ਅੰਮ੍ਰਿਤਸਰ, 28 ਦਸੰਬਰ: ਭਾਰਤ ਸਰਕਾਰ ਦੇ ਕੱਪੜਾ ਮੰਤਰਾਲਿਆ ਵੱਲੋਂ ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕੱਪੜਾ ਮਿੱਲ ਅਧੀਨ ਚਲਾਏ ਜਾ ਰਹੇ ਪਾਵਰਲੂਮ ਸਰਵਿਸ ਸੈਂਟਰ ਵਿਖੇ ਲੋਕਾਂ ਦੀ ਭਲਾਈ ਲਈ ਪਾਵਰਲੂਮ ਟਰੇਨਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਇਹ ਟਰੇਨਿੰਗ ਪ੍ਰੋਗਰਾਮ 9 ਜਨਵਰੀ, 2012 ਤੋਂ 30 ਦਿਨ ਅਤੇ 45 ਦਿਨ ਲਈ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਟਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਵਿੱਦਿਅਕ ਯੋਗਤਾ ਅੱਠਵੀਂ ਤੋਂ ਦਸਵੀਂ ਕਲਾਸ ਤੱਕ ਪਾਸ ਹੋਣੀ ਚਾਹੀਦੀ ਹੈ। ਪਾਵਰਲੂਮ ਉਦਯੋਗ ਵਿੱਚ ਕੰਮ ਕਰਨ ਵਾਲਿਆਂ ਨੂੰ ਪਹਿਲ ਦਿੱੱਤੀ ਜਾਵੇਗੀ।
ਇਸ ਟਰੇਨਿੰਗ ਪ੍ਰੋਗਰਾਮ ਅਧੀਨ ਚਾਰ ਤਰਾਂ੍ਹ ਦੇ ਵਿਸ਼ੇ ਜਿਵੇਂ ਪਾਵਰਲੂਮ ਚਲਾਉਣ ਵਾਸਤੇ, ਪਾਵਰਲੂਮ ਦੀ ਸਾਂਭ-ਸੰਭਾਲ, ਸ਼ਟਲਲੈਸ ਪਾਵਰਲੂਮ ਦੀ ਟ੍ਰੇਨਿੰਗ ਅਤੇ ਕੱਪੜੇ ਦੇ ਡਿਜ਼ਾਇਨ ਸਬੰਧੀ ਟਰੇਨਿੰਗ ਦਿੱਤੀ ਜਾਵੇਗੀ।
ਇਸ ਟਰੇਨਿੰਗ ਪ੍ਰੋਗਰਾਮ ਅਤੇ ਟਰੇਨਿੰਗ ਫੀਸ ਦੀ ਵਧੇਰੇ ਜਾਣਕਾਰੀ ਲਈ ਆਵੇਦਨ ਕਰਨ ਲਈ ਚਾਹਵਾਨ ਵਿਅਕਤੀ ਪਾਵਰਲੂਮ ਸਰਵਿਸ ਸੈਂਟਰ ਦੇ ਸਬੰਧਿਤ ਅਧਿਕਾਰੀ ਨਾਲ ਸਰਕਾਰੀ ਪੋਲੀਟੈਕਨਿਕ ਰੋਡ ਛੇਹਰਟਾ, ਅੰਮ੍ਰਿਤਸਰ ਨਾਲ ਟੈਲੀਫੋਨ ਨੰਬਰ 0183-2258472 ਉੱਤੇ ਸੰਪਰਕ ਕਰ ਸਕਦੇ ਹਨ ਅਤੇ ਮਿਤੀ 6 ਜਨਵਰੀ, 2012 ਨੂੰ ਸਵੇਰੇ 10 ਵਜੇ ਇੰਟਰਵਿਊ ਵਾਸਤੇ ਸਿਖਲਾਈ ਕੇਂਦਰ ‘ਤੇ ਆ ਸਕਦੇ ਹਨ।