ਅੰਮ੍ਰਿਤਸਰ, ੨੮ ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (ਪੁਰਸ਼ ਅਤੇ ਇਸਤਰੀਆਂ) ਅਤੇ ਬੈਸਟ ਫਿਜ਼ੀਕ (ਪੁਰਸ਼) ਚੈਂਪੀਅਨਸ਼ਿਪ ੨੦੧੧-੧੨ ਮਿਤੀ ੨੪ ਜਨਵਰੀ, ੨੦੧੨ ਤੋਂ ਸ਼ੁਰੂ ਹੋ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਓ.ਐਸ.ਡੀ., ਪ੍ਰੋ. ਕੰਵਲਜੀਤ ਸਿੰਘ ਨੇ ਦੱਸਿਆ ਕਿ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (ਇਸਤਰੀਆਂ) ਚੈਂਪੀਅਨਸ਼ਿਪ ੨੪ ਤੋਂ ੨੬ ਜਨਵਰੀ ਅਤੇ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (ਪੁਰਸ਼) ਚੈਂਪੀਅਨਸ਼ਿਪ ੨੯ ਤੋਂ ੩੧ ਜਨਵਰੀ ਤਕ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਬੈਸਟ ਫਿਜ਼ੀਕ (ਪੁਰਸ਼) ਚੈਂਪੀਅਨਸ਼ਿਪ ੨੯ ਤੋਂ ੩੦ ਜਨਵਰੀ ਤਕ ਕਰਵਾਈ ਜਾ ਰਹੀ ਹੈ।