ਲੁਧਿਆਣਾ: 28 ਦਸੰਬਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅੰਮ੍ਰਿਤਸਰ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤਰੀ ਸਲਾਹਕਾਰ ਸੇਵਾ ਕੇਂਦਰ ਵੱਲੋਂ ਸਾਂਝੇ ਤੌਰ ਤੇ ਪਿੰਡ ਵਡਾਲਾ ਖੁਰਦ ਵਿਖੇ ਫ਼ਸਲ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਖੇਤ ਦਿਵਸ ਅਤੇ ਸਿਖਲਾਈ ਕੈਂਪ ਦੌਰਾਨ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਕਿਹਾ ਹੈ ਕਿ ਕਣਕ ਦੇ ਨਦੀਨ ਰੋਕਣ ਲਈ ਸਹੀ ਨਦੀਨ ਨਾਸ਼ਕ ਜ਼ਹਿਰਾਂ ਦੇ ਬਰਾਬਰ ਹੀ ਸਹੀ ਛਿੜਕਾਅ ਵਿਧੀ ਵੀ ਜ਼ਰੂਰੀ ਹੈ। ਉਨ•ਾਂ ਆਖਿਆ ਕਿ ਗਲਤ ਢੰਗ ਨਾਲ ਛਿੜਕਾਅ ਕੀਤਿਆ ਜਿਥੇ ਸਿਹਤ ਵਿੱਚ ਵਿਗਾੜ ਪੈਂਦਾ ਹੈ ਉਥੇ ਵਾਤਾਵਰਨ ਵਿੱਚ ਵੀ ਜ਼ਹਿਰੀਲੇ ਤੱਤ ਸ਼ਾਮਿਲ ਹੋ ਜਾਂਦੇ ਹਨ। ਨਦੀਨ ਨਾਸ਼ਕ ਜ਼ਹਿਰਾਂ ਤੇ ਕੀਤੇ ਖਰਚੇ ਦਾ ਵੀ ਕੋਈ ਲਾਭ ਨਹੀਂ ਹੁੰਦਾ। ਡਾ: ਗਿੱਲ ਨੇ ਆਖਿਆ ਕਿ ਯੂਨੀਵਰਸਿਟੀ ਸਿਫਾਰਸ਼ਾਂ ਤੋਂ ਬਾਹਰ ਕਦੇ ਨਾ ਜਾਓ ਕਿਉਂਕਿ ਇਹ ਬੜੀ ਘੋਖ ਪਰਖ਼ ਤੋਂ ਬਾਅਦ ਹੀ ਸਿਫਾਰਸ਼ ਕੀਤੀਆਂ ਜਾਂਦੀਆਂ ਹਨ।
ਇਸ ਮੌਕੇ ਕਿਸਾਨਾਂ ਨੂੰ ਬੀਜੇ ਪ੍ਰਦਰਸ਼ਨੀ ਪਲਾਟ ਅਤੇ ਪ੍ਰਦਰਸ਼ਨੀ ਵੀ ਵਿਖਾਈ ਗਈ। ਡਾ: ਸੁਰਜੀਤ ਸਿੰਘ ਗਿੱਲ, ਡਾ: ਚੰਦਰ ਮੋਹਨ, ਡਾ: ਤਰਸੇਮ ਸਿੰਘ, ਡਾ: ਨਰਿੰਦਰਪਾਲ ਸਿੰਘ, ਡਾ: ਪਰਮਜੀਤ ਸਿੰਘ ਅਤੇ ਡਾ: ਭੁਪਿੰਦਰ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਦ ਕਿ ਸਿੰਜੈਂਟਾ ਕੰਪਨੀ ਵੱਲੋਂ ਸ਼੍ਰੀ ਪ੍ਰੇਮ ਕਥੂਰੀਆ, ਕੇ ਵੀ ਨਾਗਪਾਲ ਅਤੇ ਬਲਵਿੰਦਰ ਸਿੰਘ ਮੱਲ•ੀ ਸ਼ਾਮਿਲ ਹੋਏ।