ਚੰਡੀਗੜ•, 27 ਦਸੰਬਰ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਪੰਜਾਬ ‘ਚ ਇਕ 4 ਜਿਲਿਆਂ ਦੇ ਡੀ.ਸੀ. ਤੇ 5 ਐਸ.ਐਸ. ਪੀਜ਼ ਨੂੰ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਕ ਆਈ.ਏ.ਐਸ. ਤੇ 8 ਪੀ.ਸੀ.ਐਸ. ਅਧਿਕਾਰੀਆਂ ਦੇ ਵੀ ਤਬਾਦਲੇ ਕਰ ਦਿੱਤੇ ਗਏ ਹਨ। ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਸਰਕਾਰ ਦੇ ਤੇਲ ‘ਤੋਂ ਚੁੰਗੀ ਹਟਾਉਣ ਦੇ ਫੈਸਲੇ ‘ਤੇ ਵੀ ਰੋਕ ਲਾ ਦਿੱਤੀ ਗਈ ਹੈ।
ਅੱਜ ਇੱਥੇ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਦੱਸਿਆ ਕਿ 4 ਜਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਤੇ 5 ਜਿਲਿ•ਆਂ ਦੇ ਐਸ.ਐਸ. ਪੀਜ਼ ਤੇ ਇਕ ਐਸ.ਪੀ. ਨੂੰ ਬਦਲ ਦਿੱਤਾ ਗਿਆ ਹੈ। ਇਨ•ਾਂ ‘ਚ ਸੀ.ਐਸ. ਤਲਵਾਰ ਨੂੰ ਡੀ.ਸੀ. ਮਾਨਸਾ, ਬੀ. ਪੁਰਸ਼ਾਰਥ ਨੂੰ ਡੀ.ਸੀ. ਮੋਗਾ, ਵੀ. ਐਨ ਜਾਦੇ ਨੂੰ ਡੀ.ਸੀ. ਬਰਨਾਲਾ. ਪਰਮਜੀਤ ਸਿੰਘ ਡੀ.ਸੀ. ਕਪੂਰਥਲਾ ਲਾਇਆ ਗਿਆ ਹੈ ਜਦਕਿ ਸ੍ਰੀ ਹਰਸ਼ ਕੁਮਾਰ ਬਾਂਸਲ ਨੂੰ ਐਸ.ਐਸ.ਪੀ. ਮੁਕਤਸਰ, ਧਨਪ੍ਰੀਤ ਕੌਰ ਨੂੰ ਐਸ.ਐਸ.ਪੀ. ਬਰਨਾਲਾ, ਦਿਨੇਸ਼ ਪ੍ਰਤਾਪ ਸਿੰਘ ਐਸ.ਐਸ.ਪੀ. ਪਟਿਆਲਾ, ਇੰਦਰਬੀਰ ਸਿੰਘ ਐਸ.ਐਸ.ਪੀ. ਮੋਗਾ, ਪ੍ਰਦੀਪ ਕੁਮਾਰ ਨੂੰ ਐਸ.ਐਸ.ਪੀ. ਮਾਨਸਾ ਲਾਇਆ ਗਿਆ ਹੈ। ਇਸ ਤੋਂ ਇਲਾਵਾ ਗੌਤਮ ਸਿੰਘਲ ਨੂੰ ਐਸ.ਪੀ. ਹੈਡਕੁਆਟਰ ਪਟਿਆਲਾ ਲਾਇਆ ਗਿਆ ਹੈ।
ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਆਈ.ਏ.ਐਸ. ਪ੍ਰਵੀਨ ਕੁਮਾਰ ਨੂੰ ਏ.ਡੀ.ਸੀ. (ਵਿਕਾਸ) ਅੰਮ੍ਰਿਤਸਰ ਲਾਇਆ ਗਆ ਹੈ ਜਦਕਿ ਪੀ.ਸੀ.ਐਸ ਅਧਿਕਾਰੀ ਪੀ.ਐਸ.ਸ਼ੇਰਗਿੱਲ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ , ਜੀ.ਐਸ. ਘੁੰਮਣ ਨੂੰ ਐਸ.ਡੀ.ਐਮ ਅਬੋਹਰ, ਹਰਜੀਤ ਸਿੰਘ ਕੰਧੋਲਾ ਨੂੰ ਜਿਲ•ਾ ਟਰਾਂਸਪੋਰਟ ਅਫਸਰ ਮੁਕਤਸਰ, ਅਮਨਦੀਪ ਕੌਰ ਨੂੰ ਸਹਾਇਕ ਕਮਿਸ਼ਨਰ ਜਨਰਲ ਮੁਕਤਸਰ, ਉਮਾ ਸ਼ੰਕਰ ਨੂੰ ਐਸ.ਡੀ.ਐਮ ਦਸੂਹਾ, ਪਰਮਿੰਦਰ ਪਾਲ ਸਿੰਘ ਨੂੰ ਐਸ.ਡੀ.ਐਮ ਸਰਦੂਲਗੜ੍ਰ, ਹਰਗੁਨਜੀਤ ਕੌਰ ਨੂੰ ਐਸ.ਡੀ.ਐਮ. ਬਾਘਾਪੁਰਾਣਾ ਤੇ ਦਲਜੀਤ ਕੌਰ ਨੂੰ ਐਸ.ਡੀ.ਐਮ ਕੋਟਕਪੂਰਾ ਲਾਇਆ ਗਿਆ ਹੈ।
ਚੋਣ ਕਮਿਸ਼ਨ ਪੰਜਾਬ ਦੀ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਰਾਜ ਭਰ ‘ਚ ਸ਼ਰਾਬ ਦੀਆਂ ਫੈਕਟਰੀਆਂ ਦੀ ਨਿਗਰਾਨੀ ਲਈ ਉਨ•ਾਂ ‘ਚ 24 ਘੰਟੇ ਰਿਕਾਰਡਿੰਗ ਲਈ ਸੀ.ਸੀ.ਟੀ.ਵੀ ਕੈਮਰੇ Ñਲਾਏ ਗਏ ਹਨ ਤੇ ਹਰ ਸ਼ਰਾਬ ਦੀ ਫੈਕਟਰੀ ‘ਚ ਮਾਈਕਰੋ ਆਬਜ਼ਰਵਾਰ ਵੀ ਨਿਯੁਕਤ ਕੀਤੇ ਗਏ ਹਨ। ਉਨ•ਾਂ ਦਸਿਆ ਕਿ ਰਾਜ ਨਿਗਰਾਨ ਟੀਮਾਂ ਵਲੋਂ ਰਾਜ ਦੇ ਵੱਖ-ਵੱਖ ਥਾਵਾਂ ‘ਤੋਂ 59 ਲੱਖ ਰੁਪੈ ਦੀ ਬੇਹਿਸਾਬੀ ਨਕਦੀ ਬਰਾਮਦ ਕੀਤੀ ਗਈ ਹੈ ਤੇ ਹੁਸ਼ਿਆਰਪੁਰ ਵਿਖੇ 4 ਟਰੱਕ ਤੇ ਜਲੰਧਰ ਤੋਂ 127 ਬੋਤਲਾਂ ਸ਼ਰਾਬ ਤੇ ਹੁਸ਼ਿਆਰਪੁਰ ਤੋਂ ਹੀ 6 ਥੈਲੇ ਭੁੱਕੀ ਦੇ ਫੜ•ੇ ਗਏ ਹਨ। ਉਨ•ਾਂ ਦਸਿਆ ਕਿ ਚੋਣ ਕਮਿਸ਼ਨ ਪੰਜਾਬ ਨੂੰ ਹੁਣ ਤੱਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੁੱਲ 52 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਤੇ ਰਾਜ ਭਰ ‘ਚ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹਜ਼ਾਰ ਤੋਂ ਵੱਧ ਹੋਰਡਿੰਗ ਤੇ ਬੋਰਡ ਉਤਾਰੇ ਗਏ ਹਨ।