲਕਾ 065-ਲੁਧਿਆਣਾ ਉੱਤਰੀ ਦੇ ਵੋਟਰ 75893-01540, ਚੋਣ ਹਲਕਾ 066-ਗਿੱਲ (ਐਸ.ਸੀ) ਦੇ ਵੋਟਰ 94788-35865, ਚੋਣ ਹਲਕਾ 067-ਪਾਇਲ (ਐਸ.ਸੀ) ਦੇ ਵੋਟਰ 94642-35286, 94642-94471, ਚੋਣ ਹਲਕਾ 068 ਦਾਖਾ ਦੇ ਵੋਟਰ 0161-2412555, 98781-91202, ਚੋਣ ਹਲਕਾ 069 ਰਾਏਕੋਟ (ਐਸ.ਸੀ) ਦੇ ਵੋਟਰ 01624-266934 ਅਤੇ ਚੋਣ ਹਲਕਾ 070-ਜਗਰਾਓਂ (ਐਸ.ਸੀ) ਦੇ ਵੋਟਰ 01624-227870 ਅਤੇ 01624-223256 ਉੱਤੇ ਸੰਪਰਕ ਕਰਕੇ ਚੋਣਾਂ ਨਾਲ ਸਬੰਧਤ ਕੋਈ ਵੀ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦੇ ਹਨ।