ਅੰਮ੍ਰਿਤਸਰ, 27 ਦਸੰਬਰ:
26 ਜਨਵਰੀ, 2012 ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਸਰਕਟ ਹਾਊਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰ ਮਨਜੀਤ ਸਿੰਘ ਨਾਰੰਗ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਜਿਲ੍ਹੇ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਵੇਂ ਚੋਣ ਜਾਬਤਾ ਲਾਗੂ ਹੋ ਗਿਆ ਹੈ ਪਰ 26 ਜਨਵਰੀ ਸਾਡਾ ਰਾਸ਼ਟਰੀ ਦਿਹਾੜਾ ਹੈ ਜਿਸ ਨੂੰ ਉਤਸ਼ਾਹ ਨਾਲ ਮਨਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਤਿਆਰ ਹੋ ਗਿਆ ਹੈ ਅਤੇ ਇਥੇ ਹੀ ਗਣਤੰਤਰ ਦਿਵਸ ਮਨਾਇਆ ਜਾਵੇਗਾ। ਸ੍ਰੀ ਨਾਰੰਗ ਨੇ ਦੱਸਿਆ ਕਿ ਰਾਸ਼ਟਰੀ ਝੰਡਾ ਸਵੇਰੇ 9:58 ਵਜੇ ਲਹਿਰਾਇਆ ਜਾਵੇਗਾ। ਇਸ ਮੌਕੇ ਮਾਰਚ ਪਾਸਟ, ਵੱਖ ਵੱਖ ਵਿਭਾਗਾਂ ਦੀਆਂ ਝਾਕੀਆਂ, ਸਕੂਲੀ ਬੈਂਡ, ਸਭਿਆਚਾਰਕ ਪ੍ਰੋਗਰਾਮ, ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ। ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਉਂਦਿਆਂ ਸ੍ਰੀ ਨਾਰੰਗ ਨੇ ਦੱਸਿਆ ਕਿ 17 ਜਨਵਰੀ ਨੂੰ ਪਹਿਲੀ ਰਹਿਰਸਲ ਹੋਵੇਗੀ ਜਦ ਕਿ 24 ਜਨਵਰੀ, 2012 ਨੂੰ ਫੁਲ ਡਰੈਸ ਰਹਿਰਸਲ ਹੋਵੇਗੀ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਕਰਨਗੇ। ਇਸ ਮੌਕੇ ਸ੍ਰ ਮਨਮੋਹਨ ਸਿੰਘ ਕੰਗ, ਐਸ:ਡੀ:ਐਮ, ਸ੍ਰੀ ਸੁੱਚਾ ਸਿੰਘ ਨਾਗਰਾ, ਸੀ:ਈ:ਓ ਜਿਲ੍ਹਾ ਪ੍ਰੀਸ਼ਦ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।