December 28, 2011 admin

ਚੋਣਾਂ ਨਾਲ ਵੀ ਸਬੰਧਤ ਕੋਈ ਵੀ ਇਸ਼ਤਿਹਾਰ ਮੀਡੀਆ ਸਰਟੀਫਿਕੇਟ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲੱਗੇਗਾ : ਵਧੀਕ ਜ਼ਿਲ•ਾ ਚੋਣ ਅਫਸਰ ਸ੍ਰ. ਨਾਗਰਾ

ਅੰਮ੍ਰਿਤਸਰ, 28 ਦਸੰਬਰ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਮੀਡੀਆ ‘ਤੇ ਕੀਤੇ ਜਾਂਦੇ ਖਰਚੇ ‘ਤੇ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਕਾਇਮ ਕੀਤੀ ਮੀਡੀਆ ਸਰਟੀਫਿਕੇਟ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਅੱਜ ਕਮੇਟੀ ਦੇ ਚੇਅਰਮੈਨ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰ. ਸੁੱਚਾ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਕਮੇਟੀ ਮੈਂਬਰ ਸ੍ਰ. ਸ਼ੇਰਜੰਗ ਸਿੰਘ ਹੁੰਦਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ, ਸ੍ਰ. ਰਵਿੰਦਰ ਸਿੰਘ ਰੌਬਿਨ, ਮਨਿੰਦਰ ਸਿੰਘ ਮੌਂਗਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਵੱਲੋਂ ਟੀ. ਵੀ. ਚੈਨਲਾਂ ਅਤੇ ਅਖਬਾਰਾਂ ਰਾਹੀ ਇਸ਼ਤਿਹਾਰਾਂ ਅਤੇ ਪੇਡ ਨਿਊਜ਼ ਰਾਹੀ ਕੀਤੇ ਜਾਂਦੇ ਖਰਚੇ ‘ਤੇ ਨਜ਼ਰ ਰੱਖਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਕਮੇਟੀ ਚੇਅਰਮੈਨ ਸ੍ਰ. ਸੁੱਚਾ ਸਿੰਘ ਨਾਗਰਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਵੱਲੋਂ ਮੀਡੀਆ ‘ਤੇ ਕੀਤੇ ਜਾਂਦੇ ਖਰਚੇ ਨੂੰ ਬੜੀ ਬਾਰੀਕੀ ਨਾਲ ਵਾਚਿਆ ਜਾ ਰਿਹਾ ਹੈ ਅਤੇ ਉਮੀਦਵਾਰਾਂ ਵੱਲੋਂ ਟੀ. ਵੀ. ਚੈਨਲਾਂ ਅਤੇ ਅਖਬਾਰਾਂ ਰਾਹੀਂ ਕੀਤੇ ਜਾਂਦੇ ਖਰਚੇ ਦਾ ਹਿਸਾਬ ਲਗਾ ਕੇ ਇਹ ਖਰਚਾ ਵੀ ਉਹਨਾਂ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਟੀ. ਵੀ., ਚੈਨਲ, ਲੋਕਲ ਕੇਬਲ ਨੈਟਵਰਕ, ਰੇਡੀਓ ਜਾਂ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਤੋਂ ਪਹਿਲਾਂ ਉਸਦੀ ਮਨਜੂਰੀ ਮੀਡੀਆ ਸਰਟੀਫਿਕੇਟ ਅਤੇ ਮੋਨੀਟਰਿੰਗ ਕਮੇਟੀ ਤੋਂ ਲੈਣੀ ਪਵੇਗੀ ਅਤੇ ਚੋਣਾਂ ਨਾਲ ਵੀ ਸਬੰਧਤ ਕੋਈ ਵੀ ਇਸ਼ਤਿਹਾਰ ਇਸ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲੱਗੇਗਾ।

ਮੀਟਿੰਗ ਦੌਰਾਨ ਅਖਬਾਰਾਂ ਵਿੱਚ ਚੋਣਾਂ ਨਾਲ ਸਬੰਧਤ ਜਾਰੀ ਕੀਤੇ ਜਾਂਦੇ ਇਸ਼ਤਿਹਾਰਾਂ ਬਾਰੇ ਵੀ ਚਰਚਾ ਕੀਤੀ ਗਈ। ਕਮੇਟੀ ਚੇਅਰਮੈਨ ਸ੍ਰ. ਨਾਗਰਾ ਦੇ ਅੱਗੇ ਦੱਸਿਆ ਕਿ ਇਸ ਕਮੇਟੀ ਵੱਲੋਂ ਹਰ ਰੋਜ਼ ਅਖਬਾਰਾਂ ਵਿੱਚ ਚੋਣਾਂ ਨਾਲ ਸਬੰਧਤ ਛਪਦੇ ਇਸ਼ਤਿਹਾਰਾਂ ਦਾ ਹਿਸਾਬ ਕਿਤਾਬ ਵੀ ਰੱਖਿਆ ਜਾਵੇਗਾ ਅਤੇ ਇਸਦੀ ਰੋਜ਼ਾਨਾਂ ਰਿਪੋਰਟ ਚੋਣ ਦਫਤਰ ਨੂੰ ਭੇਜੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜਿਸ ਖਬਰ ਵਿੱਚ ਕਿਸੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੋਵੇ ਜਾਂ ਕੋਈ ਖਬਰ ਕਿਸੇ ਖਾਸ ਉਮੀਦਵਾਰ ਦਾ ਪੱਖ ਪੂਰਦੀ ਦਿਖਾਈ ਦੇਵੇ ਤਾਂ ਉਸ ਨੂੰ ਪੇਡ ਨਿਊਜ਼ ਮੰਨਿਆ ਜਾਵੇਗਾ ਅਤੇ ਇਸ ਦਾ ਖਰਚ ਵੀ ਸਬੰਧਤ ਉਮੀਦਵਾਰ ਦੇ ਖਾਤੇ ਵਿੱਚ ਪਾਇਆ ਜਾਵੇਗਾ।
ਮੀਟਿੰਗ ਦੌਰਾਨ ਹਾਜ਼ਰ ਕਮੇਟੀ ਮੈਂਬਰਾਂ ਨੇ ਵੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਇਹ ਵੱਚਨਬੱਧਤਾ ਦੁਹਰਾਈ ਕਿ ਇਸ ਕਮੇਟੀ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣਾ ਕੰਮ-ਕਾਜ ਕੀਤਾ ਜਾਵੇਗਾ। ਕਮੇਟੀ ਦੇ ਚੇਅਰਮੈਨ ਸ੍ਰ. ਸੁੱਚਾ ਸਿੰਘ ਨਾਗਰਾ ਨੇ ਲੋਕਾਂ ਅਤੇ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਅਖਬਾਰਾਂ ਜਾਂ ਟੀ. ਵੀ. ਚੈਨਲ ‘ਤੇ ਚੋਣਾਂ ਨਾਲ ਸਬੰਧਤ ਇਸ਼ਤਿਹਾਰਾਂ ਜਾਂ ਹੋਰ ਸਮੱਗਰੀ ਬਾਰੇ ਕੋਈ ਸ਼ਿਕਾਇਤ ਹੋਵੇ ਤਾਂ ਉਹ ਕਮੇਟੀ ਦੀ ਈ-ਮੇਲ ਮਚਮਚÀਸਰ੍ਰੇÀਹੋ.ਚੋਮ  ‘ਤੇ ਆਪਣੀ ਸ਼ਿਕਾਇਤ ਮੇਲ ਕਰ ਸਕਦਾ ਹੈ।

Translate »