ਚੰਡੀਗੜ•, 29 ਦਸੰਬਰ:ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ‘ਚ ਚੋਣ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਰਾਹਤ ਫੰਡ ਤਹਿਤ ਕਿਸੇ ਕਿਸਮ ਦੀ ਵੀ ਰਾਸ਼ੀ ਦੇਣ ‘ਤੇ ਰੋਕ ਲਾ ਦਿੱਤੀ ਹੈ।
ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਸਿੱਧੂ ਨੇ ਦੱਸਿਆ ਕਿ ਬਠਿੰਡਾ ਜਿਲ•ੇ ‘ਚ ਮੁੱਖ ਮੰਤਰੀ ਪੰਜਾਬ ਦੀ ਫੋਟੋ ਵਾਲੇ ਰਾਸ਼ਨ ਕਾਰਡ ਤੇ ਨੀਲੇ ਕਾਰਡ ਦੇਣ ਨੂੰ ਵੀ ਤੁਰੰਤ ਪੂਰੀ ਤਰ•ਾਂ ਰੋਕ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਚਮਕੌਰ ਸਾਹਿਬ ਵਿਖੇ ਲੋਕਾਂ ਨੂੰ ਵੰਡਣ ਲਈ ਰੱਖੀਆਂ ਸਿਲਾਈ ਮਸ਼ੀਨਾਂ ਕਬਜ਼ੇ ‘ਚ ਲੈ ਲਈਆਂ ਗਈਆਂ ਹਨ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 11 ਰਿਟਰਨਿੰਗ ਅਫਸਰਾਂ ਨੂੰ ਨਿੱਜੀ ਤੇ ਪ੍ਰਸ਼ਾਸ਼ਕੀ ਆਧਾਰ ‘ਤੇ ਬਦਲਿਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਚੋਣ ਕਮਿਸ਼ਨ ਪੰਜਾਬ ਨੇ ਹੁਣ ਤੱਕ 129 ਸ਼ਿਕਾਇਤਾਂ ਪ੍ਰਾਪਤ ਕੀਤੀਆਂ ਹਨ ਜਿਨ•ਾਂ ‘ਤੋਂ 21 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਊਸ਼ਾ ਆਰ ਸ਼ਰਮਾ ਨੇ ਕਿਹਾ ਕਿ ਚੋਣ ਖਰਚਾ ਨਿਗਰਾਨ ਟੀਮਾਂ ਬਹੁਤ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ ਤੇ ਹੁਣ ਤੱਕ 5 ਕਰੋੜ ਰੁਪੈ ਦੀ ਬੇਹਿਸਾਬੀ ਰਾਸ਼ੀ ਬਰਾਮਦ ਕੀਤੀ ਗਈ ਹੈ ਤੇ ਅੱਜ ਦੇ ਦਿਨ ਹੀ 47 ਲੱਖ ਰੁਪੈ ਬਰਾਮਦ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਗੁਰੂਹਰਸਹਾਏ ਵਿਖੇ ਇਕ ਕਿਸਾਨ ਨੂੰ ਚੋਣ ਖਰਚਾ ਨਿਗਰਾਨ ਟੀਮਾਂ ਵਲੋਂ ਪੂਰੀ ਜਾਂਚ ਪੜਤਾਲ ਪਿੱਛੋਂ 23 ਲੱਖ ਰੁਪੈ ਵਾਪਸ ਕੀਤੇ ਗਏ। ਉਨ•ਾਂ ਕਿਹਾ ਕਿ ਹਰ ਜਾਂਚ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਰਾਜ ਭਰ ‘ਚ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਦੇ 8 ਹਜ਼ਾਰ ਤੋਂ ਵੱਧ ਹੋਰਡਿੰਗ ਉਤਾਰੇ ਗਏ ਹਨ ਤੇ 79 ਵਿਅਕਤੀਆਂ ਨੂੰ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ ।