ਲੁਧਿਆਣਾ,28 ਦਸੰਬਰ : ਕਮਿਸ਼ਨਰ ਨਗਰ ਨਿਗਮ ਸ੍ਰਮਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਨਗਰ ਨਿਗਮ, ਲਿਧਆਣਾ ਵੱਲੋ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਸ਼ਹਿਰ ਵਿਚੋ ਅਣ-ਅਧਿਕਾਰਤ ਹੋਰਡਿੰਗਜ/ਪੋਸਟਰ/ਬੈਂਨਰ/ਫਲੈਗ ਅਤੇ ਹੋਰ ਪ੍ਰਚਾਰ ਸਮੱਗਰੀ ਹਟਾਉਣ ਲਈ ਵਿਸ਼ੇਸ ਮੁਹਿਮ ਸੁਰੂ ਕੀਤੀ ਗਈ ਹੈ, ਜਿਸ ਤਹਿਤ ਹਰ ਜ਼ੋਨ ਵਿੱਚ ਤਿੰਨ-ਤਿੰਨ ਟੀਮਾਂ ਬਣਾਕੇ ਉਹਨਾਂ ਨੂੰ ਗੱਡੀਆ ਅਤੇ ਪੁਲਿਸ ਸਹਾਇਤਾ ਮੁਹੱਈਆ ਕਰਵਾਕੇ ਕੁੱਲ 85 ਕਰਮਚਾਰੀ ਇਸ ਕੰਮ ਵਿੱਚ ਲਗਾਏ ਗਏ ਹਨ ਅਤੇ ਸਮੂਹ ਵਿਗਿਆਪਨ ਸੁਪਰਡੈਂਟਾ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵਿਅਕਤੀ ਵੱਲੋ ਕਿਸੇ ਥਾਂ ਤੇ ਅਣ-ਅਧਿਕਾਰਤ ਹੋਰਡਿੰਗ ਲਗਾਏ ਜਾਂਦੇ ਹਨ ਤਾਂ ਉਸਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਸਬੰਧਤ ਐਸ.ਐਚ.À. ਪਾਸ ਐਫ.ਆਈ.ਆਰ ਵੀ ਦਰਜ ਕਰਵਾਈ ਜਾਵੇ। ਸ੍ਰੀ ਜੱਗੀ ਨੇ ਕਿਹਾ ਕਿ ਇਸ ਕਾਰਵਾਈ ਉੱਪਰ ਆਉਣ ਵਾਲਾ ਖਰਚਾ ਸਬੰਧਤ ਉਮੀਦਵਾਰ ਪਾਸੋ ਵਸੂਲਣ ਵਾਸਤੇ ਨੋਟਿਸ ਵੀ ਦਿੱਤਾ ਜਾ ਰਿਹਾ ਹੈ ਅਤੇ ਇਸ ਖਰਚੇ ਦੀ ਸੂਚਨਾਂ ਸਬੰਧਤ ਰਿਟਰਨਿੰਗ ਅਫਸਰ ਨੂੰ ਵੀ ਨੋਟ ਕਰਵਾਉਣ ਲਈ ਜਿਲ੍ਹਾ ਚੌਣ ਅਫਸਰ ਨੂੰ ਰੋਜ਼ਾਨਾ ਭੇਜਣ ਦੀਆਂ ਹਦਾਇਤਾਂ ਦਿੱਤੀਆ ਗਈਆ ਹਨ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਜੇਕਰ ਪ੍ਰਾਈਵੇਟ ਬਿਲਡਿੰਗ ਉੱਪਰ ਕੋਈ ਰਾਜਨੀਤਕ ਇਸਤਿਹਾਰ ਲਗਦਾ ਹੈ ਤਾਂ ਉਸ ਸੂਰਤ ਵਿੱਚ ਉਮੀਦਵਾਰ ਅਤੇ ਪ੍ਰਾਪਰਟੀ ਦੇ ਮਾਲਕ, ਦੋਵਾਂ ਦੀ ਇਤਰਾਜਹੀਨਤਾ ਜਰੂਰੀ ਹੈ ਅਤੇ ਉਸਦੀ ਰਿਪੋਰਟ ਨਗਰ ਨਿਗਮ, ਲੁਧਿਆਣਾ ਨੂੰ ਦਿੱਤੀ ਜਾਵੇ। ਨਗਰ ਨਿਗਮ,ਲੁਧਿਆਣਾ ਵੱਲੋ ਅਜਿਹੀ ਇਸਤਿਹਾਰਬਾਜੀ ਦੀ ਸੂਚਨਾਂ ਜਿਲ੍ਹਾ ਚੋਣ ਅਫਸਰ ਨੂੰ ਭੇਜੀ ਜਾਵੇਗੀ ਤਾਂ ਜੋ ਇਸਦਾ ਖਰਚਾ ਵੀ ਉਮੀਦਵਾਰ ਦੇ ਖਾਤੇ ਵਿੱਚ ਸ਼ਾਮਲ ਕੀਤਾ ਜਾ ਸਕੇ।
ਉਹਨਾਂ ਦੱਸਿਆ ਕਿ ਯੂਨੀਪੋਲ ਦੇ ਠੇਕੇਦਾਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਮੀਦਵਾਰ ਵੱਲੋ ਯੂਨੀਪੋਲ ਤੇ ਇਸ਼ਤਿਹਾਰ ਲਗਾਏ ਜਾਂਦੇ ਹਨ ਤਾਂ ਉਸ ਸੂਰਤ ਵਿੱਚ ਹਰ ਠੇਕੇਦਾਰ ਨੂੰ ਇਸ ਦੀ ਰੋਜ਼ਾਨਾ ਰਿਪੋਰਟ ਨਗਰ ਨਿਗਮ, ਲੁਧਿਆਣਾ ਪਾਸ ਪਹੁੰਚਾਉਣਾ ਲਾਜ਼ਮੀ ਹੋਵੇਗਾ।ਇਹ ਸੂਚਨਾਂ ਰੋਜ਼ਾਨਾ ਪੱਧਰ ਤੇ ਜਿਲ੍ਹਾ ਚੋਣ ਅਫਸਰ ਨੂੰ ਦਿੱਤੀ ਜਾਵੇਗੀ ਤਾਂ ਜੋ ਇਸ ਖਰਚੇ ਦਾ ਵੇਰਵਾ ਸਬੰਧਤ ਉਮੀਦਵਾਰ ਦੇ ਖਾਤੇ ਵਿੱਚ ਪਾਇਆ ਜਾ ਸਕੇ।ਉਹਨਾਂ ਸਾਰੇ ਉਮੀਦਵਾਰਾ/ਰਾਜਨੀਤਕ ਪਾਰਟੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਅਣ-ਅਧਿਕਾਰਤ ਇਸਤਿਹਾਰਬਾਜੀ ਸ਼ਹਿਰ ਵਿੱਚ ਨਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਲਗਭਗ 8,000 ਹੋਰਡਿੰਗਜ/ਬੈਨਰਜ/ਝੰਡੇ/ਪੋਸਟਰ ਆਦਿ ਹਟਾਏ ਜਾ ਚਹਨ ਅਤੇ ਇਸ ਦੀ ਕਾਰਵਾਈ ਲਗਾਤਾਰ ਚੋਣਾਂ ਦੇ ਮੁਕੰਮਲ ਹੋਣ ਤੱਕ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਅਣ-ਅਧਿਕਾਰਤ ਇਸਤਿਹਾਰਬਾਜੀ ਨਹੀ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆ ਦੇ ਖਿਲਾਫ ਡੀਫੇਸਮੈਂਟ ਆਫ ਪਬਲਿਕ ਪ੍ਰਾਪਰਟੀ ਐਕਟ ਅਤੇ ਰੀਪ੍ਰਜੈਂਆਫ ਪੀਪਲਜ਼ ਐਕਟ ਅਧੀਨ ਐਫ.ਆਈ.ਆਰ ਦਰਜ ਕਰਵਾਈ ਜਾਵੇਗੀ।